HOME ਦੋਗਲੇ ਜਿਹੇ ਬੰਦੇ

ਦੋਗਲੇ ਜਿਹੇ ਬੰਦੇ

2
ਅਸਲੇਸ਼ ਕੁਮਾਰ
  (ਸਮਾਜ ਵੀਕਲੀ) 
ਬੰਦੇ ਕਈ ਚੱਕਵੇਂ ਤੇ ਦੋਗਲੇ ਸੁਭਾਅ ਦੇ ਦੇਖੇ
ਪਲ਼ ਪਲ਼ ਜੋ ਬਦਲਣ  ਉਸ ਭਾਅ ਦੇ  ਦੇਖੇ।
ਯਾਰੀਆਂ  ਨਿਭਦੀਆਂ ਛੱਡ ਕੇ  ਆਕੜਾਂ ਨੂੰ
ਮੈਂ ਪਿੱਠ ਪਿੱਛੇ ਭੰਡ,ਪਾਉਂਦੇ ਗਾਹ ਕਈ ਦੇਖੇ।
ਕਹਿਣਗੇ ਖੜਾਂਗੇ ਨਾਲ ਤੇਰੇ ਅਖੀਰ ਤੀਕਰ
ਤੁਰੇ ਜਾਂਦੇ ਛੱਡ ਅੱਧ ਵਿਚਕਾਰੇ ਰਾਹ ਦੇ ਦੇਖੇ।
ਕਰਨਗੇ  ਸਤਸੰਗ ਖੂਬ  ਵਿੱਚ ਮਹਿਫ਼ਲਾਂ ਦੇ
ਡੱਕਾਰ ਲੈਂਦੇ ਨਾ,ਬੇਗਾਨਾ ਹੱਕ ਖਾਹ ਕੇ ਦੇਖੇ।
ਗੁੱਸਾ ਬਿਨਾ ਗੱਲ ਤੋਂ ਨੱਕ ਚੜ੍ਹਦਾ ਇਹਨਾ ਦੇ
ਦੋਗਲੇ ਜਿਹੇ ਬੰਦੇ ,ਹੱਸਦੇ ਮੂੰਹ ਘੁੰਮਾ ਕੇ ਦੇਖੇ।
ਕਹਿਣਗੇ ਖੜਾਂਗੇ ਨਾਲ ਤੇਰੇ ਅਖੀਰ ਤੀਕਰ
ਤੁਰੇ ਜਾਂਦੇ ਛੱਡ ਅੱਧ ਵਿਚਕਾਰੇ ਰਾਹ ਦੇ ਦੇਖੇ।
ਗੱਲਾਂ ਵੱਧ ਤੇ ਅਮਲਾਂ ਵਿੱਚ ਸੁਆਹ  ਦੇ ਬੰਦੇ
ਕੱਢ ਨਗੋਚਾਂ ਦੂਜਿਆਂ ਦਾ ਮਨ ਢਾਹੁੰਦੇ ਦੇਖੇ।
ਜਿਸ ਤੋਂ ਲੋੜ ਹੋਵੇ ਬੱਸ ਓਹਦੇ ਗਾਉਂਦੇ ਸੋਹਲ਼ੇ
ਗਰੀਬ ਬੰਦੇ ਨੂੰ ਨਹੀਂ ਇਹ ਮੂੰਹ ਲਾਉਂਦੇ ਦੇਖੇ।
ਕਹਿਣਗੇ ਖੜਾਂਗੇ ਨਾਲ  ਤੇਰੇ ਅਖੀਰ ਤੀਕਰ
ਤੁਰੇ  ਜਾਂਦੇ ਛੱਡ ਅੱਧ ਵਿਚਕਾਰੇ ਰਾਹ ਦੇ ਦੇਖੇ।
ਕਰਨ ਚੁਗਲੀਆਂ,ਲਿੱਖਣ ਯੋਗੇ ਫੇਸਬੁੱਕ ਉੱਤੇ
ਸਾਹਮਣੇ ਖੜ੍ਹਨ ਵਾਲੇ ਨਹੀਂ ਕਿਰਦਾਰ ਦੇ ਦੇਖੇ।
ਕਰੇ ਤੌਬਾ ‘ਗੜ੍ਹੀ ‘ ਇਹੋ ਜਿਹੀਆਂ ਯਾਰੀਆਂ ਤੋਂ,
ਦੇਵੇ ਜਾਨ ਵਾਰ ਉਨ੍ਹਾਂ ਤੋਂ,ਜੋ ਪੱਕੇ ਜ਼ੁਬਾਂ ਦੇ ਦੇਖੇ।
ਕਹਿਣਗੇ ਖੜਾਂਗੇ ਨਾਲ ਤੇਰੇ  ਅਖੀਰ  ਤੀਕਰ
ਤੁਰੇ ਜਾਂਦੇ  ਛੱਡ ਅੱਧ  ਵਿਚਕਾਰੇ ਰਾਹ ਦੇ ਦੇਖੇ।
ਅਸਲੇਸ਼ ਕੁਮਾਰ ਪੁਲਿਸ ਅਫਸਰ ਨਿਊਜ਼ੀਲੈਂਡ
Previous articleਗ਼ਜ਼ਲ 
Next articleਖੱਟੀ ਖੱਟ ਗਏ ਮੁਰੱਬਿਆਂ ਵਾਲੇ, ਨੀਂ ਅਸੀਂ ਰਹਿ ਗਏ ਨਾਅਰੇ ਮਾਰਦੇ!