HOME 10 ਗ੍ਰਾਮ ਹੈਰੋਇਨ ਸਮੇਤ ਦੋ ਕਾਬੂ

10 ਗ੍ਰਾਮ ਹੈਰੋਇਨ ਸਮੇਤ ਦੋ ਕਾਬੂ

1
ਬਲਾਚੌਰ  (ਸਮਾਜ ਵੀਕਲੀ)  (ਜਤਿੰਦਰਪਾਲ ਸਿੰਘ ਕਲੇਰ ) ਥਾਣਾ ਬਲਾਚੌਰ ਪੁਲਿਸ ਨੇ ਦੋ ਵਿਆਕਤੀਆਂ ਨੂੰ ਕਾਬੂ ਕਰਕੇ ਉਨਾਂ ਦੇ ਕੋਲੋ 10 ਗ੍ਰਾਮ ਹੈਰੋਇਨ  ਬਰਾਮਦ ਕੀਤੀ।ਪੁਲਿਸ ਨੇ  ਦੋਨੋਂ ਕਥਿਤ ਆਰੋਪੀਆਂ ਦੇ ਖਿਲਾਫ ਐਨਡੀਪੀਐਸ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਮਾਮਲੇ ਦੇ ਜਾਂਚ ਅਧਿਕਾਰੀ ਐਸਆਈ ਐਸਐਚਓ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਉਨਾਂ ਦੀ ਅਗੁਵਾਈ ਵਿੱਚ ਪੁਲਿਸ ਪਾਰਟੀ ਸ਼ੱਕੀ ਲੋਕਾਂ ਦੀ ਚੈਕਿੰਗ ਕਰ ਰਹੀ ਸੀ ਤਾਂ ਇਸੇ ਦੌਰਾਨ ਦੋ ਵਿਆਕਤੀਆਂ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਤਲਾਸ਼ੀ ਲਈ ਤਾਂ ਉਨਾ ਦੇ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਉਨਾ ਦੱਸਿਆ ਕਿ ਕਾਬੂ ਕੀਤੇ ਕਥਿਤ ਆਰੋਪੀਆਂ ਦੀ ਪਹਿਚਾਣ ਪ੍ਰਵੇਸ਼ ਬੈਸ ਉਰਫ ਪੰਪੀ ਪੁੱਤਰ ਧਰਮਵੀਰ ਬੈਸ ਵਾਸੀ ਵਾਰਡ ਨੰਬ 10 ਬਾਲਮੀਕੀ ਮੁਹੱਲਾ ਬਲਾਚੌਰ ਥਾਣਾ ਸਿਟਾ ਬਲਾਚੌਰ , ਮੋਹਿਤ ਬੈਸ ਪੁੱਤਰ ਕਾਲਾ ਬੈਂਸ ਵਾਸੀ ਵਾਰਡ ਨੰਬਰ 10, ਬਾਲਮੀਕੀ ਮੁਹੱਲਾ ਬਲਾਚੌਰ ਥਾਣਾ ਸਿਟੀ ਬਲਾਚੌਰ ਦੇ ਰੂਪ ਵਿੱਚ ਹੋਈ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article34 ਨਸ਼ੀਲੀ ਗੋਲੀਆਂ ਸਮੇਤ ਇਕ ਕਾਬੂ
Next articleਲੈਮਰਿਨ ਟੈਕ ਸਕਿੱਲਜ ਯੂਨੀਵਰਸਿਟੀ ਪੰਜਾਬ ਨੇ ਰਾਸ਼ਟਰੀ ਯੁਵਾ ਸੰਸਦ 2026 ਦੀ ਮੇਜ਼ਬਾਨੀ ਕੀਤੀ|