ਕਾਕਾ ਤੇ ਲੀਡਰ

ਤਰਸੇਮ ਸਹਿਗਲ

(ਸਮਾਜ ਵੀਕਲੀ)

ਪਿਓ ਆਖਦਾ ਕਾਕੇ ਨੂੰ ਸੁਣ ਬੇਟੇ ,
ਭੱਠਾ ਬੈਠਿਆ ਤੇਰੀ ਪੜਾਈ ਦਾ ਏ।
ਲੈਂਦਾ ਰਹੇ ਤੂੰ ਹਰੇਕ ਦੇ ਨਾਲ ਪੰਗੇ ,
ਰਹਿੰਦਾ ਕਲੇਸ਼ ਤਾਂ ਤੇਰੀ ਲੜਾਈ ਦਾ ਏ।
ਲੋਕੀਂ ਆਖਦੇ ਤੈਨੁੰ ਬਦਮਾਸ਼ ਵੱਡਾ ,
ਨਾ ਸਮਝੇ ਜਦੋਂ ਤੈਨੂੰ ਸਮਝਾਈ ਦਾ ਏ।
ਜਿੰਦਗੀ ਬਣੇਗੀ ਕਿਸ ਤਰਾਂ ਤੇਰੀ ,
ਨਾ ਪਤਾ ਤੈਨੂੰ ਕਿਸੇ ਵੀ ਕਾਈ ਦਾ ਏ।
ਕਾਕਾ ਆਖਦਾ- ਬਾਪੂ ਜੀ ਨਾ ਫਿਕਰ ਕਰੋ ,
ਮੈਨੂੰ ਪਤਾ ਕਿੰਝ ਜਿੰਦ ਨੂੰ ਬਣਾਈ ਦਾ ਏ।
ਬਣ ਕੇ ਲੀਡਰ ਧੋਣੇ ਮੈਂ ਤਾਂ ਸਭ ਧੋ ਦੂੰ ,
ਮੈਨੂੰ ਪਤਾ ਕਿੰਝ ਲੋਕਾਂ ਨੂੰ ਪਿੱਛੇ ਲਾਈ ਦਾ ਏ।
ਬਣ ਕੇ ਸਰਪੰਚ ਜਾ ਲੀਡਰ ਕਿਸੇ ਪਾਰਟੀ ਦਾ ,
ਸਭ ਪਤਾ ਕਿੰਝ ਪੈਸੇ ਨੂੰ ਖਾਈਦਾ ਏ।
ਸਾਨੂੰ ਝਗੜੇ -ਕਰਾਉਣ ਦਾ ਢੰਗ ਹੈਗਾ।
ਪੰਗਾ ਪਾਈਦਾ ਤੇ ਕਿੰਝ ਨਿਪਟਾਈ ਦਾ ਏ।
ਇਸੀ ਲਾਈਨ ਦਾ ਤਜਰਬਾ ਲੈ ਰਿਹਾ ਹਾਂ ,
ਤੁਸ਼ੀਂ ਫਿਕਰ ਨਾ ਕਰੋ ਪੜਾਈ ਦਾ ਏ ,
ਤੁਸ਼ੀਂ ਫਿਕਰ ਨਾ ਕਰੋ ਪੜਾਈ ਦਾ ਏ ,…

ਤਰਸੇਮ ਸਹਿਗਲ

93578-96207

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੇਸ਼ ਦੇ 75 ਵੇਂ ਆਜ਼ਾਦੀ ਦਿਵਸ ਨੂੰ ਸਮਰਪਿਤ ਮਿੱਠੜਾ ਕਾਲਜ ਵਿਚ ਪੌਦੇ ਲਗਾਏ ਗਏ
Next articleਕੁਡ਼ੀਆਂ , ਚਿਡ਼ੀਆਂ ਤੇ ਤੀਆਂ