ਮੱਧ ਪ੍ਰਦੇਸ਼ ਦੇ ਮੋਰੇਨਾ ’ਚ ਭਾਰਤੀ ਹਵਾਈ ਫ਼ੌਜ ਦੇ ਦੋ ਲੜਾਕੂ ਜਹਾਜ਼ ਆਪਸ ’ਚ ਟਕਰਾਏ: ਦੋ ਪਾਇਲਟ ਸੁਰੱਖਿਅਤ ਪਰ ਤੀਜੇ ਦੀ ਮੌਤ

ਨਵੀਂ ਦਿੱਲੀ (ਸਮਾਜ ਵੀਕਲੀ) : ਮੱਧ ਪ੍ਰਦੇਸ਼ ਦੇ ਮੋਰੇਨਾ ਨੇੜੇ ਭਾਰਤੀ ਹਵਾਈ ਫ਼ੌਜ ਦੇ ਦੋ ਲੜਾਕੂ ਜਹਾਜ਼ ਆਪਸ ’ਚ ਟਕਰਾਅ ਗਏ। ਹਾਦਸੇ ਦਾ ਸ਼ਿਕਾਰ ਜਹਾਜ਼ਾਂ ਵਿਚੋਂ ਇਕ ਇੱਕ ਸੁਖੋਈ 30 ਐੱਮਕੇਆਈ ਅਤੇ ਦੂਜਾ ਫਰਾਂਸੀਸੀ ਮਿਰਾਜ 2000 ਹਨ। ਦੋਵਾਂ ਨੇ ਅੱਜ ਸਵੇਰੇ ਗਵਾਲੀਅਰ ਤੋਂ ਉਡਾਣ ਭਰੀ ਤੇ ਨਿਯਮਤ ਅਭਿਆਸ ’ਤੇ ਸਨ। ਦੋ ਪਾਇਲਟ ਸੁਰੱਖਿਅਤ ਬਾਹਰ ਨਿਕਲ ਗਏ ਪਰ ਤੀਜੇ ਦੀ ਮੌਤ ਹੋ ਗਈ। ਸੁਖੋਈ ’ਚ ਦੋ ਤੇ ਮਿਰਾਜ ’ਚ ਇਕ ਪਾਇਲਟ ਸਵਾਰ ਸੀ। ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਲੜਾਕੂ ਜਹਾਜ਼ਾਂ ਨੇ ਗਵਾਲੀਅਰ ਹਵਾਈ ਅੱਡੇ ਤੋਂ ਉਡਾਣ ਭਰੀ ਸੀ।

 

Previous articleਜੁਗਨੂੰ
Next articleਮੋਗਾ ’ਚ ਕਾਊਂਟਰ ਇਟੈਂਲੀਜੈਂਸ ਟੀਮ ਨਾਲ ਧੱਕਾ-ਮੁੱਕੀ ਦੌਰਾਨ ਗੋਲੀ ਚੱਲੀ