ਜੰਮੂ (ਸਮਾਜ ਵੀਕਲੀ): ਜੰਮੂੁ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਦੋ ਦਹਿਸ਼ਤਗਰਦ ਮਾਰੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਥਾਣਾ ਮੰਡੀ ਜੰਗਲ ਪੱਟੀ ਇਲਾਕੇ ’ਚ ਮੁਕਾਬਲਾ ਹਾਲੇ ਚੱਲ ਰਿਹਾ ਹੈ ਅਤੇ ਹੁਣ ਤੱਕ ਦੋ ਦਹਿਸ਼ਤਗਰਦ ਮਾਰੇ ਜਾ ਚੁੱਕੇ ਹਨ।
ਜੰਮੂ ਜ਼ੋਨ ਦੇ ਏਡੀਜੀਪੀ ਮੁਕੇਸ਼ ਸਿੰਘ ਨੇ ਦੱਸਿਆ, ‘ਇਹ ਤਿੰਨ-ਚਾਰ ਦਹਿਸ਼ਤਗਰਦਾਂ ਦਾ ਟੋਲਾ ਹੈ, ਜਿਸ ਵਿੱਚ ਦੋ ਵਿਦੇਸ਼ੀ ਦਹਿਸ਼ਤਗਰਦ ਸ਼ਾਮਲ ਹਨ। ਸਾਨੂੰ ਲੱਗਦਾ ਉਹ ਕਸ਼ਮੀਰ ਤੋਂ ਇਸ ਪਾਸੇ ਨੂੰ ਆਏ ਹਨ।’ ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਵੱਲੋਂ ਪਿਛਲੇ ਇੱਕ ਮਹੀਨੇ ਤੋਂ ਜ਼ਿਲ੍ਹੇ ਦੀ ਜੰਗਲ ਪੱਟੀ ’ਚ ਡਿਜੀਟਲ ਨਿਗਰਾਨੀ ਰਾਹੀਂ ਦਹਿਸ਼ਤਗਰਦ ਗਰੁੱਪ ਦੀ ਸੂਹ ਲਾਈ ਜਾ ਰਹੀ ਸੀ। ਏਡੀਜੀਪੀ ਸਿੰਘ ਨੇ ਕਿਹਾ, ‘ਅੱਜ ਸਾਨੂੰ ਥਾਣਾ ਮੰਡੀ ਵਿੱਚ ਦਹਿਸ਼ਤਗਰਦਾਂ ਦੇ ਹੋਣ ਦਾ ਪਤਾ ਲੱਗਿਆ, ਜਿਸ ਮਗਰੋਂ ਜੰਗਲ ਪੱਟੀ ’ਚ ਮੁਕਾਬਲਾ ਸ਼ੁਰੂ ਹੋ ਗਿਆ।’ ਅਧਿਕਾਰੀਆਂ ਮੁਤਾਬਕ ਜਦੋਂ ਹੀ ਸੁਰੱਖਿਆ ਬਲ ਦਹਿਸ਼ਤਗਰਦਾਂ ਦੇ ਟਿਕਾਣੇ ’ਤੇ ਪਹੁੰਚੇ ਤਾਂ ਗੋਲੀਬਾਰੀ ਸ਼ੁਰੂ ਹੋ ਗਈ। ਐੱਸਪੀ ਰਾਜੌਰੀ ਸ਼ੀਮਾ ਨਬੀ ਕਸਬਾ ਅਪਰੇਸ਼ਨ ਦੀ ਨਿਗਰਾਨੀ ਕਰ ਰਹੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly