(ਸਮਾਜ ਵੀਕਲੀ)
4 ਅਪ੍ਰੇਲ 19,19 ਨੂੰ
ਹੋਇਆ ਸੀ ਬੜਾ ਕਹਿਰ
ਸਾਡੇ ਲਈ ਬਣ ਯਮਰਾਜ ਗਿਆ
ਇੰਗਲੈਂਡ ਦਾ ਮਾਇਕਲ ਡਾਇਰ
ਸਭ ਛੋਟੇ ਵੱਡੇ ਡਸ ਲੈਏ ,ਉਹਨੇ
ਬਣ ਕੇ ਫਨੀਅਰ ਨਾਗ
ਲੱਥ ਪੱਥ ਹੋਇਆ ਸੀ ਖੂਨ ਨਾਲ
ਸਾਡਾ ਜਲਿਆਂ ਵਾਲਾ ਬਾਗ਼
ਉਥੇ ਸਾਰਾ ਮੰਜ਼ਰ ਦੇਖ ਕੇ
ਪੈਦੀ ਸੀ ਦਿਲਾਂ ਨੂੰ ਚੀਸ
ਉਮਰ ਛੋਟੀ ਵਿੱਚ ਗਭੂਰੁ ਨੇ
ਲਿਖ ਦਿਲ ਤੇ ਲਈ ਤਰੀਖ
ਬਦਲਾਂ ਭਾਈਆ ਦਾ ਲੈਣ ਲਈ
ਉਹਦੀ ਪਈ ਜਮੀਰ ਸੀ ਜਾਗ
ਲੱਥ ਪੱਥ ਹੋਇਆ ਸੀ ਖੂਨ ਨਾਲ
ਸਾਡਾ ਜਲਿਆਂ ਵਾਲਾ ਬਾਗ਼
ਉਧਮ ਸਿੰਘ ਊਦਮ ਕਰ ਗਿਆ
ਗੁਰਮੀਤ ਹੋਇਆ ਸੁਣ ਹੈਂਗ
ਉਹਨੇ ਡਾਇਰ ਨੂੰ ਗੋਲੀ ਮਾਰਤੀ
ਜਾਕੇ ਵਿੱਚ ਇੰਗਲੈਂਡ
ਰੌਲ਼ਾ ਚਾਰ ਚੁਫੇਰੇ ਪੈ ਗਿਆ
ਕਾਂ ਕਾਂ ਕਰਨ ਲੱਗ ਪਏ ਕਾਗ
ਲੱਥ ਪੱਥ ਹੋਇਆ ਸੀ ਖੂਨ ਨਾਲ
ਸਾਡਾ ਜਲਿਆਂ ਵਾਲਾ ਬਾਗ਼
ਲੋਹੀਆਂ ਖਾਸ
ਜਲੰਧਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly