ਟਵਿੱਟਰ ਨੇ ਘੰਟੇ ਤੱਕ ਬਲੌਕ ਕਰ ਦਿੱਤਾ ਕੇਂਦਰੀ ਸੂਚਨਾ ਤਕਨੀਕੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਦਾ ਅਕਾਊਂਟ

ਨਵੀਂ ਦਿੱਲੀ (ਸਮਾਜ ਵੀਕਲੀ): ਟਵਿੱਟਰ ਨੇ ਯੂਐੱਸ ਡਿਜੀਟਲ ਮਿਲੇਨੀਅਮ ਕਾਪੀ ਰਾਈਟ ਕਾਨੂੰਨ ਦੀ ਕਥਿਤ ਉਲੰਘਣਾ ਕਾਰਨ ਕੇਂਦਰੀ ਸੂਚਨਾ ਤਕਨੀਕੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਦੇ ਖਾਤੇ ਨੂੰ ਕਰੀਬ ਇਕ ਘੰਟੇ ਤੱਕ ਬਲੌਕ ਕਰਕੇ ਰੱਖਿਆ। ਇਸ ’ਤੇ ਮੰਤਰੀ ਨੇ ਕਿਹਾ ਕਿ ਟਵਿੱਟਰ ਦੀ ਕਾਰਵਾਈ ਆਈਟੀ ਨਿਯਮਾਂ ਦੀ ਉਲੰਘਣਾ ਹੈ, ਕਿਉਂਕਿ ਕੰਪਨੀ ਨੇ ਖਾਤਾ ਬਲੌਕ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਕੋਈ ਨੋਟਿਸ ਨਹੀਂ ਦਿੱਤਾ। ਮੰਤਰੀ ਨੇ ਕਿਹਾ ਕਿ ਚਿਤਾਵਨੀ ਦੇਣ ਕਾਰਨ ਘੰਟੇ ਬਾਅਦ ਟਵਿੱਟਰ ਨੇ ਉਨ੍ਹਾਂ ਨੂੰ ਖਾਤੇ ਨੂੰ ਚਲਾਉਣ ਦੀ ਇਜਾਜ਼ਤ ਦੇ ਦਿੱਤੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਟਿਆਲਾ: ਨਿਯੁਕਤੀ ਪੱਤਰਾਂ ਦੀ ਮੰਗ ਕਰ ਰਹੇ ਬੇਰੁਜ਼ਗਾਰਾਂ ਨੂੰ ਕੈਪਟਨ ਦੇ ਸ਼ਹਿਰ ਪੁਲੀਸ ਨੇ ਮਾਰੀਆਂ ਲਾਠੀਆਂ ਤੇ ਥਾਣਿਆਂ ’ਚ ਡੱਕਿਆ
Next articleਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਖ਼ਿਲਾਫ਼ ਪੰਜਾਬ ’ਚ ਸਰਕਾਰੀ ਡਾਕਟਰ ਹੜਤਾਲ ’ਤੇ, ਮਰੀਜ਼ ਬੇਹਾਲ