ਟਵਿੱਟਰ ਦੇ ਭਾਰਤ ਵਿਚਲੇ ਅੰਤਰਿਮ ਸ਼ਿਕਾਇਤ ਨਿਵਾਰਨ ਅਫਸਰ ਨੇ ਅਹੁਦਾ ਛੱਡਿਆ

ਨਵੀਂ ਦਿੱਲੀ (ਸਮਾਜ ਵੀਕਲੀ): ਟਵਿੱਟਰ ਦੇ ਭਾਰਤ ਵਿਚਲੇ ਅੰਤਰਿਮ ਸ਼ਿਕਾਇਤ ਨਿਵਾਰਨ ਅਫਸਰ ਨੇ ਅਹੁਦਾ ਛੱਡ ਦਿੱਤਾ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇਸ ਨਾਲ ਮਾਈਕਰੋ ਬਲਾਗਿੰਗ ਪਲੇਟਫਾਰਮ ਕੋਲ ਕੋਈ ਸ਼ਿਕਾਇਤ ਨਿਵਾਰਣ ਅਫਸਰ ਨਹੀਂ ਹੈ, ਜਦੋਂ ਕਿ ਨਵੇਂ ਕਾਨੂੰਨ ਅਨੁਸਾਰ ਭਾਰਤੀ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਸ਼ਿਕਾਇਤ ਨਿਵਾਰਣ ਅਫਸਰ ਦਾ ਹੋਣਾ ਜ਼ਰੂਰੀ ਹੈ। ਸੂਤਰਾਂ ਅਨੁਸਾਰ ਧਰਮਿੰਦਰ ਚਤੁਰ ਜਿਨ੍ਹਾਂ ਨੂੰ ਹਾਲ ਹੀ ਵਿੱਚ ਅੰਤਰਿਮ ਰੈਜ਼ੀਡੈਂਟ ਸ਼ਿਕਾਇਤ ਨਿਵਾਰਣ ਅਫਸਰ ਨਿਯੁਕਤ ਕੀਤਾ ਗਿਆ ਸੀ ਨੇ ਆਪਣਾ ਅਹੁਦਾ ਛੱਡ ਦਿੱਤਾ ਹੈ। ਟਵਿੱਟਰ ਨੇ ਇਸ ਸਬੰਧੀ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਹੈ। ਇਹ ਅਜਿਹੇ ਸਮੇਂ ਵਿੱਚ ਹੋਇਆ ਹੈ ਜਦੋਂ ਮਾਈਕਰੋ ਬਲਾਗਿੰਗ ਪਲੇਟਫਾਰਮ ਦੀ ਨਵੇਂ ਆਈਟੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਨਾਲ ਤਕਰਾਰ ਚਲ ਰਹੀ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਢੇ ਪੰਜ ਕਿਲੋ ਧਮਾਕਾਖੇਜ਼ ਸਮੱਗਰੀ ਸਮੇਤ ਮਸ਼ਕੂਕ ਗ੍ਰਿਫ਼ਤਾਰ
Next articleਰਾਜਿੰਦਰ ਦੀਪਸਿੰਘ ਵਾਲਾ, ਸੋਨੀਆ ਮਾਨ, ਜੱਸ ਬਾਜਵਾ ਤੇ ਬਲਦੇਵ ਸਿਰਸਾ ਸਣੇ ਦਰਜਨਾਂ ਆਗੂਆਂ ਖ਼ਿਲਾਫ਼ ਕੇਸ ਦਰਜ