ਰੋਪੜ ਵਿਖੇ ਦਸਤਾਰ ਅਤੇ ਦੁਮਾਲਾ ਸਿਖਲਾਈ ਕੈਂਪ ਅੱਜ ਤੋਂ 13 ਅਪ੍ਰੈਲ ਤੱਕ

ਰੋਪੜ,  (ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ਗਰੀਨ ਐਵੇਨਿਊ ਕਲੋਨੀ ਰੋਪੜ ਦੀ ਮਾਰਕੀਟ ਵਿੱਚ ਅੱਜ 01 ਤੋਂ 13 ਅਪ੍ਰੈਲ ਤੱਕ ਰੋਜ਼ਾਨਾ ਸ਼ਾਮ 05:00 ਤੋਂ 06:30 ਵਜੇ ਤੱਕ ਮੁਫ਼ਤ ਦਸਤਾਰ ਅਤੇ ਦੁਮਾਲਾ ਸਿਖਲਾਈ ਕੈਂਪ ਦਸ਼ਮੇਸ਼ ਯੂਥ ਕਲੱਬ ਵੱਲੋਂ ਧਰਮ ਪ੍ਰਚਾਰ ਵੈੱਲਫੇਅਰ ਸੁਸਾਇਟੀ (ਰਜਿ.) ਘਨੌਲੀ ਦੇ ਸਹਿਯੋਗ ਨਾਲ਼ ਲਗਾਇਆ ਜਾ ਰਿਹਾ ਹੈ। ਖਾਲਸੇ ਦੇ ਜਨਮ ਦਿਹਾੜੇ (ਵਿਸਾਖੀ) ਨੂੰ ਸਮਰਪਿਤ ਇਸ ਉਪਰਾਲੇ ਬਾਰੇ ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਨਾਗਰਾ ਨੇ ਬੇਨਤੀ ਕੀਤੀ ਕਿ ਦਸਤਾਰ ਸਜਾਉਣਾ ਸਿੱਖਣ ਦੇ ਚਾਹਵਾਨ ਸੱਜਣ (ਕਿਸੇ ਵੀ ਉਮਰ ਦੇ) ਆਪਣੀ ਦਸਤਾਰ ਨਾਲ ਲੈ ਕੇ ਕੈਂਪ ਵਿਖੇ ਸ਼ਿਰਕਤ ਕਰਨ ਦੀ ਮਿਹਰਬਾਨੀ ਕਰਨ। ਸਮਾਪਤੀ ਮੌਕੇ 13 ਅਪ੍ਰੈਲ ਨੂੰ ਸ਼ਾਮ 04:00 ਵਜੇ ਦਸਤਾਰ ਮਾਰਚ ਕੱਢਿਆ ਜਾਵੇਗਾ। ਜਿਸ ਦੌਰਾਨ ਇਸ ਕੈਂਪ ਵਿੱਚ ਭਾਗ ਲੈਣ ਵਾਲੇ ਹਰ ਸਿੱਖਿਆਰਥੀ ਦਾ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਤਰਲੋਕ ਸਿੰਘ ਪ੍ਰਧਾਨ ਗ੍ਰੀਨ ਐਵਨਿਊ ਕਲੋਨੀ, ਜਸਵੀਰ ਸਿੰਘ ,ਅਮਨੀਤ ਸਿੰਘ, ਪਰਮਜੀਤ ਸਿੰਘ, ਸਰਬਜੀਤ ਸਿੰਘ, ਅਮਨਪ੍ਰੀਤ ਸਿੰਘ ਜੇ.ਈ., ਗਗਨਪ੍ਰੀਤ ਸਿੰਘ ਅਤੇ ਹੋਰ ਕਲੱਬ ਮੈਂਬਰ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਪਟਿਆਲਾ ਜ਼ਿਲ੍ਹੇ ਦੀ ਧਰਤੀ ਤੇ ਹੋਏ ਇਤਿਹਾਸਿਕ ਇਕੱਠ ਨੇ ਸਿਰਜਿਆ ਨਵਾਂ ਇਤਿਹਾਸ ਮਲੇਰਕੋਟਲਾ, ਸੰਗਰੂਰ ਜ਼ਿਲ੍ਹਿਆਂ ਤੋ ਬਾਅਦ ਪਟਿਆਲਾ ਦੀ ਸਮੁੱਚੀ ਲੀਡਰਸ਼ਿਪ ਹੋਈ ਇਕਜੁੱਟ
Next articleਸੰਗੂ, ਜੰਡੂ, ਅੱਠੀ ਗੋਤਰ ਦੇ ਵਾਰਸਾਂ ਨੇ ਉਤਸ਼ਾਹ ਨਾਲ ਮਨਾਇਆ ਜਠੇਰਿਆਂ ਦਾ ਮੇਲਾ