ਨਵੀਂ ਦਿੱਲੀ— ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨੇ ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਅੰਤ ‘ਤੇ ਇਕ ਵੱਡਾ ਮਾਨਵਤਾਵਾਦੀ ਕਦਮ ਚੁੱਕਿਆ ਹੈ। ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਅਤੇ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਕੁੱਲ 2,813 ਕੈਦੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਵੱਖਰੇ ਆਦੇਸ਼ ਜਾਰੀ ਕੀਤੇ ਹਨ।
ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਨੇ 1,295 ਕੈਦੀਆਂ ਨੂੰ ਮੁਆਫੀ ਦਿੱਤੀ ਹੈ, ਜਦੋਂ ਕਿ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ 500 ਤੋਂ ਵੱਧ ਭਾਰਤੀ ਨਾਗਰਿਕਾਂ ਸਮੇਤ 1,518 ਕੈਦੀਆਂ ਨੂੰ ਮੁਆਫੀ ਦਿੱਤੀ ਹੈ। ਇਹ ਘੋਸ਼ਣਾ ਫਰਵਰੀ ਦੇ ਆਖਰੀ ਹਫਤੇ ਰਾਸ਼ਟਰਪਤੀ ਦੇ ਕਹਿਣ ਤੋਂ ਬਾਅਦ ਹੋਈ ਹੈ ਕਿ ਉਹ ਰਮਜ਼ਾਨ ਤੋਂ ਪਹਿਲਾਂ ਕੈਦੀਆਂ ਨੂੰ ਮੁਆਫੀ ਦੇਣਗੇ। ਇਸ ਕਦਮ ਦਾ ਉਦੇਸ਼ ਰਿਹਾਅ ਕੈਦੀਆਂ ਨੂੰ ਆਪਣੇ ਪਰਿਵਾਰਾਂ ਨਾਲ ਈਦ ਦਾ ਤਿਉਹਾਰ ਮਨਾਉਣ ਦਾ ਮੌਕਾ ਪ੍ਰਦਾਨ ਕਰਨਾ ਹੈ।
ਵਰਨਣਯੋਗ ਹੈ ਕਿ ਸੰਯੁਕਤ ਅਰਬ ਅਮੀਰਾਤ ਵਿੱਚ ਭਾਰਤੀ ਭਾਈਚਾਰਾ ਇੱਕ ਮਹੱਤਵਪੂਰਨ ਸਥਾਨ ਰੱਖਦਾ ਹੈ। ਯੂਏਈ ਦੀ ਕੁੱਲ ਆਬਾਦੀ ਵਿੱਚ ਭਾਰਤੀਆਂ ਦੀ ਹਿੱਸੇਦਾਰੀ 37.96 ਫੀਸਦੀ ਹੈ। ਦਸੰਬਰ 2024 ਦੇ ਅੰਕੜਿਆਂ ਅਨੁਸਾਰ, 35 ਲੱਖ 68 ਹਜ਼ਾਰ 848 (3.6 ਮਿਲੀਅਨ) ਭਾਰਤੀ ਯੂਏਈ ਵਿੱਚ ਰਹਿੰਦੇ ਹਨ, ਜੋ ਵਿਸ਼ਵ ਵਿੱਚ ਭਾਰਤੀਆਂ ਦੀ ਦੂਜੀ ਸਭ ਤੋਂ ਵੱਡੀ ਆਬਾਦੀ ਹੈ। ਇੱਥੇ ਰਹਿਣ ਵਾਲੇ ਭਾਰਤੀਆਂ ਨੇ ਯੂਏਈ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly