ਯੂਨੀਫਾਈਡ ਪੈਨਸ਼ਨ ਸਕੀਮ ਚੰਗੀ ਤਾਂ ਮੋਦੀ ਸਰਕਾਰ ਆਪਣੇ ਸਾਂਸਦਾਂ ਤੇ ਪਹਿਲਾਂ ਲਾਗੂ ਕਰੇ – ਅਸ਼ਵਨੀ ਰਾਣਾ

ਗੜ੍ਹਸ਼ੰਕਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੀ ਯੂਨੀਫਾਈਡ ਪੈਨਸ਼ਨ ਸਕੀਮ ਮੁਲਾਜ਼ਮਾਂ ਦੀ ਮਿਹਨਤ ਦੀ ਕਮਾਈ ਤੇ ਇਕ ਵੱਡਾ ਡਾਕਾ ਹੈ ਅਤੇ ਜੇਕਰ ਇਹ ਸਕੀਮ ਐਨੀ ਜਿਆਦਾ ਚੰਗੀ ਹੈ ਤਾਂ ਮੋਦੀ ਸਰਕਾਰ ਪਹਿਲਾਂ ਆਪਣੇ ਸਾਂਸਦਾਂ ਅਤੇ ਵਿਧਾਇਕਾਂ ਤੇ ਲਾਗੂ ਕਰੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਗੌਰਮਿੰਟ ਟੀਚਰ ਯੂਨੀਅਨ ਇਕਾਈ ਗੜ੍ਹਸ਼ੰਕਰ 2 ਦੇ ਬਲਾਕ ਪ੍ਰਧਾਨ ਸ਼੍ਰੀ ਅਸ਼ਵਨੀ ਰਾਣਾ ਨੇ ਅੱਗੇ ਕਿਹਾ ਕਿ ਯੂਨੀਫਾਈਡ ਪੈਨਸ਼ਨ ਸਕੀਮ ਮੁਲਾਜ਼ਮਾਂ ਨਾਲ ਧੋਖਾ ਹੈ ਅਤੇ ਕੇਂਦਰ ਸਰਕਾਰ ਦੁਬਾਰਾ 1972 ਵਾਲੀ ਪੈਨਸ਼ਨ ਬਹਾਲ ਕਰੇ। ਇਸ ਮੌਕੇ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਨੂੰ ਵੀ ਪੁਰਾਣੀ ਪੈਨਸ਼ਨ ਬਹਾਲ ਕਰਨ ਸਬੰਧੀ 18 ਨਵੰਬਰ 2022 ਨੂੰ ਜਾਰੀ ਕੀਤੇ ਅਧੂਰੇ ਨੋਟੀਫਿਕੇਸ਼ਨ ਨੂੰ ਲਾਗੂ ਕਰਕੇ ਹਿਮਾਚਲ ਪ੍ਰਦੇਸ਼, ਰਾਜਸਥਾਨ ਦੀ ਤਰਜ ਤੇ ਮੁਲਾਜ਼ਮਾਂ ਨੂੰ ਮਾਨਸਿਕ ਰਾਹਤ ਦੇਣ ਦੀ ਅਪੀਲ ਕੀਤੀ ਗਈ । ਯੂਨੀਫਾਈਡ ਪੈਨਸ਼ਨ ਸਕੀਮ ਦੇ ਵਿਰੋਧ ਵਿੱਚ ਗਾਂਧੀ ਪਾਰਕ ਵਿਚ ਮੁਲਾਜਮਾਂ ਦਾ ਇਕ ਭਾਰੀ ਇਕੱਠ ਹੋਇਆ। ਇਸ ਮੌਕੇ ਸਾਬਕਾ ਮੁਲਾਜ਼ਮ ਆਗੂ ਸ਼ਾਮ ਸੁੰਦਰ ਕਪੂਰ, ਸੈਂਟਰ ਪ੍ਰਧਾਨ ਨਰੇਸ਼ ਕੁਮਾਰ, ਨਿਤਿਨ ਸੁਮਨ, ਸ਼ਸ਼ੀਕਾਂਤ ਸ਼ਰਮਾ, ਬਲਜੀਤ ਸਿੰਘ, ਜਸਵਿੰਦਰ ਸਿੰਘ, ਅਜੇ ਰਾਣਾ, ਮਨੋਜ ਕੁਮਾਰ, ਸਤਪਾਲ ਮਿਨਹਾਸ ਆਦਿ ਐੱਨ. ਪੀ. ਐੱਸ ਪੀੜ੍ਹਤ ਮੁਲਾਜ਼ਮ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਅੰਬੇਡਕਰ ਸੈਨਾ ਪੰਜਾਬ ਵਲੋਂ 5ਵਾਂ ਨਾਈਟ ਫੁੱਟਬਾਲ ਟੂਰਨਾਮੈਂਟ 20 ਸਤੰਬਰ ਤੋਂ ਬਾਹੋਵਾਲ ਵਿਖੇ ਹੋਵੇਗਾ ਸ਼ੁਰੂ
Next articleਬੁੱਧ ਚਿੰਤਨ