ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) 648ਵਾਂ ਆਗਮਨ ਨੂੰ ਸਮਰਪਿਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੂਰਬ ਦੇ ਮੌਕੇ ਤੇ ਦੋ ਧਾਰਮਿਕ ਟਰੈਕ “ਦੋ ਘੁੱਟ ਅਮ੍ਰਿਤ ਦੇ ” ਅਤੇ “ਕਰਾ ਅਰਜੋਈ” ਰਿਲੀਜ਼ ਕੀਤੇ ਗਏ। ” ਦੋ ਘੁੱਟ ਅੰਮ੍ਰਿਤ ਦੇ ” ਸ਼ਬਦ ਨੂੰ ਆਵਾਜ਼ ਦਿੱਤੀ ਗਈ ਨਿਰਦੇਸ਼ਕ ਅਤੇ ਗਾਇਕ ਅਮਰੀਕ ਮਾਇਕਲ ਅਤੇ ਕਲਮਬੱਧ ਕੀਤਾ ਜੱਸੀ ਜਮਸ਼ੇਰੀਆ ਨੇ। ਸੰਗੀਤ ਤਿਆਰ ਕੀਤਾ ਗਿਆ ਹਰਿ ਅਮਿਤ ਵਲੋਂ। ਮਿਕਸਿੰਗ ਮਾਸਟਰਿੰਗ ਕੀਤਾ ਗਿਆ ਸਾਹਿਲ ਚੌਹਾਨ ਅਤੇ ਰਵੀ ਚੌਹਾਨ ਵਲੋਂ। ਕੈਮਰਾ ਚਲਾਇਆ ਗਿਆ ਮਨੀਸ਼ ਅੰਗੂਰਾਲ ਅਤੇ ਰੋਹਿਤ ਅੰਗੁਰਾਲ ਵਲੋਂ। “ਦੋ ਘੁੱਟ ਅੰਮ੍ਰਿਤ ਦੇ” ਸ਼ਬਦ ਦੇ ਨਿਰਮਾਤਾ ਹਨ ਕੁਲਦੀਪ ਕਲਪੀ ਅਤੇ ਪੇਸ਼ਕਸ਼ ਕੁਲਦੀਪ ਸਿੰਘ ਕੋਟ ਵਲੋਂ ਕੀਤੀ ਗਈ। ਵੀਡਿਓ ਏਡਿਟ ਕੀਤਾ ਗਿਆ ਮੋਹਿਤ ਵਰਮਾ ਵਲੋ ਅਤੇ ਪੋਸਟਰ ਤਿਆਰ ਕੀਤਾ ਗਿਆ ਜੱਸੀ ਆਰਟਸ ਵਲੋ। ਇਹ ਸ਼ਬਦ ਤੁਹਾਨੂੰ ਯੂਟਿਊਬ ਚੈਨਲ ਟੂ ਗੁਡ ਸਟਾਰ ਮਿਊਜ਼ਿਕ ਕੰਪਨੀ ਤੇ ਮਿਲੇਗਾ ਅਤੇ ਹੋਰ ਅਲਗ ਅਲਗ ਸੋਸ਼ਲ ਸਾਈਟਾਂ ਤੇ। ਦੂਜਾ ਟਰੈਕ ” ਕਰਾ ਅਰਜੋਈ” ਨੂੰ ਗਾਇਆ ਗਿਆ ਗੀਤਕਾਰ ਅਤੇ ਗਾਇਕ ਮੂਰਤੀ ਸੁਰੀਲਾ ਵਲੋ। ਇਸ ਸ਼ਬਦ ਦੇ ਨਿਰਮਾਤਾ ਹਨ ਪੂਜਾ ਸੱਭਰਵਾਲ ਅਤੇ ਇਹ ਸ਼ਬਦ ਤੁਹਾਨੂੰ ਅਨੁਰਾਗ ਪ੍ਰੋਡਕਸ਼ਨ ਅਤੇ ਹੋਰ ਸੋਸ਼ਲ ਸਾਈਟਾਂ ਤੇ ਸੁਣਨ ਨੂੰ ਮਿਲੇਗਾ। ਦੋਨੋ ਟਰੈਕ ਦੇ ਪੋਸਟਰ ਰਿਲੀਜ਼ ਕੀਤਾ ਗਿਆ ਰਵਿਦਾਸੀਆ ਧਰਮ ਦੇ ਮਹਾਨ ਸੰਤ ਮੌਜੂਦਾ ਗੱਦੀ ਨਸ਼ੀਨ ਡੇਰਾ ਸੱਚਖੰਡ ਬੱਲਾਂ ਸੰਤ ਨਿਰੰਜਨ ਦਾਸ ਮਹਾਰਾਜ ਜੀ ਵਲੋ ਅਤੇ ਡੇਰੇ ਦੇ ਸੇਵਾਦਾਰ ਹਰਦੇਵ ਜੀ, ਪੰਜਾਬ ਪ੍ਰਧਾਨ ਮਨੋਹਰ ਧਾਰੀਵਾਲ , ਪੰਜਾਬ ਚੇਅਰਮੈਨ ਤਰਸੇਮ ਜਲੰਧਰੀ ਅਤੇ ਸਤਿਗੁਰੁ ਰਵਿਦਾਸ ਧਾਮ ਬੂਟ ਮੰਡੀ ਜਲੰਧਰ ਟਰੱਸਟ ਦੇ ਮੌਜੂਦਾ ਪ੍ਰਧਾਨ ਹਰਦਿਆਲ ਜੀ ਅਤੇ ਟਰੱਸਟ ਦੇ ਮੁੱਖ ਮੈਂਬਰਾਂ ਵਲੋ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj