ਨਵਾਂ ਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਟਰੱਸਟ ਨਵਾਂ ਸ਼ਹਿਰ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 18ਵਾਂ ਮਹਾਨ ਸੰਤ ਸੰਮੇਲਨ ਕਰਵਾਇਆ ਗਿਆ। ਸੰਮੇਲਨ ਦੀ ਆਰੰਭਤਾ ਅੰਮ੍ਰਿਤਬਾਣੀ ਦੇ ਭੋਗ ਉਪਰੰਤ ਕੀਤੀ ਗਈ ਤੇ ਜਾਪ ਦੀ ਜ਼ਿੰਮੇਵਾਰੀ ਸ਼੍ਰੀ ਰੌਸ਼ਨ ਲਾਲ ਨੇ ਬਾਖੂਬੀ ਨਿਭਾਈ। ਸ਼੍ਰੀ 108 ਸੰਤ ਨਿਰੰਜਨ ਦਾਸ ਜੀ ਗੱਦੀ ਨਸ਼ੀਨ ਡੇਰਾ ਸੰਤ ਸਰਵਣ ਦਾਸ ਜੀ ਸੱਚ ਖੰਡ ਬੱਲਾਂ ਦੀ ਸਰਪ੍ਰਸਤੀ ਹੇਠ ਦਾਣਾ ਮੰਡੀ ਨਵਾਂ ਸ਼ਹਿਰ ਵਿਖੇ ਕਰਵਾਇਆ ਗਿਆ। ਅੰਮ੍ਰਿਤਬਾਣੀ ਦੀ ਛਤਰਛਾਇਆ ਹੇਠ ਕਰਵਾਏ ਗਏ ਇਸ ਸੰਤ ਸੰਮੇਲਨ ਵਿੱਚ ਸਰਵਸ਼੍ਰੀ 108 ਸੰਤ ਨਿਰੰਜਨ ਦਾਸ ਜੀ ਤੋਂ ਇਲਾਵਾ ਸੰਤ ਗੁਰਦੀਪ ਗਿਰੀ ਜੀ ਡੇਰਾ ਪਠਾਨਕੋਟ, ਸੰਤ ਪ੍ਰੀਤਮ ਦਾਸ ਜੀ ਡੇਰਾ ਸੰਗਤ ਪੁਰ, ਸੰਤ ਹਰਵਿੰਦਰ ਦਾਸ ਜੀ ਡੇਰਾ ਈਸਪੁਰ, ਸੰਤ ਸਤਨਾਮ ਦਾਸ ਜੀ ਡੇਰਾ ਮਹਿਦੂਦ, ਸੰਤ ਲੇਖ ਰਾਜ ਜੀ ਨੂਰਪੁਰ, ਸੰਤ ਸੁਖਵਿੰਦਰ ਦਾਸ ਜੀ ਡੇਰਾ ਢੱਡੇ, ਸਾਈਂ ਪੱਪਲ ਸ਼ਾਹ ਜੀ ਭਰੋ ਮਜਾਰਾ ਆਦਿ ਸੰਤ ਮਹਾਂਪੁਰਸ਼ਾਂ ਨੇ ਸੰਮੇਲਨ ਵਿੱਚ ਹਾਜ਼ਰੀ ਭਰਦੇ ਹੋਏ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਤੇ ਵਿਚਾਰਧਾਰਾ ਬਾਰੇ ਸੰਗਤਾਂ ਨੂੰ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਤੇ ਇਸ ਨਾਲ ਜੁੜ ਕੇ ਜੀਵਨ ਸਫਲਾ ਕਰਨ ਦੀ ਪ੍ਰੇਰਨਾ ਦਿੱਤੀ। ਇਨ੍ਹਾਂ ਨੇ ਸੰਗਤਾਂ ਨੂੰ ਨਸ਼ਿਆਂ ਦਾ ਤਿਆਗ ਕਰਕੇ ਬੱਚਿਆਂ ਨੂੰ ਵਧੀਆ ਸਿੱਖਿਆ ਦੇਣ ਦੀ ਲੋੜ ਤੇ ਜੋਰ ਦਿੱਤਾ। ਇਸ ਮੌਕੇ ਤੇ ਡੇਰੇ ਦੇ ਸੇਵਾਦਾਰ ਵਰਿੰਦਰ ਦਾਸ ਬੱਬੂ, ਦਵਿੰਦਰ ਦਾਸ ਅਤੇ ਗਿਆਨੀ ਗੁਰਦੀਪ ਸਿੰਘ ਸਕੋਹਪੁਰੀ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਤੇ ਮਾਸਟਰ ਹਰਬਲਾਸ ਵਲੋਂ ਪੱਚੀ ਹਜ਼ਾਰ ਰੁਪਏ ਦੀ ਥੈਲੀ ਸੰਤ ਨਿਰੰਜਨ ਦਾਸ ਜੀ ਨੂੰ ਭੇਂਟ ਕੀਤੀ ਗਈ।
ਇਸ ਸੰਮੇਲਨ ਦੀ ਸਫਲਤਾ ਲਈ ਸਰਵ ਸ੍ਰੀ ਸਤ ਪਾਲ ਸਾਹਲੋਂ, ਪਰਮਜੀਤ ਮਹਾਲੋਂ, ਜੋਗਿੰਦਰ ਸਿੰਘ ਮੈਂਗੜਾ, ਹਰਮੇਸ਼ ਥਾਂਦੀਆਂ, ਨਿਰਮਲ ਭੰਗਲਾਂ, ਡਾ ਗੁਰਨਾਮ ਚਾਹਲਾਂ, ਮਿਸਤਰੀ ਦਰਸ਼ਨ ਰਾਮ, ਪਰਮਜੀਤ ਮਹਿਰਮ ਪੁਰ, ਪਿਆਰਾ ਰਾਮ ਰਾਹੋਂ, ਰਾਮ ਸਿੰਘ ਢਾਹਾਂ, ਅਮਨਦੀਪ ਸਾਹਲੋਂ, ਐਡਵੋਕੇਟ ਰੇਸ਼ਮ ਸਿੰਘ, ਜੋਗਾ ਸਿੰਘ ਜੀਂਦੋਵਾਲ, ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।
ਰਿਪੋਰਟ: ਸੱਤ ਪਾਲ ਸਾਹਲੋਂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly