ਦੇਹਰਾਦੂਨ— ਉੱਤਰਾਖੰਡ ਸਰਕਾਰ 26 ਜਨਵਰੀ ਤੋਂ ਸੂਬੇ ‘ਚ ਇਕਸਾਰ ਸਿਵਲ ਕੋਡ ਲਾਗੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਅਜਿਹਾ ਕਰਨ ਵਾਲਾ ਉੱਤਰਾਖੰਡ ਦੇਸ਼ ਦਾ ਪਹਿਲਾ ਰਾਜ ਹੋਵੇਗਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਨਿਯਮ ਅਤੇ ਲਾਗੂ ਕਰਨ ਵਾਲੀ ਕਮੇਟੀ ਦੀ ਸਲਾਹ ਤੋਂ ਬਾਅਦ ਸਰਕਾਰ ਨੇ ਕੁਝ ਬਦਲਾਅ ਵਿਧਾਨਕ ਵਿਭਾਗ ਨੂੰ ਸਮੀਖਿਆ ਲਈ ਭੇਜੇ ਸਨ। ਸਮੀਖਿਆ ਕੀਤੇ ਨਿਯਮਾਂ ਨੂੰ ਵਿਭਾਗ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਸਮੀਖਿਆ ਕੀਤੇ ਨਿਯਮਾਂ ਨੂੰ ਧਾਮੀ ਕੈਬਨਿਟ ਵੱਲੋਂ ਭਲਕੇ ਪਾਸ ਕੀਤੇ ਜਾਣ ਦੀ ਸੰਭਾਵਨਾ ਹੈ।
ਇਸ ਦੇ ਨਾਲ ਹੀ ਇਸ ਕਾਨੂੰਨ ਸਬੰਧੀ ਮੁਲਾਜ਼ਮਾਂ ਲਈ ਬਲਾਕ ਪੱਧਰੀ ਸਿਖਲਾਈ ਸੈਸ਼ਨ ਕਰਵਾਇਆ ਜਾ ਰਿਹਾ ਹੈ, ਜਿਸ ਦੇ 22 ਜਨਵਰੀ ਤੱਕ ਮੁਕੰਮਲ ਹੋਣ ਦੀ ਉਮੀਦ ਹੈ। ਤੁਹਾਨੂੰ ਦੱਸ ਦੇਈਏ ਕਿ ਉੱਤਰਾਖੰਡ ਦੇ ਮੁੱਖ ਮੰਤਰੀ ਧਾਮੀ ਨੇ ਕਿਹਾ ਸੀ ਕਿ ਉੱਤਰਾਖੰਡ ਵਿੱਚ ਜਨਵਰੀ ਤੋਂ ਯੂਨੀਫਾਰਮ ਸਿਵਲ ਕੋਡ ਲਾਗੂ ਹੋ ਜਾਵੇਗਾ। ਸੀਐਮ ਧਾਮੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਆਪਣਾ ‘ਹੋਮਵਰਕ’ ਪੂਰਾ ਕਰ ਲਿਆ ਹੈ ਅਤੇ ਜਨਵਰੀ 2025 ਤੋਂ ਪੂਰੇ ਸੂਬੇ ਵਿੱਚ ਯੂਨੀਫਾਰਮ ਸਿਵਲ ਕੋਡ ਲਾਗੂ ਹੋ ਜਾਵੇਗਾ।
ਯੂਨੀਫਾਰਮ ਸਿਵਲ ਕੋਡ ਕੀ ਹੈ?
ਯੂਨੀਫਾਰਮ ਸਿਵਲ ਕੋਡ ਦਾ ਮਤਲਬ ਹੈ ਦੇਸ਼ ਵਿੱਚ ਰਹਿਣ ਵਾਲੇ ਸਾਰੇ ਨਾਗਰਿਕਾਂ (ਹਰ ਧਰਮ, ਜਾਤ, ਲਿੰਗ ਦੇ ਲੋਕ) ਲਈ ਇੱਕੋ ਜਿਹਾ ਕਾਨੂੰਨ ਹੋਣਾ। ਜੇਕਰ ਕਿਸੇ ਵੀ ਰਾਜ ਵਿੱਚ ਸਿਵਲ ਕੋਡ ਲਾਗੂ ਹੁੰਦਾ ਹੈ, ਤਾਂ ਵਿਆਹ, ਤਲਾਕ, ਬੱਚਾ ਗੋਦ ਲੈਣ ਅਤੇ ਜਾਇਦਾਦ ਦੀ ਵੰਡ ਵਰਗੇ ਸਾਰੇ ਵਿਸ਼ਿਆਂ ਵਿੱਚ ਹਰੇਕ ਨਾਗਰਿਕ ਲਈ ਇੱਕ ਸਮਾਨ ਕਾਨੂੰਨ ਹੋਵੇਗਾ। ਸੰਵਿਧਾਨ ਦੇ ਚੌਥੇ ਹਿੱਸੇ ਵਿੱਚ ਰਾਜ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਵਿਸਤ੍ਰਿਤ ਵਰਣਨ ਹੈ, ਜਿਸ ਦੀ ਧਾਰਾ 44 ਵਿੱਚ ਕਿਹਾ ਗਿਆ ਹੈ ਕਿ ਸਾਰੇ ਨਾਗਰਿਕਾਂ ਲਈ ਇੱਕ ਸਮਾਨ ਸਿਵਲ ਕੋਡ ਲਾਗੂ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly



