ਲਸ਼ਕਰ ਦੇ ਸਿਖਰਲੇ ਦਹਿਸ਼ਤਗਰਦ ਸਣੇ ਦੋ ਹਲਾਕ

ਜੰਮੂ/ ਸ੍ਰੀਨਗਰ (ਸਮਾਜ ਵੀਕਲੀ):  ਸ੍ਰੀਨਗਰ ਦੇ ਹਰਵਾਨ ਇਲਾਕੇ ਵਿੱਚ ਸ਼ਹਿਰ ਦੇ ਬਾਹਰਵਾਰ ਸੁਰੱਖਿਆ ਬਲਾਂ ਨਾਲ ਦੋ ਮੁਕਾਬਲਿਆਂ ’ਚ ਲਸ਼ਕਰ-ਏ-ਤੋਇਬਾ ਦੇ ਲੋੜੀਂਦੇ ਦਹਿਸ਼ਤਗਰਦ ਸਲੀਮ ਪਾਰੇ ਸਣੇ ਦੋ ਅਤਿਵਾਦੀ ਮਾਰੇ ਗਏ ਜਦਕਿ ਸਾਂਬਾ ਜ਼ਿਲ੍ਹੇ ’ਚ ਇੱਕ ਪਾਕਿਸਤਾਨੀ ਘੁਸਪੈਠੀਆ ਮਾਰਿਆ ਗਿਆ ਹੈ। ਕਸ਼ਮੀਰ ਜ਼ੋਨ ਦੇ ਆਈਜੀਪੀ ਵਿਜੈ ਕੁਮਾਰ ਨੇ ਦੱਸਿਆ, ‘‘ਸ੍ਰੀਨਗਰ ਪੁਲੀਸ ਨਾਲ ਮੁਕਾਬਲੇ ’ਚ ਲਸ਼ਕਰ-ਏ-ਤੋਇਬਾ ਦਾ ਖ਼ਤਰਨਾਕ ਦਹਿਸ਼ਤਗਰਦ ਸਲੀਮ ਪਾਰੇ ਮਾਰਿਆ ਹੈ।’’ ਉਨ੍ਹਾਂ ਕਿਹਾ ਕਿ ਅਪਰੇਸ਼ਨ ਦਾ ਤਫ਼ਸੀਲ ’ਚ ਜਾਣਕਾਰੀ ਬਾਅਦ ਵਿੱਚ ਦਿੱਤੀ ਜਾਵੇਗੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਇੱਕ ਹੋਰ ਮੁਕਾਬਲਾ ਪਿੰਡ ਗਾਸੂ ਨੇੜੇ ਹੋਇਆ, ਜਿੱਥੇ ਕਾਰਵਾਈ ਦੌਰਾਨ ਇੱਕ ਅਣਪਛਾਤਾ ਦਹਿਸ਼ਤਗਰਦ ਮਾਰਿਆ ਗਿਆ। ਉਨ੍ਹਾਂ ਕਿਹਾ ਕਿ ਆਖਰੀ ਰਿਪੋਰਟਾਂ ਮਿਲਣ ਤੱਕ ਮੁਕਾਬਲਾ ਜਾਰੀ ਸੀ। ਇਸੇ ਦੌਰਾਨ ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਕੌਮਾਂਤਰੀ ਸਰਹੱਦ ਨੇੜੇ ਘੁਸਪੈਠ ਹੋਣ ਦੀ ਸੂਚਨਾ ਮਿਲਣ ਮਗਰੋਂ ਬੀਐੱਸਐੱਫ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਇੱਕ ਪਾਕਿਸਤਾਨੀ ਘੁਸਪੈਠੀਆ ਹਲਾਕ ਹੋ ਗਿਆ। ਇਸ ਤੋਂ ਇਲਾਵਾ ਸੁਰੱਖਿਆ ਬਲਾਂ ਨੇ ਪੁਣਛ ਜ਼ਿਲ੍ਹੇ ਅੰਦਰ ਬਿੰਬੇਰ ਗਲੀ ਸੈਕਟਰ ਅਧੀਨ ਹਮੀਰਪੁਰ ਇਲਾਕੇ ਵਿੱਚ ਵੀ ਦਹਿਸ਼ਤਗਰਦਾਂ ਦੀ ਘੁਸਪੈਠ ਦੀ ਕੋਸ਼ਿਸ਼ ਨਾਕਾਮ ਬਣਾਈ ਹੈ। -ਪੀਟੀਆਈ

ਚਮਲਿਆਲ ਚੌਕੀ ਨੇੜੇ ਹਥਿਆਰਾਂ ਤੇ ਹੈਰੋਇਨ ਦੀ ਖੇਪ ਬਰਾਮਦ

ਬੀਐੱਸਐੱਫ ਦੇ ਜਵਾਨਾਂ ਨੇ ਅੱਜ ਕੌਮਾਂਤਰੀ ਸਰਹੱਦ ਨੇੜੇ ਹਥਿਆਰਾਂ ਅਤੇ ਹੈਰੋਇਨ ਦੀ ਖੇਪ ਵੀ ਬਰਾਮਦ ਕੀਤੀ ਹੈ। ਅਧਿਕਾਰੀਆਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਹਥਿਆਰ ਤੇ ਹੈਰੋਇਨ ਚਮਲਿਆਲ ਸਰਹੱਦ ’ਤੇ ਬਣੀ ਚੌਕੀ ਨੇੜੇ ਇੱਕ ਚਿੱਟੇ ਰੰਗ ਦੇ ਥੈਲੀ ਵਿੱਚ ਪਾ ਕੇ ਸਰਕੰਡਿਆਂ ਵਿੱਚ ਲੁਕੋਏ ਹੋਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਤਿੰਨ ਏਕੇ ਰਾਈਫਲਾਂ ਤੇ ਪੰਜ ਮੈਗਜ਼ੀਨ, ਪੰਜ ਪਿਸਤੌਲ ਤੇ ਸੱਤ ਮੈਗਜ਼ੀਨ, ਪੰਜ ਪੈਕਟ ਹੈਰੋਇਨ ਤੇ ਹੋਰ ਗੋਲਾ ਬਾਰੂਦ ਸ਼ਾਮਲ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਹੁਲ ਨੇ ਅਜੈ ਮਿਸ਼ਰਾ ਦੀ ਬਰਖ਼ਾਸਤਗੀ ਮੰਗੀ
Next articleਪੰਜਾਬ ’ਚ ਰਾਤ 10 ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਾਗੂ, ਸਕੂਲ ਤੇ ਕਾਲਜ ਬੰਦ