ਮਾਛੀਵਾੜਾ ਸਾਹਿਬ (ਸਮਾਜ ਵੀਕਲੀ)ਬਲਬੀਰ ਸਿੰਘ ਬੱਬੀ :- ਪੁਲਿਸ ਜਿਲਾ ਖੰਨਾ ਦੇ ਦੋ ਸੀਨੀਅਰ ਪੁਲਿਸ ਅਫਸਰ ਜਿਹਨਾਂ ਵਿੱਚ ਐਸ ਪੀ ਤਰੁਣ ਰਤਨ ਤੇ ਡੀ ਐਸ ਪੀ ਡੀ ਸੁਖ ਅੰਮ੍ਰਿਤ ਸਿੰਘ ਅੰਮ੍ਰਿਤਸਰ ਵਿੱਚ ਉਸ ਵੇਲੇ ਅੱਗ ਦੀ ਲਪੇਟ ਵਿੱਚ ਆ ਗਏ ਜਦੋਂ ਉਹ ਫੜੇ ਗਏ ਨਸ਼ੇ ਨੂੰ ਨਸ਼ਟ ਕਰਨ ਲਈ ਉਥੇ ਪੁੱਜੇ ਸਨ। ਸਮੁੱਚੇ ਪੰਜਾਬ ਵਿੱਚੋਂ ਹੀ ਸਮੇਂ ਸਮੇਂ ਉੱਤੇ ਜਦੋਂ ਨਸ਼ਾ ਫੜਿਆ ਜਾਂਦਾ ਹੈ ਤਾਂ ਉਸ ਨੂੰ ਨਸ਼ਟ ਕਰਨ ਦੇ ਲਈ ਅੱਗ ਦੇ ਹਵਾਲੇ ਕੀਤਾ ਜਾਂਦਾ ਹੈ ਇਹ ਕਾਰਵਾਈ ਅੰਮ੍ਰਿਤਸਰ ਵਿੱਚ ਖੰਨਾ ਪੇਪਰ ਮਿਲਦੀਆਂ ਭੱਠੀਆਂ ਵਿੱਚ ਕੀਤੀ ਜਾਂਦੀ ਹੈ। ਖੰਨਾ ਤੋਂ ਦੋਵੇਂ ਸੀਨੀਅਰ ਪੁਲਿਸ ਅਫਸਰ ਆਪਣੀ ਟੀਮ ਦੇ ਨਾਲ ਫੜੇ ਗਏ ਨਸ਼ੇ ਨੂੰ ਨਸ਼ਟ ਕਰਨ ਲਈ ਅੰਮ੍ਰਿਤਸਰ ਵਿੱਚ ਗਏ ਜਦੋਂ ਉਹਨਾਂ ਨੇ ਨਸ਼ਾ ਨਸ਼ਟ ਕਰਨ ਲਈ ਅੱਗ ਵਿੱਚ ਪਾਇਆ ਤਾਂ ਉਹ ਦੋਵੇਂ ਹੀ ਅੱਗ ਦੀ ਲਪੇਟ ਵਿੱਚ ਆ ਕੇ ਕਾਫੀ ਹੱਦ ਤੱਕ ਝੁਲਸੇ ਗਏ ਤੇ ਤੁਰੰਤ ਹੀ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ। ਇਸ ਵਾਪਰੀ ਘਟਨਾ ਦੇ ਕਾਰਨ ਇਕਦਮ ਹੀ ਸਮੁੱਚੇ ਪੁਲਿਸ ਵਿਭਾਗ ਦੇ ਵਿੱਚ ਇਹ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਦੋਵੇਂ ਪੁਲਿਸ ਅਫਸਰਾਂ ਨੂੰ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇਲਾਜ ਲਈ ਭਰਤੀ ਕਰਾਇਆ ਗਿਆ ਹੈ ਤੇ ਉਹਨਾਂ ਦੇ ਸਰੀਰ ਉੱਪਰ ਅੱਗ ਦੇ ਕਾਫ਼ੀ ਨਿਸ਼ਾਨ ਦੱਸੇ ਜਾ ਰਹੇ ਹਨ।