ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ) ਬੀਤੇ ਦਿਨੀਂ ਪੰਜਾਬੀ ਸਾਹਿਤ ਸਭਾ ਰਜਿ ਬਰਨਾਲਾ ਵਲੋਂ ਕਰਵਾਏ ਗਏ ਸਾਹਿਤਕ ਸਮਾਗਮ ਵਿੱਚ ਪ੍ਰਵਾਸੀ ਕਵਿੱਤਰੀ ਕੁਲਵੰਤ ਢਿੱਲੋਂ ਦਾ ਕਾਵਿ ਸੰਗ੍ਰਹਿ “ਮਨ – ਮੰਥਨ ਦੀ ਇਬਾਰਤ” ਦਾ ਲੋਕ ਅਰਪਣ ਕੀਤਾ ਗਿਆ। ਕਵਿਤਰੀ ਭਾਵੇਂ ਮੂਲ ਰੂਪ ਵਿੱਚ ਭਾਰਤੀ ਹੈ ਪਰ ਅੱਜਕਲ ਯੂ ਕੇ ਸਾਊਥ ਹਾਲ ਵਿਖੇ ਰਹਿ ਰਹੀ ਹੈ ਅਤੇ ਉਹ ਉੱਥੇ ਜਾ ਕੇ ਵੀ ਇਥੋਂ ਦੇ ਲੋਕਾਂ ਨੂੰ ਪੰਜਾਬੀ ਭਾਸ਼ਾ ਨਾਲ ਜੋੜ ਰਹੇ ਹਨ। ਉਹ ਯੂ ਕੇ ਦੀ ਸਾਹਿਤ ਸਭਾ ਦੇ ਪ੍ਰਧਾਨ ਹਨ ਅਤੇ ਦੇਸੀ ਰੇਡੀਓ ਦਾ ਪਰਬੰਧ ਵੀ ਚਲਾ ਰਹੇ ਹਨ।
ਪੁਸਤਕ ਬਾਰੇ ਬੋਲਦਿਆਂ ਪ੍ਰੋ ਰਵਿੰਦਰ ਭੱਠਲ ਨੇ ਕਿਹਾ ਕਿ ਕੁਲਵੰਤ ਦੀ ਕਵਿਤਾ ਵਿਚ ਮੋਹ, ਵੈਰਾਗ, ਵਿਸ਼ਵਾਸ਼ ਅਤੇ ਪੰਜਾਬ ਦੀ ਧਰਤੀ ਪ੍ਰਤੀ ਸੁਹਿਰਦ ਭਾਵਨਾ ਝਲਕਦੀ ਹੈ। ਡਾਕਟਰ ਗੁਰਇਕਬਾਲ ਸਿੰਘ ਨੇ ਕਿਹਾ ਕਿ ਇਹ ਕਵਿਤਾ ਇਨਸਾਨੀਅਤ ਦੇ ਪਿੰਡੇ ਤੇ ਲੋੜਾਂ, ਥੁੜ੍ਹਾਂ, ਭੁੱਖਾਂ ਤੇ ਸਹਿਕਦੇ ਪਲਾਂ ਦੀਆਂ ਲਾਸ਼ਾਂ ਦੇ ਉੱਚੜੇ ਜ਼ਖਮਾਂ ਦਾ ਦਰਦ ਹੈ। ਇਹਨਾਂ ਤੋਂ ਇਲਾਵਾ ਤੇਜਾ ਸਿੰਘ ਤਿਲਕ, ਮਾਲਵਿੰਦਰ ਸ਼ਾਇਰ, ਤੇਜਿੰਦਰ ਚੰਡਿਹੋਕ , ਸੁਰਿੰਦਰ ਭੱਠਲ, ਡਾਕਟਰ ਤਰਸਪਾਲ ਕੌਰ, ਅੰਜਨਾ ਮੈਨਨ,ਡਾਕਟਰ ਭੁਪਿੰਦਰ ਸਿੰਘ ਬੇਦੀ, ਡਾਕਟਰ ਰਾਮਪਾਲ ਸਿੰਘ ਅਤੇ ਰਾਮ ਸਰੂਪ ਸ਼ਰਮਾ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੇਘ ਰਾਜ ਮਿੱਤਰ, ਕਮਲਜੀਤ ਭੱਠਲ, ਸੁਰਜੀਤ ਦੇਹੜ੍ਹ, ਸੁਖਵਿੰਦਰ ਸਨੇਹ, ਸਿਮਰਜੀਤ ਕੌਰ ਬਰਾੜ, ਅਣੂ ਸ਼ਰਮਾ, ਚਰਨੀ ਬੇਦਿਲ, ਡਾਕਟਰ ਅਮਨਦੀਪ ਸਿੰਘ ਟੱਲੇਵਾਲੀਆ, ਡਾਕਟਰ ਸੰਪੂਰਨ ਸਿੰਘ ਟੱਲੇਵਾਲੀਆ, ਜਗਜੀਤ ਗੁਰਮ, ਬ੍ਰਿਜ ਲਾਲ ਧਨੌਲਾ, ਮਨਦੀਪ ਕੁਮਾਰ, ਰਘਬੀਰ ਸਿੰਘ ਗਿੱਲ ਆਦਿ ਸ਼ਾਮਲ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly