ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਵਿੱਦਿਆ ਦਾ ਦਾਨ ਮਹਾਂ ਦਾਨ ਵਿੱਦਿਆ ਭਾਰਤੀ ਸੰਸਥਾ ਵੱਲੋ ਸਿੱਖਿਆ ਦਾਨ ਦੇ ਪ੍ਰਕਲਪ ਦੇ ਅਧੀਨ ਸਰਵਹਿੱਤਕਾਰੀ ਵਿੱਦਿਆ ਮੰਦਰ ਛੋਕਰਾਂ ਸਕੂਲ ਦੇ ਜੋ ਬੱਚੇ ਘਰ ਦੀ ਆਰਥਿਕ ਤੰਗੀ ਹੋਣ ਦੇ ਕਾਰਨ ਸਕੂਲਾਂ ਵਿੱਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਦੇ ਸਨ ਉਹਨਾ ਬੱਚਿਆਂ ਨੂੰ ਵਿਦਿਆ ਭਾਰਤੀ ਪੰਜਾਬ ਵੱਲੋਂ ਚਲਾਏ ਜਾ ਰਹੇ ਪ੍ਰਕਲਪ ਸ਼ਿਕਸ਼ਾ ਦਾ ਦੇ ਅੰਤਰਗਤ ਪੜ੍ਹਿਆ ਜਾ ਰਿਹਾ ਹੈ । ਜਿਸ ਅਧੀਨ ਬੱਚਿਆਂ ਦੀ ਸਾਰੀ ਫੀਸ ਅਤੇ ਹੋਰ ਖਰਚੇ ਵਿਦਿਆ ਭਾਰਤੀ ਸੰਸਥਾ ਵੱਲੋਂ ਦਿੱਤੇ ਜਾ ਰਹੇ ਹਨ । ਸਿੱਖਿਆ ਦਾਨ ਦੇ ਪ੍ਰਕਲਪ ਬਾਰੇ ਸਕੂਲ ਦੇ ਪ੍ਰਿੰਸੀਪਲ ਸ. ਗੁਰਜੀਤ ਸਿੰਘ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਸ ਸਮੇਂ ਸਕੂਲ ਵਿੱਚ ਇਸ ਪਰਕਲਪ ਦੇ ਅਧੀਨ 12 ਬੱਚੇ ਸਿੱਖਿਆ ਪ੍ਰਾਪਤ ਕਰ ਰਹੇ ਹੈ । ਸਰਵਹਿੱਤਕਾਰੀ ਸਿੱਖਿਆ ਸਮਿਤੀ ਦਾ ਇਹ ਬਹੁਤ ਹੀ ਮਹਾਨ ਅਤੇ ਸ਼ਲਾਘਾਯੋਗ ਉਪਰਾਲਾ ਹੈ । ਉਹਨਾਂ ਦਸਿਆ ਕਿ ਨਵੇਂ ਸੈਸ਼ਨ ਦੌਰਾਨ ਹੋਰ ਨਵੇ ਬੱਚਿਆਂ ਨੂੰ ਵੀ ਇਸ ਪਰਕਲਪ ਨਾਲ ਜੋੜਿਆ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly