(ਸਮਾਜ ਵੀਕਲੀ) ਸਹੀਦ ਬਾਬਾ ਜੀਵਨ ਸਿੰਘ ਜੀ ਵਿਦਿਆ ਤੇ ਭਲਾਈ ਟਰੱਸਟ ਰਜਿ ਚੰਡੀਗੜ੍ਹ, ਯੂਨਿਟ ਹਲਕਾ ਬਾਬਾ ਬਕਾਲਾ ਸਹਿਬ ਦੀ ਅਹਿਮ ਮੀਟਿੰਗ ਪ੍ਰਧਾਨ ਤਰਸੇਮ ਸਿੰਘ ਮੱਟੂ ਦੀ ਅਗਵਾਈ ਹੇਠ ਹੋਈ ਜਿਸ ਵਿਚ ਸੈਟਰਲ ਕਮੇਟੀ ਦੇ ਪ੍ਰਚਾਰ ਸਕੱਤਰ ਸ੍ਰ ਜਜਵੰਤ ਸਿੰਘ, ਜਿਲਾ ਅੰਮ੍ਰਿਤਸਰ ਦੇ ਪ੍ਰਧਾਨ ਸ੍ਰ ਬਖਸੀਸ ਸਿੰਘ ਅਜਨਾਲਾ ਵਿਸੇਸ ਤੋਰ ਤੇ ਹਾਜਰ ਹੋਏ, ਜਿਸ ਵਿਚ ਮਹੀਨਾ ਵਾਰੀ ਲੋਕਲ ਫੰਡ ਗੁਰਦਵਾਰਾ ਸੀਸ ਮਾਰਗ ਸਹਿਬ ਬਾਬਾ ਜੀਵਨ ਸਿੰਘ ਅਨੰਦਪੁਰ ਸਹਿਬ ਵਿਖੇ ਚੱਲ ਰਹੀ ਸੇਵਾ ਵਿ ਚ ਹਿਸਾ ਪਾਉਣ ਦੇ ਨਾਲ ਨਾਲ ਬਾਬਾ ਸਹਿਬ ਡਾਕਟਰ ਅੰਬੇਡਕਰ ਜੈਅੰਤੀ ਮਨਾਉਣ ਅਤੇ ਸਮਾਜ ਵਿਰੋਧੀ ਗਲਤ ਅਨਸਰਾਂ ਵਲੋ ਬਾਬਾ ਸਹਿਬ ਦੇ ਸਟੈਚੂਆਂ ਦੀ ਕੀਤੀ ਜਾ ਰਹੀ ਥੇਅਦਬੀ ਦੇ ਸਬੰਧ ਵਿਚ ਵਿਚਾਰਾਂ ਕੀਤੀਆਂ ਅਤੇ ਨਿੰਦਿਆ ਕਰਦੇ ਹੋਏ ਆਪਸੀ ਸਾਂਝ ਬਣਾਈ ਰੱਖਣ ਦੀ ਅਪੀਲ ਕੀਤੀ, ਇਸ ਮੌਕੇ ਉੱਕਤ ਆਗੁਆਂ ਤੋ ਇਲਾਵਾ, ਹਲਕੇ ਦੇ ਮੁਖ ਸਲਾਹਕਾਰ ਉਘੇ ਸਮਾਜ ਸੇਵਕ ਸ੍ਰ ਸੁਖਵਿੰਦਰ ਸਿੰਘ ਮਤੇਵਾਲ, ਡਿਪਟੀ ਪ੍ਰਧਾਨ ਸ੍ਰ ਸੁਰਜੀਤ ਸਿੰਘ ਅਜੀਤ ਨਗਰ ਬਿਆਸ, ਮੀਤ ਪ੍ਰਧਾਨ ਨੰਬਰਦਾਰ ਗੁਰਦਿਆ ਸਿੰਘ ਲੋਹਗੜ, ਸ੍ਰ ਤਰਸੇਮ ਸਿੰਘ ਵਜੀਰ ਭੁੱਲਰ, ਹਲਕਾ ਕੈਸੀਅਰ ਮਾਸਟਰ ਬਲਦੇਵ ਸਿੰਘ ਬਾਬਾ ਸਾਵਣ ਸਿੰਘ ਨਗਰ, ਬਾਬਾ ਮੁਖਵਿੰਦਰ ਸਿੰਘ ਅਜਨਾਲਾ, ਸ੍ਰ ਗੁਰਦੀਪ ਸਿੰਘ ਧਰਦਿਉ, ਸ੍ਰ ਜਸਵੰਤ ਸਿੰਘ ਧਰਦਿਉ, ਪਿੰਡ ਲੋਹਗੜ ਦੇ ਪ੍ਰਧਾਨ ਸ੍ਰ ਹੀਰਾ ਸਿੰਘ, ਮੀਤ ਪ੍ਰਧਾਨ ਸ੍ਰ ਸਤਨਾਮ ਸਿੰਘ, ਰਈਆ ਸਿਟੀ ਤੋ ਮੀਤ ਪ੍ਰਧਾਨ ਸ੍ਰ ਗੁਰਲਾਲ ਸਿੰਘ ਗਿਲ, ਪਿੰਡ ਲੁਹਾਰਾਂ ਵਾਲਾ ਤੋ ਸਾਬਕਾ ਸਰਪੰਚ ਸ੍ਰ ਬੂਟਾ ਸਿੰਘ, ਸਮੇਤ ਹੋਰ ਸਾਥੀ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj