ਦੋ ਰੋਜ਼ਾ 44 ਵੀਆਂ ਮਿੰਨੀ ਪ੍ਰਾਇਮਰੀ ਬਲਾਕ ਪੱਧਰੀ ਖੇਡਾਂ ਸੈਂਟਰ ਮੁਹੱਬਲੀਪੁਰ ਵਿਖੇ 20 ਤੋਂ

ਬਲਾਕ ਪੱਧਰੀ ਖੇਡਾਂ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ – ਕੁਲਦੀਪ ਸਿੰਘ

ਕਪੂਰਥਲਾ(ਸਮਾਜ ਵੀਕਲੀ) (ਕੌੜਾ )- ਸਿੱਖਿਆ ਵਿਭਾਗ ਪੰਜਾਬ ਦੁਆਰਾ ਪਹਿਲੀ ਤੋਂ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਵਿੱਦਿਆ ਦੇ ਨਾਲ ਨਾਲ ਖੇਡਾਂ ਨਾਲ ਜੋੜਨ ਤੇ ਪੰਜਾਬ ਸਰਕਾਰ ਵੱਲੋਂ “ਖੇਡਾਂ ਵਤਨ ਪੰਜਾਬ” ਦੀਆ ਦੇ ਉਦੇਸ਼ ਤਹਿਤ ਬਲਾਕ ਮਸੀਤਾਂ ਦੁਆਰਾ 44ਵੀਆਂ ਮਿੰਨੀ ਪ੍ਰਾਇਮਰੀ ਬਲਾਕ ਪੱਧਰੀ ਖੇਡਾਂ ਬਲਾਕ ਸਿੱਖਿਆ ਅਧਿਕਾਰੀ ਭੁਪਿੰਦਰ ਸਿੰਘ ਦੀ ਅਗਵਾਈ ਤੇ ਸੈਂਟਰ ਹੈੱਡ ਟੀਚਰ ਕੁਲਦੀਪ ਸਿੰਘ ਦੀ ਦੇਖ ਰੇਖ ਹੇਠ ਸਰਕਾਰੀ ਸਮਾਰਟ ਐਲੀਮੈਂਟਰੀ ਸਕੂਲ ਮੁਹੱਬਲੀਪੁਰ ਵਿਖੇ ਸਮੂਹ ਗ੍ਰਾਮ ਪੰਚਾਇਤ ਮੁਹੱਬਲੀਪੁਰ ਤੇ ਬਲਾਕ ਦੇ ਸਮੂਹ ਅਧਿਆਪਕਾਂ ਦੇ ਸਾਂਝੇ ਸਹਿਯੋਗ ਨਾਲ ਕਰਵਾਈਆਂ ਜਾ ਰਹੀਆਂ ਹਨ। ਇਹਨਾਂ ਖੇਡਾਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੈਂਟਰ ਹੈੱਡ ਟੀਚਰ ਕੁਲਦੀਪ ਸਿੰਘ ਨੇ ਦੱਸਿਆ ਕਿ 44ਵੀਆਂ ਬਲਾਕ ਪੱਧਰੀ ਮਿੰਨੀ ਪ੍ਰਾਇਮਰੀ ਖੇਡਾਂ 20 ਅਕਤੂਬਰ ਨੂੰ ਮਹੁੱਬਲੀਪੁਰ ਦੇ ਸਟੇਡੀਅਮ ਵਿਖੇ ਸ਼ੁਰੂ ਹੋਣਗੀਆਂ। ਜਿਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ।

ਇਹਨਾਂ ਖੇਡਾਂ ਦਾ ਉਦਘਾਟਨ ਪਹਿਲੇ ਦਿਨ ਸਮੂਹ ਗ੍ਰਾਮ ਪੰਚਾਇਤ ਮੁਹੱਬਲੀਪੁਰ ਵੱਲੋਂ ਸਾਂਝੇ ਤੌਰ ਤੇ ਕੀਤਾ ਜਾਵੇਗਾ । ਇਸ ਉਪਰੰਤ ਬਲਾਕ ਦੇ ਸਮੂਹ ਕਲੱਸਟਰਾਂ ਦੇ ਵਿਦਿਆਰਥੀਆਂ ਵੱਲੋਂ ਮਾਰਚ ਪਾਸਟ ਹੋਵੇਗਾ। ਜਿਸ ਦੀ ਅਗਵਾਈ ਬਲਾਕ ਦੇ ਵੱਖ ਵੱਖ ਟੀਮ ਇੰਚਾਰਜਾਂ ਵੱਲੋਂ ਕੀਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਇਸ ਦੌਰਾਨ ਅਥਲੈਟਿਕਸ, ਖੋ ਖੋ, ਸਰਕਲ ਕਬੱਡੀ ਲੜਕੇ, ਕਬੱਡੀ ਨੈਸ਼ਨਲ ਸਟਾਈਲ ਲੜਕੇ- ਲੜਕੀਆਂ, ਜਿਮਨਾਸਟਿਕ ,ਯੋਗਾ, ਫੁੱਟਬਾਲ, ਰੱਸੀ ਟੱਪਣਾ, ਸ਼ਤਰੰਜ, ਰੱਸਾਕਸ਼ੀ, ਕੁਸ਼ਤੀਆਂ, ਬੈਡਮਿੰਟਨ ਆਦਿ ਦੇ ਵੱਖ ਵੱਖ ਮੁਕਾਬਲਿਆਂ ਤੋਂ ਇਲਾਵਾ ਸੈਮੀਫਾਈਨਲ ਤੇ ਫਾਈਨਲ ਮੁਕਾਬਲੇ ਕਰਵਾਏ ਜਾਣਗੇ । ਖੇਡਾਂ ਦੇ ਅੰਤਿਮ ਦਿਨ 21ਅਕਤੂਬਰ ਨੂੰ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕਰਨ ਲਈ ਬਲਾਕ ਸਿੱਖਿਆ ਅਧਿਕਾਰੀ ਭੁਪਿੰਦਰ ਸਿੰਘ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਨਗੇ ।

ਇਸ ਤੋਂ ਇਲਾਵਾ ਇਸ ਦੌਰਾਨ ਬਲਾਕ ਦੇ ਪੀ ਟੀ ਆਈ ਅਧਿਆਪਕ ਹਰਪ੍ਰੀਤ ਕੌਰ ਨੇ ਇਨ੍ਹਾਂ ਖੇਡਾਂ ਸਬੰਧੀ ਵਿਸ਼ੇਸ਼ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਖੇਡਾਂ ਸਬੰਧੀ 19 ਤਰੀਕ ਨੂੰ ਬਲਾਕ ਦੇ ਵੱਖ ਵੱਖ ਸੈਂਟਰਾਂ ਇੰਚਾਰਜ ਟੀਮਾਂ ਸਬੰਧੀ ਆਪੋ ਆਪਣੀਆਂ ਸਮਰੀ ਸ਼ੀਟਾਂ ਸੈਂਟਰ ਮੁਹੱਬਲੀਪੁਰ ਵਿਖੇ ਜਮ੍ਹਾਂ ਕਰਵਾਉਣਗੇ ਤਾਂ ਕਿ ਸਾਰੇ ਮੁਕਾਬਲੇ ਸਮੇਂ ਸਿਰ ਹੋ ਸਕਣ। ਇਸ ਮੌਕੇ ਤੇ ਸਰਪੰਚ ਮਹਿੰਦਰਪਾਲ ਸਿੰਘ, ਸਾਬਕਾ ਸਰਪੰਚ ਮਨਜੀਤ ਸਿੰਘ ,ਮਹਿੰਦਰ ਸਿੰਘ, ਹੈੱਡ ਟੀਚਰ ਅਜੇ ਗੁਪਤਾ, ਹੈੱਡ ਟੀਚਰ ਜਸਪਾਲ ਸਿੰਘ, ਸੁਖਚੈਨ ਸਿੰਘ ਬੱਧਣ , ਬਰਿੰਦਰ ਜੈਨ, ਕਮਲਜੀਤ ਸਿੰਘ, ਬਰਿੰਦਰ ਸਿੰਘ, ਕੰਵਲਪ੍ਰੀਤ ਸਿੰਘ , ਬਿੰਦੂ ਜਸਵਾਲ ,ਰਾਜਦੀਪ ਕੌਰ, ਹੈੱਡ ਟੀਚਰ ਕੁਲਵਿੰਦਰ ਕੌਰ ਆਦਿ ਵੱਡੀ ਗਿਣਤੀ ਵਿੱਚ ਸੈਂਟਰ ਮੁਹੱਬਲੀਪੁਰ ਦੇ ਵੱਖ ਵੱਖ ਸਕੂਲਾਂ ਦੇ ਅਧਿਆਪਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article42ਵੀ ਜੂਨੀਅਰ ਲੜਕੇ- ਲੜਕੀਆਂ ਮੁੱਕੇਬਾਜ਼ੀ ਚੈਂਪੀਅਨਸ਼ਿੱਪ ਵਿਚ ਰੂਹੀ ਭਾਰਦਵਾਜ ਦਾ ਸ਼ਾਨਦਾਰ ਪ੍ਰਦਰਸ਼ਨ
Next articleਦਿਵਾਲੀ