ਆਈ ਬੀ ਐਮ ਟੀ ਦੇ ਟਰੱਸਟੀ ਸ੍ਰੀ ਰਾਮ ਲਾਲ ਵਾਲੀਆ ( ਰੇਰੂ) ਜੀ ਦੇ ਮਾਤਾ ਜੀ ਦੀ ਐਤਵਾਰ ਨੂੰ ਕੀਤੀ ਗਈ ਅੰਤਿਮ ਅਰਦਾਸ
(ਸਮਾਜ ਵੀਕਲੀ)- ਬੀਤੇ ਦਿਨੀਂ ਸੁਸਾਇਟੀ ਮੈਂਬਰ ਸ੍ਰੀ ਰਾਮ ਲਾਲ ਵਾਲੀਆ ਜੀ ਦੇ ਮਾਤਾ ਸ੍ਰੀ ਮਤੀ ਗੁਰਮੀਤੋ ਜੀ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ।ਐਤਵਾਰ 16 ਜੂਨ 2024 ਨੂੰ ਉਹਨਾਂ ਦੀ ਅੰਤਿਮ ਅਰਦਾਸ ਕੀਤੀ ਗਈ।ਇਸ ਮੌਕੇ ਧੰਮਚਾਰੀ ਬ੍ਰਿਜ ਧਵਜ ਜੀ ਨੇ ਬੁੱਧ ਪੂਜਾ, ਤ੍ਰਿਰਤਨ ਪੰਚਸ਼ੀਲ ਅਤੇ ਤ੍ਰਿਰਤਨ ਵੰਦਨਾ ਕੀਤੀ। ਇਸ ਵਿੱਚ ਉਹਨਾਂ ਦਾ ਸਾਥ ਧੰਮ ਮਿੱਤਰ ਸ੍ਰੀ ਹੁਸਨ ਲਾਲ ਜੀ ਨੇ ਦਿੱਤਾ ਅਤੇ ਉਹਨਾਂ ਨੇ ਲੋਕਾਂ ਨੂੰ ਪੰਚਸ਼ੀਲ ਆਪਣੇ ਜੀਵਨ ਵਿੱਚ ਧਾਰਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤਲਵਣ ਬੁੱਧ ਵਿਹਾਰ ਦੇ ਭੰਤੇ ਆਨੰਦ ਸ਼ੀਲ ਜੀ ਨੇ ਪ੍ਰਵਚਨ ਕਰਦੇ ਹੋਏ ਕਿਹਾ ਕਿ ਸਾਰੇ ਪ੍ਰਾਣੀਆਂ ਦੀ ਮੌਤ ਨਿਸ਼ਚਿਤ ਹੈ। ਉਹਨਾਂ ਨੇ ਦੱਸਿਆ ਕਿ ਗੌਤਮੀ ਨੇ ਤਥਾਗਤ ਬੁੱਧ ਨੂੰ ਆਪਣੇ ਮਰੇ ਹੋਏ ਪੁੱਤਰ ਨੂੰ ਜੀਵਿਤ ਕਰਨ ਦੀ ਬੇਨਤੀ ਕੀਤੀ ਤਾਂ ਤਥਾਗਤ ਬੁੱਧ ਨੇ ਉਸਨੂੰ ਕਿਹਾ ਕਿ ਮੈਨੂੰ ਕਿਸੇ ਐਸੇ ਘਰੋਂ ਸਰ੍ਹੋਂ ਦਾ ਬੀਜ ਲਿਆ ਕੇ ਦੇ, ਜਿਸ ਘਰ ਵਿੱਚ ਅੱਜ ਤੱਕ ਕੋਈ ਮੌਤ ਨਾ ਹੋਈ ਹੋਵੇ। ਗੌਤਮੀ ਨੇ ਸਾਰਾ ਪਿੰਡ ਛਾਣ ਮਾਰਿਆ, ਪਰ ਉਸਨੂੰ ਕੋਈ ਐਸਾ ਘਰ ਨਾ ਮਿਲਿਆ।ਅੰਤ ਵਿੱਚ ਉਹ ਤਥਾਗਤ ਬੁੱਧ ਦੁਆਰਾ ਸਮਝਾਈ ਗਈ ਗੱਲ ਨੂੰ ਸਮਝ ਗਈ। ਮੌਤ ਜੀਵਨ ਦੀ ਅੱਟਲ ਸੱਚਾਈ ਹੈ। ਸ੍ਰੀ ਰਾਜ ਕੁਮਾਰ ਜੀ ਨੇ ਮਾਤਾ ਜੀ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ ਅਤੇ ਸਾਰਿਆਂ ਨੂੰ ਆਪਣੇ ਜੀਵਨ ਵਿੱਚ ਪੰਚਸ਼ੀਲ ਅਪਨਾਉਣ ਲਈ ਕਿਹਾ।
ਸ੍ਰੀ ਦੇਵ ਰਾਜ ਸੁਮਨ ਵੁਲਪਰਹੈਂਮਪਟਨ ਯੂ.ਕੇ ਜੀ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਹੋਇਆ ਤਥਾਗਤ ਬੁੱਧ ਜੀ ਦੀਆਂ ਸਿੱਖਿਆਵਾਂ ਨੂੰ ਅਪਣਾਉਣ ਲਈ ਕਿਹਾ।ਇਸ ਮੌਕੇ ਸ੍ਰੀ ਜਸਵੰਤ ਰਾਏ ਜੀ (ਆਫ਼ਿਸ ਸੈਕਟਰੀ ਬਸਪਾ)ਜੀ ਨੇ ਸਾਰਿਆਂ ਨੂੰ ਇਸ ਪਰਿਵਾਰ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਬਾਬਾ ਸਾਹਿਬ ਦੇ ਵਿਚਾਰਾਂ ਨੂੰ ਅੱਗੇ ਲੈ ਕੇ ਚੱਲਦੇ ਹਨ ਅਤੇ ਬਾਬਾ ਸਾਹਿਬ ਦੇ ਮਿਸ਼ਨ ਨੂੰ ਅੱਗੇ ਵਧਾਉਣ ਵਿਚ ਯੋਗਦਾਨ ਦੇ ਰਹੇ ਹਨ। ਉਹਨਾਂ ਨੇ ਦੱਸਿਆ ਕਿ ਰਾਮ ਲਾਲ ਵਾਲ਼ੀਆ ਜੀ ਦੇ ਮਾਤਾ ਪਿਤਾ ਅਤੇ ਹੁਣ ਉਹਨਾਂ ਦੇ ਬੱਚੇ ਐਡਵੋਕੇਟ ਸ਼ਾਮ ਲਾਲ ਜੀ ਵੀ ਇਸ ਮਿਸ਼ਨ ਨਾਲ਼ ਜੁੜੇ ਹੋਏ ਹਨ। ਇਸ ਮੌਕੇ ਅੰਬੇਡਕਰੀ ਗਾਇਕ ਸ੍ਰੀ ਜੀਵਨ ਮਹਿਮੀ ਜੀ ਨੇ ਸ਼ਰਧਾ ਸੁਮਨ ਭੇਟ ਕਰਦਿਆਂ ਹੋਇਆ ਬਾਬਾ ਸਾਹਿਬ ਅਤੇ ਰਮਾ ਬਾਈ ਦੇ ਬੱਚਿਆਂ ਦੀ ਮੌਤ ਨਾਲ਼ ਸੰਬੰਧਿਤ ਦਰਦ ਭਰੀ ਰਚਨਾ ਪੇਸ਼ ਕੀਤੀ।ਸ੍ਰੀ ਹੰਸ ਰਾਜ ਰਾਣਾ ਜੀ ਨੇ ਵੀ ਸ਼ਰਧਾਂਜ਼ਲੀ ਭੇਂਟ ਕੀਤੀ।
ਸ੍ਰੀਮਤੀ ਚੰਚਲ ਬੌਧ ਜੀ ਨੇ ਵੀ ਸ਼ਰਧਾਂਜ਼ਲੀ ਭੇਂਟ ਕਰਦਿਆਂ ਹੋਇਆ ਇਸ ਪਰਿਵਾਰ ਦੀ ਪ੍ਰਸੰਸਾ ਕੀਤੀ ਅਤੇ ਪਰਿਵਾਰ ਨੂੰ ਹੌਸਲਾ ਦਿੱਤਾ। ਉਹਨਾਂ ਨੇ ਲੋਕਾਂ ਨੂੰ ਚੰਗੇ ਕਰਮ ਕਰਨ ਲਈ ਪ੍ਰੇਰਿਤ ਕੀਤਾ। ਅੰਤ ਵਿੱਚ ਸ੍ਰੀ ਰਾਮ ਲਾਲ ਵਾਲੀਆ ਜੀ ਨੇ ਆਪਣੇ ਮਾਤਾ ਪਿਤਾ ਨੂੰ ਯਾਦ ਕਰਦਿਆਂ ਦੱਸਿਆ ਕਿ ਉਹ ਪੱਕੇ ਅੰਬੇਡਕਰਵਾਦੀ ਸਨ ਅਤੇ ਮਿਸ਼ਨ ਦੀ ਖ਼ਾਤਰ ਉਹਨਾਂ ਨੇ ਜੇਲ੍ਹ ਵੀ ਕੱਟੀ। ਉਹਨਾਂ ਦੇ ਪਦ ਚਿੰਨ੍ਹਾਂ ਤੇ ਚਲਦਿਆਂ ਉਹ ਤੇ ਉਹਨਾਂ ਦਾ ਪਰਿਵਾਰ ਬਾਬਾ ਸਾਹਿਬ ਦੇ ਮਿਸ਼ਨ ਨੂੰ ਅੱਗੇ ਵਧਾ ਰਿਹਾ ਹੈ। ਉਹਨਾਂ ਨੇ ਬੋਧਿਸਤਵ ਅੰਬੇਡਕਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫੂਲਪੁਰ ਨੂੰ 50,000 ਰੁਪਇਆ ਦਾਨ ਵਜੋਂ ਦਿੱਤਾ ਅਤੇ ਇਸ ਮੌਕੇ ਹਾਜ਼ਰ ਹੋਏ ਸਾਰੇ ਹੀ ਦੋਸਤਾਂ ਦਾ ਧੰਨਵਾਦ ਕੀਤਾ।ਇਸ ਤੋਂ ਪਹਿਲਾਂ ਉਹਨਾਂ ਨੇ ਆਪਣੀ ਪੋਤੀ ਦੇ ਜਨਮ ਦਿਨ ਤੇ ਵੀ ਸਕੂਲ ਨੂੰ 50,000 ਰੁਪਏ ਦਾਨ ਦਿੱਤੇ ਸਨ।ਸਕੂਲ ਦੀ ਮੈਨੇਜਿੰਗ ਕਮੇਟੀ(ਆਈ ਬੀ ਐਮ ਟੀ)ਦੇ ਚੇਅਰਮੈਨ ਅਤੇ ਸੰਸਥਾਪਕ ਸ੍ਰੀ ਸੋਹਣ ਲਾਲ ਗਿੰਢਾ ਜੀ ਅਤੇ ਸਕੂਲ ਦੇ ਪ੍ਰਿੰਸੀਪਲ ਜੀ ਨੇ ਸਕੂਲ ਨੂੰ ਦਾਨ ਦੇਣ ਲਈ ਉਹਨਾਂ ਦਾ ਬਹੁਤ ਧੰਨਵਾਦ ਕੀਤਾ।
ਸਕੂਲ ਨਾਲ਼ ਸੰਬੰਧਿਤ ਕਿਸੇ ਵੀ ਜਾਣਕਾਰੀ ਲਈ ਸੰਪਰਕ ਕਰੋ
ਸ੍ਰੀ ਹੁਸਨ ਲਾਲ ਜੀ: 99883-93442