ਡਿਗਰੀਆਂ ਫਰਜ਼ੀ ਨਿਕਲਣ ਕਾਰਨ ਸਿੰਗਾਪੁਰ ਵਿੱਚ ਦੋ ਭਾਰਤੀਆਂ ਨੂੰ ਸਜ਼ਾ

ਸਿੰਗਾਪੁਰ (ਸਮਾਜ ਵੀਕਲੀ): ਸਿੰਗਾਪੁਰ ਵਿੱਚ ਦੋ ਭਾਰਤੀਆਂ ਨੂੰ ‘ਵਰਕ ਪਾਸ’ ਹਾਸਲ ਕਰਨ ਲਈ ਅਰਜ਼ੀਆਂ ਨਾਲ ਨੱਥੀ ਕੀਤੀਆਂ ਡਿਗਰੀਆਂ ਫਰਜ਼ੀ ਨਿਕਲਣ ਕਾਰਨ ਜੇਲ੍ਹ ਸਜ਼ਾ ਸੁਣਾਈ ਗਈ ਹੈ। ਇੱਕ ਮੀਡੀਆ ਰਿਪੋਰਟ ਮੁਤਾਬਕ, ਬਿਲਾਵਲ ਸੁਨੀਲ ਦੱਤ ਨੂੰ ਇੱਕ ਹਫ਼ਤੇ, ਜਦੋਂਕਿ ਸੂਤਰਧਾਰ ਬਿਜੌਏ ਨੂੰ ਚਾਰ ਹਫ਼ਤਿਆਂ ਲਈ ਜੇਲ੍ਹ ਵਿੱਚ ਰਹਿਣਾ ਹੋਵੇਗਾ।

ਕਿਰਤ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਵੱਲੋਂ ‘ਵਰਕ ਪਾਸ’ ਲਈਆਂ ਪ੍ਰਾਪਤ ਹੋਈਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਸਿੰਗਾਪੁਰ ਵਿੱਚ ਪੱਕੇ ਤੌਰ ’ਤੇ ਕੰਮ ਕਰਨ ਤੋਂ ਰੋਕ ਦਿੱਤਾ ਗਿਆ ਹੈ। ‘ਵਰਕ ਪਾਸ’ ਪ੍ਰਾਪਤ ਇੱਕ ਹੋਰ ਭਾਰਤੀ ਨਾਗਰਿਕ ਭੰਡਾਰੇ ਰਘਵੇਂਦਰ ’ਤੇ ਵੀ ਇਸ ਤਰ੍ਹਾਂ ਦੇ ਦੋਸ਼ ਲੱਗੇ ਹਨ, ਪਰ ਉਸ ਨੂੰ ਪੰਜ ਅਗਸਤ ਤੱਕ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਸ਼ੀ ਦਾ ਤਿੱਬਤ ਦੌਰਾ ਭਾਰਤ ਲਈ ਖ਼ਤਰਾ: ਨੁਨੇਸ
Next articleਗ਼ਰੀਬ ਮੁਲਕਾਂ ਅਤੇ ਤਣਾਅ ਵਾਲੇ ਖਿੱਤਿਆਂ ਲਈ ਮਾਰੂ ਹੋਵੇਗਾ ਕਰੋਨਾ: ਯੂਐੱਨ