ਦੋ ਹੋਰ ਉਡਾਣਾਂ ਅੱਜ ਸਵੇਰੇ ਪੁੱਜਣਗੀਆਂ ਦਿੱਲੀ

ਨਵੀਂ ਦਿੱਲੀ (ਸਮਾਜ ਵੀਕਲੀ): ਅਧਿਕਾਰੀਆਂ ਨੇ ਦੱਸਿਆ ਕਿ ਸ਼ਨਿਚਰਵਾਰ ਬਾਅਦ ਦੁਪਹਿਰ ਦੋ ਹੋਰ ਉਡਾਣਾਂ ਬੁਖਾਰੈਸਟ ਅਤੇ ਹੰਗਰੀ ਦੀ ਰਾਜਧਾਨੀ ਬੁਡਾਪੈਸਟ ਤੋਂ ਭਾਰਤੀ ਲੋਕਾਂ ਨੂੰ ਲੈ ਕੇ ਦਿੱਲੀ ਲਈ ਰਵਾਨਾ ਹੋਈਆਂ ਹਨ। ਉਨ੍ਹਾਂ ਦੱਸਿਆ ਇਨ੍ਹਾਂ ਉਡਾਣਾਂ ਰਾਹੀਂ ਉਨ੍ਹਾਂ ਭਾਰਤੀ ਨਾਗਰਿਕਾਂ ਨੂੰ ਲਿਆਂਦਾ ਜਾ ਰਿਹਾ ਹੈ, ਜਿਹੜੇ ਯੂਕਰੇਨ-ਰੋਮਾਨੀਆ ਬਾਰਡਰ ਅਤੇ ਯੂਕਰੇਨ-ਹੰਗਰੀ ਬਾਰਡਰ ’ਤੇ ਪਹੁੰਚੇ ਸਨ ਅਤੇ ਉਨ੍ਹਾਂ ਨੂੰ ਕ੍ਰਮਵਾਰ ਦੇਸ਼ਾਂ ਵਿੱਚ ਭਾਰਤ ਸਰਕਾਰ ਦੇ ਅਧਿਕਾਰੀਆਂ ਵੱਲੋਂ ਬੁਖਾਰੈਸਟ ਤੇ ਬੁਡਾਪੈਸਟ ਲਿਜਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਬੁਖਾਰੈਸਟ ਅਤੇ ਬੁਡਾਪੈਸਟ ਤੋਂ ਦੂਜੀ ਅਤੇ ਤੀਜੀ ਉਡਾਣ ਐਤਵਾਰ ਸਵੇਰੇ ਦਿੱਲੀ ਹਵਾਈ ਅੱਡੇ ’ਤੇ ਪਹੁੰਚਣ ਦੀ ਸੰਭਾਵਨਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੂਕਰੇਨ ਨੇ ਮਤੇ ਦੇ ਹੱਕ ’ਚ ਹੋਰ ਦੇਸ਼ਾਂ ਤੋਂ ਮੰਗੀ ਸੀ ਹਮਾਇਤ
Next articleਯੂਕਰੇਨ ਤੋਂ 219 ਵਿਦਿਆਰਥੀਆਂ ਨੂੰ ਲੈ ਕੇ ਪਹਿਲੀ ਉਡਾਣ ਮੁੰਬਈ ਪੁੱਜੀ