ਤਿੰਨ ਰੋਜ਼ਾ ਅੰਡਰ 50 ਕਿਲੋਗ੍ਰਾਮ ਤੇ ਪਿੰਡ ਪੱਧਰ ਫੁੱਟਬਾਲ ਟੂਰਨਾਮੈਂਟ ਆਯੋਜਿਤ

ਕੈਪਸ਼ਨ-ਇਨਾਮ ਵੰਡਾਂ ਮੌਕੇ ਪਤਵੰਤੇ ਸੱਜਣ

ਅੱਪਰਾ (ਸਮਾਜ ਵੀਕਲੀ) (ਜੱਸੀ)- ਫੁੱਟਬਾਲ ਅਕੈਡਮੀ ਰਜ਼ਿ ਫਿਲੌਰ ਵਲੋਂ ਤਿੰਨ ਰੋਜ਼ਾ ਅੰਡਰ-50 ਕਿਲੋਗ੍ਰਾਮ ਤੇ ਪਿੰਡ ਪੱਧਰ ਓਪਨ ਫੁੱਟਬਾਲ ਟੂਰਨਾਮੈਂਟ ਆਯੋਜਿਤ ਕੀਤਾ ਗਿਆ। ਇਸ ਮੌਕੇ ਪੰਜਾਬ ਭਰ ਤੋਂ ਲਗਭਗ 28 ਟੀਮਾਂ ਨੇ ਭਾਗ ਲਿਆ। ਇਸ ਮੌਕੇ ਅੰਡਰ-50 ਕਿਲੋਗ੍ਰਾਮ ’ਚ ਸੁਨਾਮ ਜੈਤੂ ਰਿਹਾ ਤੇ ਪਿੰਡ ਪੱਧਰ ’ਚ ਫੁੱਟਬਾਲ ਅਕੈਡਮੀ ਫਿਲੌਰ ਨੇ ਬਾਜ਼ੀ ਮਾਰ ਲਈ। ਜੈਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਅਮਨਦੀਪ ਮੋਹੀ ਚੈਅਰਮੈਨ ਮਾਰਕਫੈੱਡ ਪੰਜਾਬ ਤੇ ਸ੍ਰੀਮਤੀ ਇੰਦਰਜੀਤ ਕੌਰ ਮਾਨ ਹਲਕਾ ਵਿਧਾਇਕਾ ਨਕੋਦਰ ਨੇ ਕੀਤੀ। ਇਸ ਮੌਕੇ ਫੁੱਟਬਾਲ ਅਕੈਡਮੀ ਫਿਲੌਰ ਨੇ ਅਹੁਦੇਦਾਰਾਂ ਨੇ ਮੁੱਖ ਮਹਿਮਾਨਾਂ ਪਾਸ ਸਟੇਡੀਅਮ ਬਣਾਉਣ ਦੀ ਮੰਗ ਰੱਖੀ। ਇਸ ਮੌਕੇ ਆਮ ਆਦਮੀ ਪਾਰਟੀ ਫਿਲੌਰ ਤੋਂ ਸੀਨੀਅਰ ਆਗੂ ਰਜਿੰਦਰ ਸੰਧੂ ਫਿਲੌਰ ਨੇ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੰਭੂ ਜੀ, ਮਨੀ ਧਾਰੀਵਾਲ, ਜਗੀਸ਼ ਨਰ, ਪਰਮਜੀਤ ਪੰਮੀ, ਸ਼ਿਵ ਰਾਜ, ਅਸ਼ੋਕ ਸ਼ਰਮਾ, ਹਰੀਸ਼ ਅਮਰੀਕਾ, ਰਾਹੁਲ ਕੈਨੇਡਾ, ਮਹਿੰਦਰ ਰਾਮ ਚੁੰਬਰ ਪ੍ਰਧਾਨ ਨਗਰ ਕੌਂਸਲ ਫਿਲੌਰ ਵੀ ਹਾਜ਼ਰ ਸਨ।

 

Previous articleIndian-American Neal Mohan is new YouTube CEO
Next articleਐੱਮ. ਜੀ ਆਰੀਆ ਕੰਨਿਆ ਪਾਠਸ਼ਾਲਾ ਅੱਪਰਾ ਵਿਖੇ ਹਵਨ ਯੱਗ ਕਰਵਾਇਆ