
ਇਸ ਤੋਂ ਪਹਿਲਾਂ ਸ਼ੁਰੂਆਤੀ ਦੌਰ ਵਿੱਚ ਸਭਾ ਦੇ ਨੌਜਵਾਨ ਮੈਂਬਰ ਅਤੇ ਗਾਇਕ ਗੁਰਦਰਸ਼ਨ ਸਿੰਘ ਧੂਰੀ ਸਮੇਤ ਬੀਤੇ ਮਹੀਨੇ ਵਿੱਚ ਸਦੀਵੀ ਵਿਛੋੜਾ ਦੇ ਗਏ ਲੇਖਕਾਂ , ਕਲਾਕਾਰਾਂ , ਪ੍ਰਮੁੱਖ ਹਸਤੀਆਂ ਅਤੇ ਲੇਖਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ । ਇੱਕ ਵੱਖਰੇ ਮਤੇ ਰਾਹੀਂ ਕਿਸਾਨ ਆਗੂ ਅਤੇ ਕੰਪਿਊਟਰ ਟੀਚਰਜ਼ ਦੇ ਮਰਨ ਵਰਤ ਦਾ ਸਮਰਥਨ ਕਰਦਿਆਂ ਦੋਵੇਂ ਸਰਕਾਰਾਂ ਨੂੰ ਕੋਈ ਢੁਕਵਾਂ ਹੱਲ ਕਰਨ ਦੀ ਅਪੀਲ ਕਰਦਿਆਂ ਕੇਂਦਰ ਦੇ ਡਾਕ ਮਹਿਕਮੇ ਵੱਲੋਂ ਅਖ਼ਬਾਰ , ਰਸਾਲੇ ਅਤੇ ਕਿਤਾਬਾਂ ਭੇਜਣ ਸਮੇਂ ਦਿੱਤੀ ਜਾਂਦੀ ਟਿਕਟ ਸਬਸਿਡੀ ਬੰਦ ਕਰਨ ਦੀ ਨਿਖੇਧੀ ਕੀਤੀ ਤੇ ਦੁਬਾਰਾ ਬਹਾਲ ਕਰਨ ਦੀ ਮੰਗ ਵੀ ਕੀਤੀ ਗਈ ।

ਸਮਾਗਮ ਦੇ ਅਖ਼ੀਰ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਹੋਏ ਕਵਿਤਾ ਅਤੇ ਵਾਰਤਕ ਦਰਬਾਰ ਵਿੱਚ ਪ੍ਰਿੰਸੀਪਲ ਸੁਖਜੀਤ ਕੌਰ ਸੋਹੀ , ਪ੍ਰਿੰਸੀਪਲ ਕਮਲਜੀਤ ਸਿੰਘ ਟਿੱਬਾ ਅਤੇ ਮੂਲ ਚੰਦ ਸ਼ਰਮਾ ਵੱਲੋਂ ਗੁਰੂ ਜੀ ਦੇ ਜੀਵਨ , ਸਿੱਖਿਆਵਾਂ ਅਤੇ ਸਮੁੱਚੇ ਸਰਬੰਸ ਦੀ ਕੁਰਬਾਨੀ ਬਾਰੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕਰਨ ਤੋਂ ਇਲਾਵਾ ਬੱਲੀ ਬਲਜਿੰਦਰ ਈਲਵਾਲ , ਅਕਾਸ਼ ਪ੍ਰੀਤ ਬਾਜਵਾ , ਪਵਨ ਕੁਮਾਰ ਹੋਸ਼ੀ , ਸਰਬਜੀਤ ਸੰਗਰੂਰਵੀ , ਮਨਜੀਤ ਕੌਰ ਨੰਗਲ , ਜਸਪ੍ਰੀਤ ਕੌਰ , ਅਜਾਇਬ ਸਿੰਘ ਕੋਮਲ , ਗੁਰਮੀਤ ਸੋਹੀ , ਪ੍ਰੋ. ਸੁਖਵਿੰਦਰ ਸਿੰਘ ਹਥੋਆ , ਸ਼ਮਸ਼ੇਰ ਸਿੰਘ ਸ਼ੇਰਾ , ਭੰਗੂ ਫਲੇੜੇ ਵਾਲ਼ਾ , ਪੇਂਟਰ ਸੁਖਦੇਵ ਸਿੰਘ , ਰਾਮ ਸ਼ਰਮਾ ਲੁਬਾਣਾ , ਬਲਜੀਤ ਸਿੰਘ ਬਾਂਸਲ , ਸੁਖਜੀਤ ਕੌਰ ਸੋਹੀ , ਸੁਖਪਾਲ ਦੋਹਲਾ , ਅਮਰ ਗਰਗ ਕਲਮਦਾਨ , ਸੁਖਵਿੰਦਰ ਲੋਟੇ , ਹਰਬੰਸ ਬੇਨੜਾ , ਕੁਲਜੀਤ ਧਵਨ , ਕਾ. ਸੁਖਦੇਵ ਸ਼ਰਮਾ , ਕਰਨਜੀਤ ਸਿੰਘ ਸੋਹੀ , ਕੁਲਵਿੰਦਰ ਕੌਰ ਕਾਜਲ , ਮਨਦੀਪ ਸਿੰਘ , ਪ੍ਰਿੰਸੀਪਲ ਕਮਲਜੀਤ ਟਿੱਬਾ , ਚਰਨਜੀਤ ਸਿੰਘ ਮੀਮਸਾ , ਜਗਦੇਵ ਸ਼ਰਮਾ ਬੁਗਰਾ ਅਤੇ ਲੋਕ ਗਾਇਕ ਗੁਰਦਿਆਲ ਨਿਰਮਾਣ ਧੂਰੀ ਨੇ ਆਪੋ ਆਪਣੀਆਂ ਸੱਜਰੀਆਂ ਅਤੇ ਚੋਣਵੀਆਂ ਰਚਨਾਵਾਂ ਨਾਲ਼ ਦਸਮੇਸ਼ ਪਿਤਾ ਦੀ ਉਸਤਤਿ ਕਰਦਿਆਂ ਖ਼ੂਬ ਰੰਗ ਬੰਨ੍ਹਿਆਂ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj