ਫੈਸਬੁਕ ਤੇ ਦੋਸਤਾ ਦੀਆਂ ਕਿਸਮਾਂ !

(ਸਮਾਜ ਵੀਕਲੀ)

ਕੋਈ ਚੀਜ਼ ਲੈ ਲਉ , ਜਾਨਵਰ ਜਾ ਇਨਸਾਨ ਹਰ ਚੀਜ਼ਾਂ ਦੀਆਂ ਵੱਖ ਵੱਖ ਕਿਸਮਾਂ ਹੁੰਦੀਆਂ । ਇਸੇ ਤਰਾਂ ਮੁਰਖਾ ਦੀਆਂ ਵੀ ਕੁਝ ਕਿਸਮਾਂ ਹੁੰਦੀਆਂ , ਚੰਗੇ ਤੇ ਨੇਕ/ਭਲੇ ਇਨਸਾਨਾਂ ਦੀਆਂ ਵੀ ਕੁਝ ਕਿਸਮਾਂ ਹੁੰਦੀਆਂ । ਫੇਸਬੁੱਕ ਦੇ ਦੋਸਤਾਂ ਦੀਆਂ ਵੀ ਬਹੁਤ ਕਿਸਮਾਂ ਹਨ ।
ਆਉ ਗੱਲ ਕਰੀਏ ਫੈਸਬੁਕ ਤੇ ਵੱਖ ਵੱਖ ਤਰਾਂ ਦੇ ਦੋਸਤਾਂ ਦੀਆਂ ਕਿਸਮਾਂ ਦੀ।

ਤੁਹਾਨੂੰ ਕੋਈ ਫੈਸਬੁਕ ਤੇ ਦੋਸਤੀ ਕਰਨ ਲਈ ਸੱਦਾ ਭੇਜਦਾ ਹੈ ਤਾਂ ਤੁਸੀਂ ਉਸ ਦੀ ਪਰੋਫਾਈਲ ਤੇ ਜਾ ਕੇ ਚੰਗੀ ਤਰਾ ਛਾਣ ਬੀਨ ਕਰਕੇ ਆਪਣੇ ਦੋਸਤਾਂ ਵਿੱਚ ਸ਼ਾਮਲ ਕਰ ਲੈੰਦੇ ਹੋ। ਕਈ ਵਾਰ ਪਰੋਫਾਈਲ ਤੇ ਧਾਰਮਿਕ ਜਾ ਸੱਭਿਆਚਾਰਿਕ ਤਸਵੀਰ ਲੱਗੀ ਹੁੰਦੀ ਹੈ ਪਰ ਇਸ ਬੰਦੇ ਦਾ ਧਰਮ ਜਾ ਸੱਭਿਆਚਾਰ ਨਾਲ ਦੂਰ ਦੂਰ ਤੱਕ ਵੀ ਕੋਈ ਨਾਤਾ ਨਹੀਂ ਹੁੰਦਾ। ਇਸ ਤਰਾਂ ਦੇ ਲੋਕ ਤੁਹਾਨੂੰ ਬੇਹੂਦਾ ਮੈਸਜ ਭੇਜ ਕੇ ਪਰੇਸ਼ਾਨ ਜ਼ਰੂਰ ਕਰਦੇ ਰਹਿੰਦੇ ਹਨ। ਇਸ ਤਰਾਂ ਦੇ ਹਾਲਾਤਾਂ ਵਿੱਚ ਤੁਹਾਡਾ ਜਿੱਥੇ ਇਸ ਬੰਦੇ ਤੇ ਗ਼ੁੱਸਾ ਫੁੱਟਦਾ ਹੈ ਉੱਥੇ ਧਰਮ ਤੇ ਸੱਭਿਆਚਾਰ ਪ੍ਰਤੀ ਲਗਾਉ ਵੀ ਘੱਟ ਜਾ ਵੱਧ ਸਕਦਾ ਹੈ।

ਇੱਕ ਆ ਹੋਰ ਅਲੱਗ ਕਿਸਮ ਦੇ ਉਹ ਦੋਸਤ ਹਨ ਜੋ ਅਕਸਰ ਤੁਹਾਨੂੰ ਜਾ ਤਾਂ ਕਾਲ ਕਰ ਕਰ ਤੰਗ ਕਰਦੇ ਰਹਿਣਗੇ ਜਾ ਫੇਰ ਵਾਰ ਵਾਰ ਸਵੇਰੇ ਸ਼ਾਮ ਮੈਸਜ ਕਰਕੇ ਤੰਗ ਕਰਦੇ ਰਹਿਣਗੇ, ਸ਼ੁਭ ਸਵੇਰ, ਸ਼ੁਭ ਰਾਤ ਵਗੈਰਾ ਵਗੈਰਾ । ਇਹਨਾਂ ਲੋਕਾ ਨੂੰ ਜਿੰਨਾ ਜਲਦੀ ਹੋ ਸਕੇ ਦੋਸਤਾਂ ਦੀ ਸੂਚੀ ਵਿੱਚੋਂ ਚੋਲਾ ਦੀ ਸੁੰਡੀ ਵਾਂਗ ਬਾਹਰ ਕੱਢ ਦੇਣਾ ਚਾਹੀਦਾ ਹੈ ਨਹੀਂ ਤਾਂ ਸਾਰੀ ਫੈਸਬੁਕ ਖੀਰ ਖਰਾਬ ਕਰ ਸਕਦੇ ਹਨ ਕਿਉਂਕਿ ਵਕਤ ਖਰਾਬ ਕਰਨ ਤੋਂ ਇਲਾਵਾ ਇਹਨਾਂ ਨੇ ਕੁਝ ਵੀ ਨਹੀਂ ਕਰਨਾ।

ਸਵੇਰ ਦੀ ਸੱਤ ਸ੍ਰੀ ਅਕਾਲ ਜਾ ਰਾਤ ਦੀ ਮੈਨੂੰ ਨੀ ਲੱਗਦਾ ਕਿਸੇ ਨੂੰ ਭੇਜਣ ਦੀ ਜ਼ਰੂਰਤ ਹੋਵੇ ਕਿਉਂਕਿ ਕਿਸੇ ਮੁਲਕ ਵਿੱਚ ਸਵੇਰਾ ਹੁੰਦਾ ਕਿਸੇ ਵਿੱਚ ਦੁਪਹਿਰ ਤੇ ਕਿਸੇ ਵਿੱਚ ਰਾਤ। ਬਹੁਤ ਗ਼ੁੱਸਾ ਆਉਂਦਾ ਜਦੋਂ ਸਾਰਾ ਹਫ਼ਤਾ ਕੰਮ ਕਰਕੇ ਬੰਦਾ ਸ਼ਨੀਵਾਰ ਦੀ ਰਾਤ ਜ਼ਰਾ ਕੁ ਬੇਫ਼ਿਕਰੀ ਨਾਲ ਸੋਣ ਲੱਗਦਾ ਤਾਂ good morning ਦਾ ਮੈਸਜ ਆ ਜਾਂਦਾ , ਬੰਦਾ ਚਾਰ ਗਾਲਾ ਕੱਢਕੇ ਸੱਚ ਨਾਲ ਹੀ ਕਹਿੰਦਾ ਉ ਭਾਈ ਸੋਣ ਤਾਂ ਲੈਣ ਦਿਉ ਫੇਰ ਹੀ ਮੋਰਨੀ ਹਉਂ ।

ਇੱਕ ਹੋਰ ਵੱਖਰੀ ਕਿਸਮ ਦੇ ਫੈਸਬੁਕ ਦੋਸਤ ਜ਼ਿਹਨਾਂ ਨੇ ਨਾ ਹੀ ਆਪਣਾ ਸਹੀ ਨਾਮ ਲਿਖਿਆ ਹੁੰਦਾ ਤੇ ਨਾ ਹੀ ਲਿੰਗ ਪੁਲਿੰਗ ਸਹੀ ਲਿਖਿਆ ਹੁੰਦਾ। ਇਹ ਲੋਕ ਹਰ ਵਕਤ ਹਰ ਕਿਸੇ ਨੂੰ ਚੂਨਾ ਲਾਉਣ ਦੀ ਤਾਕ ਵਿੱਚ ਰਹਿੰਦੇ ਹਨ ਤੇ ਲੋਕਾ ਨੂੰ ਬਹੁਤ ਨੁਕਸਾਨ ਵੀ ਪਹੁੰਚਾਉਂਦੇ ਹਨ। ਇਹ ਲੋਕ ਜ਼ਿਆਦਾਤਰ ਵਿਹਲੜ ਹੁੰਦੇ ਹਨ ਜੋ ਤੁਹਾਡੀ ਫੋਟੋ ਲਾ ਕੇ ਕਈ ਵਾਰ ਨਵੀਂ ਆਈ ਡੀ ਬਣਾ ਕੇ ਤੁਹਾਡੇ ਬਾਕੀ ਦੋਸਤਾ ਕੋਲ ਮੰਗਣ ਲਈ ਡੂਨਾ ਲੈ ਕੇ ਹਾਜ਼ਰ ਹੋ ਜਾਂਦੇ ਹਨ। ਇਹ ਦੋਸਤ ਬਹੁਤ ਜ਼ਿਆਦਾ ਹਾਨੀਕਾਰਕ ਸਿੱਧ ਹੋ ਸਕਦੇ ਹਨ । ਇਹਨਾਂ ਦੋਸਤਾ ਤੋਂ ਕਈ ਗੁਣਾ ਚੰਗਾ ਤੁਹਾਡਾ ਦੁਸ਼ਮਣ ਹੋ ਸਕਦਾ ਹੈ ।

ਸਭ ਤੋਂ ਉੱਤਮ ਕਿਸਮ ਦੇ ਲੋਕ ਜ਼ਿਹਨਾਂ ਨੇ ਆਪਣਾ ਨਾਮ ਤੇ ਫੋਟੋ ਬਿਲਕੁਲ ਸਹੀ ਲਗਾਈ ਹੁੰਦੀ ਹੈ ਤੇ ਇਹ ਲੋਕ ਹਮੇਸ਼ਾ ਸਤਿਕਾਰ ਦਿਉ ਸਤਿਕਾਰ ਲਉ ਵਿੱਚ ਵਿਸ਼ਵਾਸ ਕਰਦੇ ਹਨ ਤੇ ਹਮੇਸ਼ਾ ਤੁਹਾਨੂੰ ਚੰਗੇ ਰਾਹ ਨਾਲ ਲੈ ਕੇ ਤੁਰਦੇ ਹਨ । ਇਸ ਕਿਸਮ ਵਿੱਚ ਕਈ ਚੰਗੇ ਦੋਸਤ ਦੇ ਨਾਲ ਨਾਲ ਤੁਹਾਡੇ ਨਾਲ ਸੱਚੇ ਰਿਸ਼ਤੇ ਜੋੜ ਲੈੰਦੇ ਹਨ ਜੋ ਖੂਨ ਦੇ ਰਿਸ਼ਤਿਆਂ ਤੋਂ ਵੀ ਕਿਤੇ ਜ਼ਿਆਦਾ ਨਿੱਘ ਦਿੰਦੇ ਹਨ । ਇਸ ਤਰਾਂ ਦੇ ਫੈਸਬੁਕ ਦੋਸਤਾ ਲਈ ਦਿਲ ਤੋਂ ਦੁਆਵਾਂ ਹਨ । ਇਸ ਤਰਾ ਦੇ ਦੋਸਤਾ ਦੀ ਸੂਚੀ ਜਿੰਨੀ ਵੱਧ ਹੋਵੇਗੀ ਤੁਸੀ ਕਿਤੇ ਨਾ ਕਿਤੇ ਆਪਣੇ ਆਪ ਨੂੰ ਉੁੱਨੇ ਜ਼ਿਆਦਾ ਵਿਸ਼ਾਲ ਸਮਝੋਗੇ ।

ਕੋਸ਼ਿਸ਼ ਕਰੋ ਥੋੜੇ ਦੋਸਤ ਬਣਾਉ ਪਰ ਚੰਗੇ ਬਣਾਉ ।

ਸਰਬਜੀਤ ਲੌਂਗੀਆਂ ਜਰਮਨੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਰਕਸ਼ੀਲ ਸੋਚ ਅਪਣਾ ਕੇ ਮਾਨਸਿਕ ਰੋਗਾਂ ਜਾਂ ਡਿਪ੍ਰੈਸ਼ਨ ਤੋਂ ਛੁਟਕਾਰਾ?
Next articleਸ਼ਾਮ ਸੰਧੂਰੀ