ਅੰਡਰ – 17 ਸਾਲ (ਲੜਕੀਆਂ) ਖੋ – ਖੋ ਸਟੇਟ ਚੈਂਪੀਅਨਸ਼ਿਪ ਅਮਿੱਟ ਪੈੜਾਂ ਛੱਡਦੀ ਹੋਈ ਸੰਪੰਨ

ਮੋਗਾ ਨੂੰ ਹਰਾ ਕੇ ਮੁਕਤ ਬਣਿਆ ਸਟੇਟ ਚੈਂਪੀਅਨ

ਕਪੂਰਥਲਾ (ਸਮਾਜ ਵੀਕਲੀ) ( ਕੌੜਾ )- 66ਵੀਆਂ ਪੰਜਾਬ ਰਾਜ ਸਕੂਲਜ਼ ਖੇਡਾਂ 2022- 23 ਤਹਿਤ ਅੱਜ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਅੰਡਰ – 17 ਸਾਲ (ਲੜਕੀਆਂ) ਤਿੰਨ ਰੋਜ਼ਾ ਖੋ – ਖੋ ਸਟੇਟ ਚੈਂਪੀਅਨਸ਼ਿਪ ਦੇ ਫਾਇਨਾਲ ਮੁਕਾਬਲੇ ਵਿਚ ਮੁਕਤਸਰ ਦੀ ਟੀਮ ਨੇ 2 ਅੰਕਾਂ ਦੇ ਮੁਕਾਬਲੇ 5 ਅੰਕਾਂ ਨਾਲ਼ ਮੋਗਾ ਦੀ ਟੀਮ ਨੂੰ ਹਰਾ ਕੇ ਸਟੇਟ ਚੈਂਪੀਅਨ ਟਰਾਫੀ ਉਤੇ ਕਬਜ਼ਾ ਕੀਤਾ ਜਦਕਿ ਲੁਧਿਆਣਾ ਦੀ ਟੀਮ ਨੂੰ 10 ਅੰਕ ਦੇ ਫ਼ਰਕ ਨਾਲ ਹਰਾ ਕੇ ਪਟਿਆਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਇਸੇ ਤਰ੍ਹਾਂ ਲੁਧਿਆਣਾ ਦੀ ਟੀਮ ਨੂੰ ਚੌਥੇ ਸਥਾਨ ਉੱਤੇ ਹੀ ਸਬਰ ਕਰਨਾ ਪਿਆ। ਜਿਲ੍ਹਾ ਟੂਰਨਾਂਮੈਂਟ ਕਮੇਟੀ ( ਸਰਕਾਰੀ ਸੈਕੰਡਰੀ ਸਕੂਲਜ਼) ਕਪੂਰਥਲਾ ਦੇ ਪ੍ਰਧਾਨ ਮੈਡਮ ਦਲਜੀਤ ਕੌਰ,ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਕਪੂਰਥਲਾ ਬਿਕਰਮਜੀਤ ਸਿੰਘ ਥਿੰਦ ਸਟੇਟ ਐਵਾਰਡੀ ਦੀ ਅਗਵਾਈ ਅਤੇ ਡੀ ਐਮ (ਸਪੋਰਟਸ) ਸੁੱਖਵਿੰਦਰ ਸਿੰਘ ਖੱਸਣ ਦੀ ਦੇਖ ਰੇਖ ਹੇਠ ਆਯੋਜਿਤ ਹੋਈ ਉਕਤ 3 ਰੋਜ਼ਾ ਖੋ ਖੋ (ਲੜਕੀਆਂ) ਅੰਡਰ – 17 ਸਾਲ ਸਟੇਟ ਚੈਂਪੀਅਨਸ਼ਿਪ ਦੇ ਅੰਤਿਮ ਦਿਨ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਡਾਇਰੈਕਟਰ ਸਪੋਰਟਸ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਦੇ ਡਾਈਰੈਕਟਰ ਗਿਆਨ ਸਿੰਘ ਸਟੇਟ ਅਤੇ ਨੈਸ਼ਨਲ ਐਵਾਰਡੀ, ਵੋਮੈਨ ਕਾਲਜ ਪਟਿਆਲਾ ਦੇ ਡਾਈਰੈਕਟਰ ਮੈਡਮ ਗੁਰਬਿੰਦਰ ਕੌਰ , ਜਿਲ੍ਹਾ ਸਿੱਖਿਆ ਅਫ਼ਸਰ ( ਸੈਕੰਡਰੀ) ਕਪੂਰਥਲਾ ਮੈਡਮ ਦਲਜੀਤ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਕਪੂਰਥਲਾ ਬਿਕਰਮਜੀਤ ਸਿੰਘ ਥਿੰਦ, ਜਿਲ੍ਹਾ ਸਲਾਹਕਾਰ ਕਮੇਟੀ ਦੇ ਇੰਚਾਰਜ਼ ਮੈਡਮ ਰਮਾ ਬਿੰਦਰਾ ਤੇ ਸਾਬਕਾ ਡਾਇਰੈਕਟਰ ਫਿਜ਼ੀਕਲ ਐਜੂਕੇਸ਼ਨ ਮੱਖਣ ਸਿੰਘ ਵਿਸ਼ੇਸ਼ ਤੌਰ ਉੱਤੇ ਪਹੁੰਚੇ।

ਜਿਹਨਾਂ ਸਾਂਝੇ ਤੌਰ ਉੱਤੇ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਮੈਡਲ, ਪ੍ਰਸੰਸਾ ਪੱਤਰ ਅਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕਰਦਿਆਂ ਡੀ ਐਮ (ਸਪੋਰਟਸ) ਕਪੂਰਥਲਾ ਸੁੱਖਵਿੰਦਰ ਸਿੰਘ ਖੱਸਣ, ਡੀ ਪੀ ਈ ਮਨਜਿੰਦਰ ਸਿੰਘ ਆਰ ਸੀ ਐੱਫ , ਅਜੀਤਪਾਲ਼ ਸਿੰਘ ਟਿੱਬਾ, ਜਗੀਰ ਸਿੰਘ ਆਦਿ ਦੇ ਉੱਦਮ ਅਤੇ ਖੋ ਖੋ ਸਟੇਟ ਚੈਂਪੀਅਨਸ਼ਿਪ ਨੂੰ ਸਫਲ ਬਣਾਉਣ ਲਈ ਨਿਭਾਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ।
ਗਰਾਊਂਡ ਕਨਵੀਨਰ ਪ੍ਰਿੰਸੀਪਲ ਅਮਰੀਕ ਸਿੰਘ ਨੰਢਾ ਤੇ ਪ੍ਰਿੰਸੀਪਲ ਗੁਰਚਰਨ ਸਿੰਘ ਚਾਹਲ, ਮੀਡੀਆ ਇੰਚਾਰਜ ਸੰਤੋਖ਼ ਸਿੰਘ ਮੱਲ੍ਹੀ, ਗੁਰਮੁਖ ਸਿੰਘ ਬਾਬਾ, ਲਕਸ਼ਦੀਪ ਸ਼ਰਮਾ, ਪ੍ਰਿੰਸੀਪਲ ਨਵਚੇਤਨ ਸਿੰਘ, ਪ੍ਰਿੰਸੀਪਲ ਬਲਵਿੰਦਰ ਸਿੰਘ ਬੱਟੂ, ਪ੍ਰਿੰਸੀਪਲ ਮਨਜੀਤ ਸਿੰਘ ਥਿੰਦ, ਲੈਕ: ਬਲਦੇਵ ਸਿੰਘ ਟੀਟਾ ਜਨਰਲ ਸਕੱਤਰ ਡੀ ਟੀ ਸੀ, ਲੈਕ: ਅਰਵਿੰਦਰ ਕੌਰ ਝੰਡ, ਪ੍ਰਬੰਧਕੀ ਸਕੱਤਰ ਡੀ ਪੀ ਈ ਮਨਜਿੰਦਰ ਸਿੰਘ ਆਰ ਸੀ ਐੱਫ, ਡੀ ਪੀ ਈ ਮਨਿੰਦਰ ਸਿੰਘ ਰੂਬਲ, ਲੈਕ: ਸੁਰਜੀਤ ਸਿੰਘ ਥਿੰਦ, ਲੈਕ: ਰਾਜਵਿੰਦਰ ਕੌਰ, ਲੈਕ ਰਮਨਦੀਪ ਕੌਰ, ਲੈਕ: ਰਾਕੇਸ਼ ਕੁਮਾਰ, ਲੈਕ: ਵੀਰ ਕੌਰ, , ਡੀ ਪੀ ਈ ਸਾਜਨ ਕੁਮਾਰ, ਡੀ ਪੀ ਈ ਮੁਕੇਸ਼ ਚੌਧਰੀ ਆਰ ਸੀ ਐੱਫ, ਅੰਤਰ ਰਾਸ਼ਟਰੀ ਕੋਚ ਕੁਲਬੀਰ ਕਾਲੀ ਟਿੱਬਾ, ਪੀ ਟੀ ਆਈ ਦਿਨੇਸ਼ ਕੁਮਾਰ ,ਪੀ ਟੀ ਆਈ ਅਜੀਤਪਾਲ ਸਿੰਘ ਥਿੰਦ,ਪੀ ਟੀ ਆਈ ਨਿਧੀ ਸੈਣੀ,ਪੀ ਟੀ ਆਈ ਬੀਰ ਸਿੰਘ ਸਿੱਧੂ ,ਪੀ ਟੀ ਆਈ ਗਗਨਦੀਪ ਕੌਰ, ਪੀ ਟੀ ਆਈ ਦਿਨੇਸ਼ ਕੁਮਾਰ ਭਲੱਥ,ਪੀ ਟੀ ਆਈ ਜਗਦੀਪ ਸਿੰਘ, ਡੀ ਪੀ ਈ ਪਲਵਿੰਦਰ ਕੌਰ ਡਡਵਿੰਡੀ ਆਦਿ ਨੇ ਉਕਤ ਖੋ ਖੋ ਸਟੇਟ ਚੈਂਪੀਅਨਸ਼ਿਪ ਵਿੱਚ ਜਿੱਥੇ ਉਤਸ਼ਾਹ ਨਾਲ ਹਿੱਸਾ ਲਿਆ ਉੱਥੇ ਖੋ ਖੋ ਦੇ ਲੀਗ ਮੈਚਾਂ ਨੂੰ ਨੇਪਰੇ ਚਾੜ੍ਹਨ ਵਿੱਚ ਆਪਣਾ ਵਡਮੁੱਲਾ ਸਹਿਯੋਗ ਦਿੱਤਾ ਜਿਹਨਾਂ ਦਾ ਡੀ ਟੀ ਸੀ ਕਪੂਰਥਲਾ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।

 

Previous articleਅਨੁਸੂਚਿਤ ਜਨਜਾਤੀਆਂ ਸੋਧ ਬਿੱਲ ਦਾ ਸੰਤ ਸੀਚੇਵਾਲ ਨੇ ਕੀਤਾ ਸਮਰੱਥਨ
Next articleਚਾਰ ਸਾਹਿਬਜ਼ਾਦੇ