ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿੱਚ ਰੂਸ ਖਿਲਾਫ਼ ਮਤਾ ਪਾਸ

ਸੰਯੁਕਤ ਰਾਸ਼ਟਰ (ਸਮਾਜ ਵੀਕਲੀ):  ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ ਯੂਕਰੇਨ ਵਿੱਚ ਜਾਰੀ ਮਨੁੱਖੀ ਸੰਕਟ ਦਾ ਠੀਕਰਾ ਰੂਸ ਸਿਰ ਭੰਨਦੇ ਮਤੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਮੈਂਬਰ ਮੁਲਕਾਂ ਨੇ ਮਤੇ ਵਿੱਚ ਰੂਸ ਨੂੰ ਯੂਕਰੇਨ ਖਿਲਾਫ਼ ਫੌਰੀ ਗੋਲੀਬੰਦੀ ਦੀ ਅਪੀਲ ਕਰਦਿਆਂ ਲੱਖਾਂ ਲੋਕਾਂ, ਘਰਾਂ, ਸਕੂਲਾਂ ਤੇ ਹਸਪਤਾਲਾਂ ਦੀ ਸੁਰੱਖਿਆ ਯਕੀਨੀ ਬਣਾਏ ਜਾਣ ਦੀ ਮੰਗ ਕੀਤੀ। ਮਤੇ ਦੇ ਹੱਕ ਵਿੱਚ 140 ਤੇ ਵਿਰੋਧ ਵਿੱਚ ਪੰਜ ਵੋਟਾਂ ਪਈਆਂ। ਬੇਲਾਰੂਸ, ਸੀਰੀਆ, ਉੱਤਰੀ ਕੋਰੀਆ, ਰੂਸ ਤੇ ਇਰੀਟ੍ਰੀਆ ਨੇ ਮਤੇ ਦੇ ਖਿਲਾਫ਼ ਵੋਟ ਪਾਈ ਜਦੋਂਕਿ ਭਾਰਤ ਤੇ ਚੀਨ ਸਮੇਤ 38 ਮੈਂਬਰ ਮੁਲਕ ਗ਼ੈਰਹਾਜ਼ਰ ਰਹੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੂਐੱਨ ’ਚ ਰੂਸੀ ਮਤੇ ’ਤੇ ਵੋਟਿੰਗ ’ਚੋਂ ਭਾਰਤ ਰਿਹਾ ਗੈਰਹਾਜ਼ਰ
Next articleਚੀਨੀ ਵਿਦੇਸ਼ ਮੰਤਰੀ ਭਾਰਤ ਪੁੱਜੇ, ਜੈਸ਼ੰਕਰ ਅਤੇ ਡੋਵਾਲ ਨਾਲ ਮੁਲਾਕਾਤ ਅੱਜ