ਤਰਕਸ਼ੀਲਾਂ ਵੱਲੋਂ ਦੋ ਦਿਵਸੀ ਛੇਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਸੰਪਨ ਹੋਈ, ਸਥਾਨਕ ਇਕਾਈ ਵੱਲੋਂ ਸਥਾਪਿਤ 17 ਪ੍ਰੀਖਿਆ ਕੇਂਦਰਾਂ ਵਿੱਚ 36 ਸਕੂਲਾਂ ਦੇ 1900 ਵਿਦਿਆਰਥੀ ਪ੍ਰੀਖਿਆ ਵਿੱਚ ਸ਼ਾਮਲ ਹੋਏ

ਸੰਗਰੂਰ (ਸਮਾਜ ਵੀਕਲੀ) ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਵਿਦਿਆਰਥੀਆਂ ਵਿੱਚ ਵਿਗਿਆਨਕ ਚੇਤਨਾ ਵਿਕਸਤ ਕਰਨ ਹਿੱਤ 20 ਤੇ 21 ਅਕਤੂਬਰ ਨੂੰ ਸਾਰੇ ਪੰਜਾਬ ਵਿੱਚ ਵਿਗਿਆਨਕ ਚੇਤਨਾ ਪਰਖ਼ ਪ੍ਰੀਖਿਆ ਕਰਵਾਈ ਗਈ ।ਇਸ ਪ੍ਰੀਖਿਆ ਵਿੱਚ 6 ਵੀਂ ਜਮਾਤ ਤੋਂ ਲੈ ਕੇ ਉਪਰਲੀਆਂ ਸਾਰੀਆਂ ਜਮਾਤਾਂ ਦੇ ਚਾਹਵਾਨ ਵਿਦਿਆਰਥੀਆਂ  ਨੇ ਭਾਗ ਲਿਆ । ਇਕਾਈ ਸੰਗਰੂਰ  ਵੱਲੋਂ‌ ਅਜ 17 ਪ੍ਰੀਖਿਆ ਕੇਂਦਰਾਂ ਆਦਰਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ (190),ਸਸਸ ਸਕੂਲ ਬਾਲੀਆਂ(71), ਸਸਸਸਸਕੂਲ ਭਲਵਾਨ(48),  ਸਸਸਸਕੂਲ ਬਡਰੁੱਖਾਂ(185), ਸਹਸਕੂਲ ਚੂੜਲ(51),ਸਹਸ ਗਾਗਾ(59), ਸਹਸਕੂਲ ਹਰਿਆਊ (72), ਸਸਸਸ ਸਕੂਲ ਭਵਾਨੀਗੜ (ਲੜਕੀਆਂ) 224,ਬਚਪਨ ਇੰਗਲਿਸ਼ ਸਕੂਲ (123),ਸਸਸਸ ਮਹਿਲਾਂ (126),ਸਸਸ ਉਭਾਵਾਲ (82), ਸਸਸਸ ਤੁੰਗਾਂ (28), ਸਹਸਕੂਲ ਕੁਲਾਰ ਖ਼ੁਰਦ (61),ਸਸਸ ਥਲੇਸ (124),ਸੀਬਾ ਇੰਟਰਨੈਸ਼ਨਲ ਸਕੂਲ ਲਹਿਰਾ (226), ਸਸਸਸਸਕੂਲ ਸੰਗਤਪੁਰਾ (135),,  ਸਪਰਿੰਗਡੇਲਜ ਪਬਲਿਕ ਸਕੂਲ (95)  ਇਸ ਤਰ੍ਹਾਂ ਕੁਲ1900 ਵਿਦਿਆਰਥੀਆਂ ਨੇ ਪ੍ਰੀਖਿਆ ਵਿੱਚ ਸ਼ਮੂਲੀਅਤ ਕੀਤੀ।ਪ੍ਰੀਖਿਆ ਨਕਲ ਰਹਿਤ ਤੇ ਉਸਾਰੂ ਸੇਧ ਦਿੰਦੀ , ਗਿਆਨ ਵਰਧਕ, ਅਤੀ ਪ੍ਰਭਾਵਸ਼ਾਲੀ ਢੰਗ ਨਾਲ  ਸੰਪਨ ਹੋਈ।ਇਸ ਦੀ ਸਫਲਤਾ ਲਈ ਸੀਤਾ ਰਾਮ ਬਾਲਦ ਕਲਾਂ, ਸੁਰਿੰਦਰ ਪਾਲ, ਕ੍ਰਿਸ਼ਨ ਸਿੰਘ ਦੁੱਗਾਂ, ਗੁਰਦੀਪ ਸਿੰਘ ਲਹਿਰਾ, ਪ੍ਰਗਟ ਸਿੰਘ ਬਾਲੀਆਂ, ਪਰਮਿੰਦਰ ਸਿੰਘ ਮਹਿਲਾਂ, ਮਾਸਟਰ ਗੁਰਜੰਟ ਸਿੰਘ,ਮਾਸਟਰ ਕਰਤਾਰ ਸਿੰਘ, ਲੈਕਚਰਾਰ ਜਸਦੇਵ ਸਿੰਘ, ਪ੍ਰਿੰਸੀਪਲ ਸੁਖਦੇਵ ਸਿੰਘ ਕਿਸ਼ਨਗੜ੍ਹ, ਲੈਕਚਰਾਰ ਹਰੀਸ਼ ਕੁਮਾਰ, ਲੈਕਚਰਾਰ ਲਖਵੀਰ ਸਿੰਘ,ਮਾਸਟਰ ਰਘਵੀਰ ਸਿੰਘ, ਸੁਖਪਾਲ ਸਿੰਘ,ਮਾਸਟਰ ਗੁਰਦੇਵ ਸਿੰਘ ਕੁਲਦੀਪ ਸਿੰਘ ਕੰਮੋਮਾਜਰਾ, ਗੁਰਸੇਵਕ ਸਿੰਘ, ਚਰਨਜੀਤ ਸਿੰਘ ਮੀਮਸਾ, ਰਾਮਪਾਲ ਸ਼ਰਮਾ, ਹਰਜੀਤ ਕੁਮਾਰ ਲੌਂਗੋਵਾਲ, ਲੈਕਚਰਾਰ ਜਸਵਿੰਦਰ ਸਿੰਘ, ਨਵਦੀਪ ਸਿੰਘ ਲੈਕਚਰਾਰ ਗੁਲਜ਼ਾਰ ਸਿੰਘ, ਪਰਮਜੀਤ ਕੌਰ, ਦੇਵਿੰਦਰ ਕੌਰ, ਮਨਦੀਪ ਕੌਰ, ਸਤਵੀਰ ਕੌਰ, ਮਾਸਟਰ ਨਰਿੰਦਰ ਸਿੰਘ ਲੈਕਚਰਾਰ ਸੰਜੀਵ,ਮਾਸਟਰ ਹਰਿੰਦਰ ਸਿੰਘ,ਮਾਸਟਰ ਸੁਖਵੀਰ ਸਿੰਘ ਲੈਕਚਰਾਰ ਧਨੀ ਰਾਮ, ਲੈਕਚਰਾਰ ਸਰਵਜੀਤ ਸਿੰਘ,ਮਾਸਟਰ ਰਣਜੀਤ ਸਿੰਘ, ਲੈਕਚਰਾਰ ਗੁਰਿੰਦਰ ਕੌਰ, ਸੰਬੰਧਤ ਸਕੂਲ ਮੁਖੀਆਂ ਤੇ ਅਧਿਆਪਕਾਂ  ਦਾ ਜ਼ਿਕਰਯੋਗ ਯੋਗਦਾਨ, ਸਹਿਯੋਗ ਰਿਹਾ। ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜੋਨ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਨੇ  ਕਿਹਾ ਕਿ ਵਿਦਿਆਰਥੀਆਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ ਲਈ ਇਸ ਪ੍ਰੀਖਿਆ ਦਾ ਅਹਿਮ ਯੋਗਦਾਨ ਹੋਵੇਗਾ, ਵਿਗਿਆਨਕ ਸੋਚ ਦਾ ਸੁਨੇਹਾ ਦੇਣ ਲਈ ਇਹ ਪ੍ਰੀਖਿਆ ਸਫਲ ਰਹੀ।
ਮਾਸਟਰ ਪਰਮਵੇਦ,
ਜੋਨ ਜਥੇਬੰਦਕ ਮੁਖੀ 
ਤਰਕਸ਼ੀਲ ਸੁਸਾਇਟੀ ਪੰਜਾਬ ਤੋਂ 
9417422349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleBHAGWAN VALMIKI JI’S PARGAT UTSAB 2024
Next articleSupreme Court’s Decision on SC-ST Sub-Classification is Against the Thoughts of Dr. Ambedkar