ਸ਼ੋਪੀਆਂ ਮੁਕਾਬਲੇ ’ਚ ਦੋ ਜਵਾਨ ਸ਼ਹੀਦ, ਇੱਕ ਅਤਿਵਾਦੀ ਹਲਾਕ

ਸ੍ਰੀਨਗਰ (ਸਮਾਜ ਵੀਕਲੀ):  ਦੱਖਣੀ ਕਸ਼ਮੀਰ ਦੇ ਗੜਬੜਗ੍ਰਸਤ ਸ਼ੋਪੀਆਂ ਜ਼ਿਲ੍ਹੇ ਵਿੱਚ ਇੱਕ ਮੁਕਾਬਲੇ ਦੌਰਾਨ ਦੋ ਫ਼ੌਜੀ ਜਵਾਨ ਸ਼ਹੀਦ ਹੋ ਗਏ। ਇਸ ਦੌਰਾਨ ਲਸ਼ਕਰ-ਏ-ਤੋਇਬਾ ਦਾ ਇੱਕ ਅਤਿਵਾਦੀ ਵੀ ਮਾਰਿਆ ਗਿਆ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਅੱਜ ਇੱਥੇ ਦੱਸਿਆ ਕਿ ਅਤਿਵਾਦੀ ਦੀ ਮੌਜੂਦਗੀ ਬਾਰੇ ਪੁਲੀਸ ਨੂੰ ਮਿਲੀ ਖ਼ਾਸ ਖ਼ੁਫੀਆ ਜਾਣਕਾਰੀ ਦੇ ਆਧਾਰਿਤ ’ਤੇ ਬੀਤੀ ਰਾਤ ਸ਼ੋਪੀਆਂ ਦੇ ਜ਼ੈਨਪੋਰਾ ਵਿੱਚ ਚੇਰਮਾਰਗ ਵਿੱਚ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਈ।

ਕਸ਼ਮੀਰ ਰੇਂਜ ਦੇ ਆਈਜੀ (ਪੁਲੀਸ) ਵਿਜੈ ਕੁਮਾਰ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਵਿੱਚ ਸ਼ਾਮਲ ਸੁਰੱਖਿਆ ਜਵਾਨ ਘਰਾਂ ਦੇ ਨੇੜੇ ਇਕੱਠੇ ਹੋ ਗਏ ਅਤੇ ਨਾਗਰਿਕਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਜਦੋਂ ਟੀਮ ਗੌਹਰ ਅਹਿਮਦ ਭੱਟ ਦੇ ਘਰ ਪੁੱਜੀ ਤਾਂ ਉਸ ਨੇ ਜਾਣ-ਬੁੱਝ ਕੇ ਟੀਮ ਨੂੰ ਗੁਮਰਾਹ ਕੀਤਾ। ਜਦੋਂ ਭੱਟ ਤੋਂ ਪੁੱਛਗਿਛ ਕੀਤੀ ਜਾਂ ਰਹੀ ਤਾਂ ਘਰ ਦੇ ਅੰਦਰੋਂ ਇੱਕ ਅਤਿਵਾਦੀ ਨੇ ਟੀਮ ’ਤੇ ਗੋਲੀ ਚਲਾ ਦਿੱਤੀ। ਇਸ ਵਿੱਚ ਦੋ ਫ਼ੌਜੀ ਜਵਾਨ ਗੰਭੀਰ ਜ਼ਖ਼ਮੀ ਹੋ ਗਏ। ਮੁਕਾਬਲੇ ਵਿੱਚ ਲਸ਼ਕਰ-ਏ-ਤੋਇਬਾ ਦਾ ਅਤਿਵਾਦੀ ਮਾਰਿਆ ਗਿਆ। ਉਸ ਦੀ ਪਛਾਣ ਅਬਦੁਲ ਕਾਯੂਮ ਡਾਰ ਵਾਸੀ ਲਾਰੂ ਕਾਕਪੋਰਾ ਜ਼ਿਲ੍ਹਾ ਪੁਲਵਾਮਾ ਵਜੋਂ ਹੋਈ ਹੈ। ਉਸ ਕੋਲੋਂ ਇੱਕ ਏਕੇ 47 ਰਾਈਫਲ, ਪਿਸਤੌਲ ਤੇ ਹਥਿਆਰ ਤੇ ਗੋਲੀ-ਸਿੱਕਾ ਬਰਾਮਦ ਹੋਇਆ ਹੈ। ਜ਼ਖ਼ਮੀ ਜਵਾਨਾਂ ਦੀ ਬਾਅਦ ਵਿੱਚ ਮੌਤ ਹੋ ਗਈ। ਉਨ੍ਹਾਂ ਦੀ ਪਛਾਣ ਪਹਿਲੀ ਰਾਸ਼ਟਰੀ ਰਾਈਫਲਜ਼ ਦੇ ਸਿਪਾਹੀ ਸੰਤੋਸ਼ ਯਾਦਵ ਅਤੇ ਚਵਾਨ ਰੋਮਿਤ ਤਾਨਾਜੀ ਵਜੋਂ ਹੋਈ ਹੈ। ਆਈਜੀ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਕੇਸ ਦਰਜ ਕਰ ਕੇ ਘਰ ਦੇ ਮਾਲਕ ਨੂੰ ਅਤਿਵਾਦੀ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleASI probes ‘risks’ to UNESCO World Heritage Khajuraho temples
Next articleਪ੍ਰਧਾਨ ਮੰਤਰੀ ਨੇ 100 ‘ਕਿਸਾਨ ਡਰੋਨਾਂ’ ਨੂੰ ਦਿਖਾਈ ਹਰੀ ਝੰਡੀ