HOME ਪ੍ਰੈੱਸ ‘ਤੇ ਹਮਲੇ ਹੋਣੇ ਅਣ-ਐਲਾਨੀ ਐਮਰਜੈਂਸੀ ਵਾਂਗ – ਜ਼ਿਲਾ ਪ੍ਰਧਾਨ ਅਸ਼ੋਕ ਸੰਧੂ...

ਪ੍ਰੈੱਸ ‘ਤੇ ਹਮਲੇ ਹੋਣੇ ਅਣ-ਐਲਾਨੀ ਐਮਰਜੈਂਸੀ ਵਾਂਗ – ਜ਼ਿਲਾ ਪ੍ਰਧਾਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ

ਫੋਟੋ : ਪ੍ਰਦਰਸ਼ਨ ਕਰਦੇ ਹੋਏ ਨੰਬਰਦਾਰ, ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ, ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ। ਧੂਣੀ ਨੂੰ ਅਗਨੀ ਦਿੰਦੀ ਹੋਈ ਗੁਰਛਾਇਆ ਸੋਖਲ।

ਹਲਕਾ ਵਿਧਾਇਕ ਨੂਰਮਹਿਲ ਦਾ ਸਰਕਾਰੀ ਸਕੂਲ ਬਣਾਏ ਜਾਂ ਅਸਤੀਫਾ ਦੇਵੇ – ਸੀਨੀਅਰ ਮੀਤ ਪ੍ਰਧਾਨ ਪ੍ਰਗਟ ਸਿੰਘ ਸਰਹਾਲੀ

ਨੂਰਮਹਿਲ  (ਸਮਾਜ ਵੀਕਲੀ)   ਇਤਿਹਾਸਿਕ ਤਾਰੀਕ 26-1-26 ਦੇ ਮੱਦੇਨਜ਼ਰ ਦੇਸ਼ ਦਾ ਰਾਸ਼ਟਰੀ ਤਿਓਹਾਰ ਗਣਤੰਤਰ ਦਿਵਸ ਮਨਾਉਣ ਸਬੰਧੀ ਨੰਬਰਦਾਰ ਯੂਨੀਅਨ ਦੀ ਇੱਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਹੈੱਡ ਆਫਿਸ ਤਹਿਸੀਲ ਕੰਪਲੈਕਸ ਨੂਰਮਹਿਲ ਵਿਖੇ ਹੋਈ। ਕਹਿਰ ਦੀ ਧੁੰਦ ਹੋਣ ਦੇ ਬਾਵਜੂਦ ਵੀ ਨੰਬਰਦਾਰ ਸਾਹਿਬਾਨਾਂ ਨੇ ਜਥੇਬੰਦੀ ਪ੍ਰਤੀ ਆਪਣੀ ਜ਼ਿੰਮੇਵਾਰੀ ਦਿਖਾਈ । ਇਸ ਮੀਟਿੰਗ ਵਿੱਚ ਨੰਬਰਦਾਰ ਸਾਹਿਬਾਨਾਂ ਨੇ ਸ਼ਹੀਦੀ ਪਰਿਵਾਰ ਨਾਲ ਸੰਬੰਧਤ ਅਦਾਰਾ ਪੰਜਾਬ ਕੇਸਰੀ ਪੱਤਰ ਸਮੂਹ ‘ਤੇ ਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਉਹਨਾਂ ਕਿਹਾ ਸਰਕਾਰ ਸੱਚੀ ਪੱਤਰਕਾਰਤਾ ਨੂੰ ਪੁਲਿਸ ਬਲ ਨਾਲ ਦਵਾਉਣ ਦੀ ਅਸਫਲ ਕੋਸ਼ਿਸ਼ ਵਿੱਚ ਜੁੱਟੀ ਹੋਈ ਹੈ। ਸਰਕਾਰ ਪੰਜਾਬ ਦੇ ਸੱਚੇ ਪੱਤਰਕਾਰਾਂ, ਜਰਨਲਿਸਟਸ, ਐਕਟਿਵਿਸਟਸ, ਕਿਸਾਨ, ਹੱਕ ਸੱਚ ਦੀ ਗੱਲ ਕਰਨ ਵਾਲੀਆਂ ਜੂਝਾਰੂ ਸ਼ਖਸ਼ੀਅਤਾਂ ਨੂੰ ਆਪਣਿਆਂ ਇਸ਼ਾਰਿਆਂ ਅਨੁਸਾਰ ਚਲਾਉਣਾ ਚਾਹੁੰਦੀ ਹੈ ਤਾਂ ਕਿ ਪੰਜਾਬ ਸਰਕਾਰ ਦੀਆਂ ਨਾਕਾਮੀਆਂ, ਕੁਸ਼ਾਸਨ, ਭ੍ਰਿਸ਼ਟਾਚਾਰ, ਵਾਰਦਾਤਾਂ, ਨਸ਼ੇ ਵਰਗੇ ਗੰਭੀਰ ਅਪਰਾਧਾਂ ਤੇ ਪਰਦਾ ਪਾਇਆ ਜਾ ਸਕੇ। ਬੀਤੇ ਸਮੇਂ ਪੰਜਾਬ ਦੀ ਆਵਾਜ਼ “ਅਜੀਤ” ਨੂੰ ਦਵਾਉਣ ਅਤੇ ਮਿਟਾਉਣ ਦੇ ਯਤਨ ਇਤਿਹਾਸ ਦੇ ਪੰਨਿਆਂ ‘ਤੇ ਦਰਜ ਹੋਏ, ਸਰਕਾਰ ਦੇ ਮੱਥੇ ਦਾ ਕਲੰਕ ਬਣੇ। ਯਾਦ ਰੱਖਣਾ ਚਾਹੀਦਾ ਹੈ ਜੂਝਾਰੂ ਲੋਕਾਂ ਨੇ ਅੰਗਰੇਜ਼ ਵੀ ਨੁੱਕਰੇ ਲਗਾ ਦਿੱਤੇ ਸਨ ਫਿਰ ਸਰਕਾਰਾਂ ਦੀ ਤਾਨਾਸ਼ਾਹੀ ਕੀ ਚੀਜ਼ ਹੈ ? ਸਰਕਾਰਾਂ ਨੂੰ ਲੋਕਤੰਤਰ ਨੂੰ ਢਾਹ ਲਗਾਉਣ ਤੋਂ ਬਾਜ਼ ਆਉਣਾ ਚਾਹੀਦਾ ਹੈ ਨਹੀਂ ਤਾਂ ਪਤਨ ਜ਼ਿਆਦਾ ਦੂਰ ਨਹੀਂ। ਮੀਟਿੰਗ ਵਿੱਚ ਨੰਬਰਦਾਰ ਸਾਹਿਬਾਨਾਂ, ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ, ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਨੇ ਜਿੱਥੇ ਨਿੰਦਾ ਕੀਤੀ ਉੱਥੇ ਹਲਕਾ ਵਿਧਾਇਕ ਸ਼੍ਰੀਮਤੀ ਇੰਦਰਜੀਤ ਕੌਰ ਮਾਨ ਤੋਂ ਖੰਡਰ ਬਣ ਰਹੇ ਸਰਕਾਰੀ ਸਕੂਲ ਨੂੰ ਉਸਾਰਣ ਵਿੱਚ ਫੇਲ ਹੋਣ ਦੇ ਮੁੱਦੇ ‘ਤੇ ਅਸਤੀਫੇ ਦੀ ਮੰਗ ਕੀਤੀ, ਕਿਹਾ ਮੁੱਖ ਮੰਤਰੀ ਭਗਵੰਤ ਮਾਨ ਹਲਕਾ ਇੰਚਾਰਜ ਲਗਾਉਣ ਤਾਂਕਿ ਨੂਰਮਹਿਲ ਦਾ ਵਿਕਾਸ ਹੋ ਸਕੇ। ਦੱਸ ਦੇਈਏ ਬੀਤੇ ਸਾਲ 2025 ਵਿੱਚ ਨੰਬਰਦਾਰ ਯੂਨੀਅਨ ਨੇ ਸਕੂਲ ਨਾ ਬਣਾਉਣ ਦੇ ਰੋਸ ਵਜੋਂ 26 ਜਨਵਰੀ ਗਣਤੰਤਰ ਦਿਵਸ ਮੌਕੇ ਹਲਕਾ ਵਿਧਾਇਕ ਦਾ ਪੁਤਲਾ ਵੀ ਸਾੜਿਆ ਸੀ ਪਰ ਵਿਧਾਇਕ ਦੇ ਕੰਨਾਂ ‘ਤੇ ਜੂੰ ਤੱਕ ਨਾ ਸਰਕੀ, ਸਿੱਟੇ ਵਜੋਂ ਸਕੂਲ ਦੇ ਆਸੇ ਪਾਸੇ ਨਾਜਾਇਜ਼ ਉਸਾਰੀਆਂ ਤਾਂ ਉਸਰੀਆਂ ਪਰ ਵਿੱਦਿਆ ਦਾ ਮੰਦਰ ਨਾ ਉਸਰਿਆ ਜੋ ਕਿ ਨੂਰਮਹਿਲ ਵਿੱਚ ਭ੍ਰਿਸ਼ਟਾਚਾਰ ਅਤੇ ਕੁਸ਼ਾਸਨ ਦੀ ਇੱਕ ਸੰਜੀਦਾ ਮਿਸਾਲ ਹੈ। ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਦੀ ਮਹਿਲਾ ਵਿੰਗ ਦੀ ਪ੍ਰਧਾਨ ਲਾਇਨ ਬਬਿਤਾ ਸੰਧੂ, ਕਲੱਬ ਪ੍ਰਧਾਨ ਲਾਇਨ ਦਿਨਕਰ ਸੰਧੂ, ਕਲੱਬ ਅਫਸਰ ਲਾਇਨ ਆਂਚਲ ਸੰਧੂ ਸੋਖਲ, ਲਾਇਨ ਜਸਪ੍ਰੀਤ ਕੌਰ ਸੰਧੂ, ਲਾਇਨ ਸੀਤਾ ਰਾਮ ਸੋਖਲ ਸਮੇਤ ਯੂਨੀਅਨ ਦੇ ਜ਼ਿਲ੍ਹਾ ਜਲੰਧਰ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਗਟ ਸਿੰਘ ਸਰਹਾਲੀ, ਪੀ.ਆਰ.ਓ ਜਗਨ ਨਾਥ ਚਾਹਲ, ਪ੍ਰੈੱਸ ਸਕੱਤਰ ਤਰਸੇਮ ਲਾਲ ਉੱਪਲ ਖਾਲਸਾ, ਜ਼ੋਨ ਇੰਚਾਰਜ ਜਸਵੰਤ ਸਿੰਘ ਜੰਡਿਆਲਾ ਸਰਕਲ, ਸਲਾਹਕਾਰ ਚਰਨਜੀਤ ਸਿੰਘ ਉੱਪਲ ਭੂਪਾ, ਜਰਨੈਲ ਸਿੰਘ ਗਦਰਾ, ਅਜੀਤ ਰਾਮ ਤਲਵਣ ਤੋਂ ਇਲਾਵਾ ਨੰਨ੍ਹੇ ਮੁੰਨੇ ਬੱਚਿਆਂ ਵਿੱਚ ਗੁਰਅੰਸ਼ ਸੋਖਲ, ਸ਼ਿਵਵੰਸ਼ ਸੰਧੂ ਨੇ ਲੋਹੜੀ ਦਾ ਤਿਓਹਾਰ ਮਨਾਇਆ। ਧੀਆਂ ਦਾ ਸਤਿਕਾਰ ਵਧਾਉਣ ਲਈ ਲੋਹੜੀ ਦੀ ਧੂਣੀ ਨੂੰ ਅਗਨੀ ਦੇਣ ਦਾ ਕਾਰਜ ਨੰਨ੍ਹੀ ਪਰੀ ਗੁਰਛਾਇਆ ਸੋਖਲ ਪਾਸੋਂ ਕਰਵਾਇਆ। ਅਰਦਾਸ ਕੀਤੀ ਪੰਜਾਬ ਸਰਕਾਰ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਦੀ ਸੁਣਵਾਈ ਕਰੇ, ਮਾਣ ਭੱਤਾ 5000 ਰੁਪਏ, ਨੰਬਰਦਾਰੀ ਜੱਦੀ ਪੁਸ਼ਤੀ ਕਰੇ। ਲੋਕਤੰਤਰ ਦੀ ਹੱਤਿਆ ਨਾ ਕਰੇ। ਬਾਬਾ ਸਾਹਿਬ ਦੇ ਸੰਵਿਧਾਨ ਦਾ ਘਾਣ ਨਾ ਕਰੇ। ਸਰਕਾਰ ਪੁਲਿਸ ਬੱਲ ਦਾ ਨਹੀਂ ਹਰ ਗੱਲ ਦਾ ਹੱਲ ਕਰੇ। ਸਮੂਹ ਸਿਪਸਿਲਾਰਾਂ ਨੇ 26 ਜਨਵਰੀ ਦਾ ਤਿਓਹਾਰ ਸ਼ਰਧਾ ਭਾਵ ਨਾਲ ਮਨਾਉਣ ਦਾ ਫੈਸਲਾ ਲਿਆ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਮਾਮਲਾ ਕੱਲਰ ਖਾਲਸਾ ਸਕੂਲ ਹਰਿਆਣਾ ਵਿਖੇ ਦੁਕਾਨਾਂ ਬਣਾਉਣ ਸਬੰਧੀ ਪੈਦਾ ਹੋਈ ਵਿਵਾਦ ਦਾ
Next articleਕੈਨੇਡਾ ਦੇ ਪੈਰਾ ਸਕੀਅਰਾਂ ਨੇ ਕਰਵਾਈ ਬੱਲੇ ਬੱਲੇ! ਦੋ ਸੋਨ੍ਹੇ ਤੇ ਇੱਕ ਕਾਂਸੀ ਦਾ ਤਮਗ਼ਾ ਜਿੱਤਿਆ