ਉਲਾਭਾ

ਗੁਰਮੀਤ ਡੁਮਾਣਾ
(ਸਮਾਜ ਵੀਕਲੀ)
ਰਾਜ਼ ਗੁਰੂ ਸੁਖਦੇਵ ਤੁਹਾਡੇ,ਸੁਪਨੇ ਵਿੱਚ ਕਿਉਂ ਨਹੀਂ ਆਏ
ਉਹਨਾਂ ਤਹਾਨੂੰ ਕਿਉਂ ਨਹੀਂ ਆਖਿਆ
ਸਾਡੇ ਨਹੀਂ ਨਾਹਰੇ ਲਾਏ
ਉਨ੍ਹਾਂ ਨੇ ਨਹੀਂ ਸਮਝਿਆ, ਕਿਸੇ ਨੂੰ ਕਦੀ ਪਰਾਇਆ
ਤੁਹਾਡੇ ਸੁਪਨੇ ਵਿੱਚ ਵੀ ਤਾਂ ਬੱਸ ਭਗਤ ਸਿੰਘ ਹੀ ਆਇਆ
ਭਗਤ ਸਿੰਘ ਪੰਜਾਬੀ ਮੁੰਡਾ ਹਰ ਦਿਲ ਦੀ ਹੈਂ ਧੜਕਣ
ਜਾਤਾਂ ਗੋਤਾਂ ਧਰਮਾਂ ਦੇ ਨਾਲ ਬੰਦਿਆਂ ਨੂੰ ਲੋਕੀ ਪਰਖ਼ਣ
ਸਮੇਂ ਸਮੇਂ ਸਿਰ ਸਰਕਾਰਾਂ ਨੇ ਇਹ ਹੀ ਜ਼ਹਿਰ ਵਰਤਾਇਆ
ਤੁਹਾਡੇ ਸੁਪਨੇ ਵਿਚ ਵੀ ਤਾਂ ਬੱਸ ਭਗਤ ਸਿੰਘ ਹੀ ਆਇਆ
23 ਮਾਰਚ ਨੂੰ ਸ਼ਰਧਾਂਜਲੀ ਦਿੰਦੇ ਨਾਲੇ ਲੁੱਟਦੇ ਬੁੱਲੇ
ਭਗਤ ਸਿੰਘ ਨੂੰ ਚੇਤੇ ਕਰਦੇ ਬਾਕੀ ਸਾਥੀਆਂ ਨੂੰ ਭੁੱਲੇ
ਰੋਮੀ ਘੜਾਮੇ ਵਾਲਿਆਂ ਤੂੰ ਵੀ ਗੀਤ ਕੋਈ ਨਹੀਂ ਗਾਇਆ
ਤੁਹਾਡੇ ਸੁਪਨੇ ਵਿੱਚ ਵੀ ਤਾਂ ਬੱਸ ਭਗਤ ਸਿੰਘ ਹੀ ਆਇਆ
      ਗੁਰਮੀਤ ਡੁਮਾਣਾ
      ਲੋਹੀਆਂ ਖਾਸ
       ਜਲੰਧਰ
Previous articleਪਾਣੀ
Next articleਵਿਅਕਤੀ ਨੂੰ ਦਿਮਾਗੀ ਤੌਰ ‘ਤੇ ਅਪਾਹਿਜ ਨਹੀਂ ਹੋਣਾ ਚਾਹੀਦਾ: ਸੁਖਵਿੰਦਰ ਕੌਰ ਸਿੱਧੂ