ਹੁਸ਼ਿਆਰਪੁਰ (ਸਮਾਜ ਵੀਕਲੀ) (ਤਰਸੇਮ ਦੀਵਾਨਾ ) ਐਚ.ਡੀ.ਸੀ.ਏ ਦੇ ਸਕੱਤਰ ਡਾ: ਰਮਨ ਘਈ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਲਗਾਏ ਗਏ ਸਮਰ ਕ੍ਰਿਕਟ ਟਰੇਨਿੰਗ ਕੈਂਪ ਵਿੱਚ ਬੱਚਿਆਂ ਨੂੰ ਕ੍ਰਿਕਟ ਦੇ ਬਰੀਕ ਨੁਕਤੇ ਸਿਖਾਏ ਗਏ। ਡਾ: ਘਈ ਨੇ ਦੱਸਿਆ ਕਿ ਕ੍ਰਿਕਟ ਸਮਰ ਕੈਂਪ ਦੇ ਅੰਤ ਵਿੱਚ ਐਚ.ਡੀ.ਸੀ.ਏ ਨੇ ਜੂਨੀਅਰ ਅੰਡਰ-14 ਲੇਟ. ਕੋਚ ਸੁਸ਼ੀਲ ਸ਼ਰਮਾ ਮੈਮੋਰੀਅਲ ਕ੍ਰਿਕਟ ਲੀਗ ਦਾ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਲੀਗ ਵਿੱਚ ਖੇਡਣ ਵਾਲੀਆਂ ਟੀਮਾਂ ਵਿੱਚੋਂ ਐਚਡੀਸੀਏ ਰੈੱਡ, ਐਚਡੀਸੀਏ ਗ੍ਰੀਨ, ਐਚਡੀਸੀਏ ਬਲੂ ਨੇ ਖਿਡਾਰੀਆਂ ਨੂੰ ਸਥਾਨ ਦਿੱਤੇ ਹਨ। ਡਾ: ਘਈ ਨੇ ਦੱਸਿਆ ਕਿ ਟੀਮਾਂ ਤਿੰਨ-ਤਿੰਨ ਲੀਗ ਮੈਚ ਖੇਡਣ ਤੋਂ ਬਾਅਦ ਚੋਟੀ ਦੀਆਂ ਦੋ ਟੀਮਾਂ ਫਾਈਨਲ ਖੇਡਣਗੀਆਂ। ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਆਕਰਸ਼ਕ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਐਚਡੀਸੀਏ ਰੈੱਡ ਦੇ ਨਮਨ, ਐਚਡੀਸੀਏ ਬਲੂ ਦੇ ਹਰਵੀਰ ਸਿੰਘ ਅਤੇ ਐਚਡੀਸੀਏ ਗ੍ਰੀਨ ਦੇ ਸੰਕਲਪ ਸ਼ਰਮਾ ਨੂੰ ਕਪਤਾਨੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਅੱਜ ਲੇਟ. ਕੋਚ ਸੁਸ਼ੀਲ ਸ਼ਰਮਾ ਮੈਮੋਰੀਅਲ ਕ੍ਰਿਕਟ ਲੀਗ ਦੇ ਉਦਘਾਟਨੀ ਮੈਚ ਵਿੱਚ ਐਚਡੀਸੀਏ ਦੇ ਪ੍ਰਧਾਨ ਦਲਜੀਤ ਖੇਲਣ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦੇ ਕੇ ਲੀਗ ਦੀ ਸ਼ੁਰੂਆਤ ਕੀਤੀ। ਇਸ ਮੌਕੇ ਡਾ: ਦਲਜੀਤ ਖੇਲਾ ਨੇ ਖਿਡਾਰੀਆਂ ਨੂੰ ਸਖ਼ਤ ਮਿਹਨਤ ਅਤੇ ਅਨੁਸ਼ਾਸਨ ਨਾਲ ਖੇਡ ਕੇ ਚੰਗਾ ਭਵਿੱਖ ਬਣਾਉਣ ਲਈ ਕਿਹਾ | ਖੇਲਾ ਨੇ ਦੱਸਿਆ ਕਿ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਵੱਲੋਂ ਇਸ ਲੀਗ ਦਾ ਆਯੋਜਨ ਜੂਨੀਅਰ ਪੱਧਰ ‘ਤੇ ਹੁਸ਼ਿਆਰਪੁਰ ‘ਚ ਨਵੇਂ ਕ੍ਰਿਕਟਰਾਂ ਨੂੰ ਤਿਆਰ ਕਰਨ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਚੰਗੇ ਕ੍ਰਿਕਟ ਖਿਡਾਰੀਆਂ ਦੀ ਖੋਜ ਲਈ ਅਜਿਹੇ ਅੰਡਰ-19 ਅਤੇ ਸੀਨੀਅਰ ਮੁਕਾਬਲੇ ਕਰਵਾਏ ਜਾਣਗੇ। ਅੱਜ ਖੇਡੇ ਗਏ ਉਦਘਾਟਨੀ ਮੈਚ ਵਿੱਚ ਐਚਡੀਸੀਏ ਗ੍ਰੀਨ ਟੀਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਐਚਡੀਸੀਏ ਰੇਡ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 5 ਵਿਕਟਾਂ ਦੇ ਨੁਕਸਾਨ ‘ਤੇ 144 ਦੌੜਾਂ ਬਣਾਈਆਂ। ਜਿਸ ਵਿੱਚ ਸ਼ੁਭਾਸ਼ ਓਹਰੀ ਨੇ 49 ਦੌੜਾਂ, ਮੰਨਨ ਨਰਾਇਣ ਨੇ 32 ਦੌੜਾਂ, ਦੇਵ ਨੇ 8, ਮਨਮੀਤ ਨੇ 8, ਦਿਲਜੀਤ ਧਾਮੀ ਨੇ 7 ਦੌੜਾਂ ਦਾ ਯੋਗਦਾਨ ਪਾਇਆ। ਐਚਡੀਸੀਏ ਗ੍ਰੀਨ ਲਈ ਗੇਂਦਬਾਜ਼ੀ ਕਰਦੇ ਹੋਏ ਤੇਜਵੀਰ, ਸੰਕਲਪ ਅਤੇ ਪਿੰਟੂ ਨੇ 1-1 ਵਿਕਟ ਲਿਆ। ਟੀਚੇ ਦਾ ਪਿੱਛਾ ਕਰਨ ਉਤਰੀ ਐਚਡੀਸੀਏ ਗ੍ਰੀਨ ਟੀਮ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ’ਤੇ 102 ਦੌੜਾਂ ਹੀ ਬਣਾ ਸਕੀ। ਜਿਸ ਵਿੱਚ ਯੁਵਰਾਜ ਠਾਕੁਰ ਨੇ 45 ਦੌੜਾਂ, ਯਸ਼ ਨੇ 11 ਅਤੇ ਸੰਕਲਪ ਸ਼ਰਮਾ ਨੇ 10 ਦੌੜਾਂ ਦਾ ਯੋਗਦਾਨ ਪਾਇਆ।
ਐਚਡੀਸੀਏ ਰੇਡ ਲਈ ਗੇਂਦਬਾਜ਼ੀ ਕਰਦੇ ਹੋਏ ਬੰਟੀ ਨੇ 3 ਵਿਕਟਾਂ, ਸ਼ੁਭਾਸ਼ ਓਹਰੀ ਨੇ 2 ਅਤੇ ਮੰਨਨ ਨਰਾਇਣ ਨੇ 1 ਵਿਕਟ ਲਈ। ਸ਼ੁਭਾਸ਼ ਓਹਰੀ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਮੈਨ ਆਫ ਦਾ ਮੈਚ ਦਾ ਪੁਰਸਕਾਰ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਕੋਚ ਦਲਜੀਤ ਸਿੰਘ, ਜ਼ਿਲ੍ਹਾ ਟਰੇਨਰ ਤੇ ਕੌਮੀ ਕ੍ਰਿਕਟਰ ਕੁਲਦੀਪ ਧਾਮੀ, ਦਲਜੀਤ ਧੀਮਾਨ, ਅਸ਼ੋਕ ਸ਼ਰਮਾ, ਜ਼ਿਲ੍ਹਾ ਮਹਿਲਾ ਕੋਚ ਦਵਿੰਦਰ ਕੌਰ ਕਲਿਆਣ, ਨਰੇਸ਼ ਕੁਮਾਰ, ਦੀਪਕ ਕੁਮਾਰ, ਸੋਢੀ ਰਾਮ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly