ਨਵੀਂ ਦਿੱਲੀ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਿਸੀਪ੍ਰੋਕਲ ਟੈਰਿਫ ਦਾ ਐਲਾਨ ਕੀਤਾ ਹੈ, ਜਿਸ ਦਾ ਅਸਰ ਗਲੋਬਲ ਬਾਜ਼ਾਰਾਂ ਦੇ ਨਾਲ-ਨਾਲ ਭਾਰਤੀ ਸ਼ੇਅਰ ਬਾਜ਼ਾਰ ‘ਤੇ ਵੀ ਸਾਫ ਦੇਖਿਆ ਗਿਆ। ਹਫਤੇ ਦੇ ਪੰਜਵੇਂ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਸੈਂਸੈਕਸ ‘ਚ 500 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ। ਇਸ ਦੇ ਨਾਲ ਹੀ ਨਿਫਟੀ 200 ਅੰਕ ਡਿੱਗ ਕੇ 23,000 ਦੇ ਨੇੜੇ ਕਾਰੋਬਾਰ ਕਰਦਾ ਦੇਖਿਆ ਗਿਆ।
ਵਾਲ ਸਟਰੀਟ ਨੂੰ ਵੀ ਵੱਡਾ ਝਟਕਾ
ਰਾਸ਼ਟਰਪਤੀ ਟਰੰਪ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਹੁਣ ਸਾਰੇ ਆਯਾਤ ਉਤਪਾਦਾਂ ‘ਤੇ ਘੱਟੋ ਘੱਟ 10% ਟੈਰਿਫ ਲਗਾਏਗਾ। ਇਹ ਦਰ ਚੀਨ, ਵੀਅਤਨਾਮ, ਇੰਡੋਨੇਸ਼ੀਆ ਅਤੇ ਯੂਰਪੀਅਨ ਯੂਨੀਅਨ (ਈਯੂ) ਤੋਂ ਦਰਾਮਦ ਕੀਤੇ ਜਾਣ ਵਾਲੇ ਉਤਪਾਦਾਂ ‘ਤੇ 25% ਤੱਕ ਜਾ ਸਕਦੀ ਹੈ। ਚੀਨ ‘ਤੇ ਕੁੱਲ 54%, ਵੀਅਤਨਾਮ ‘ਤੇ 46%, ਕੰਬੋਡੀਆ ‘ਤੇ 49% ਅਤੇ ਇੰਡੋਨੇਸ਼ੀਆ ‘ਤੇ 32% ਟੈਰਿਫ ਲਗਾਏ ਗਏ ਹਨ।
ਕੱਲ੍ਹ ਦੀ ਮਾਰਕੀਟ ਸਥਿਤੀ
ਕਾਰੋਬਾਰੀ ਹਫਤੇ ਦੇ ਚੌਥੇ ਦਿਨ ਬਾਜ਼ਾਰ ਰੈੱਡ ਜ਼ੋਨ ‘ਚ ਖੁੱਲ੍ਹਿਆ ਅਤੇ ਦਿਨ ਭਰ ਗਿਰਾਵਟ ਦਾ ਮਾਹੌਲ ਬਣਿਆ ਰਿਹਾ। BSE ਸੈਂਸੈਕਸ 322 ਅੰਕਾਂ ਦੀ ਗਿਰਾਵਟ ਨਾਲ 76,295.36 ‘ਤੇ ਬੰਦ ਹੋਇਆ। NSE ਨਿਫਟੀ 0.39% ਦੀ ਗਿਰਾਵਟ ਨਾਲ 23,242.00 ‘ਤੇ ਬੰਦ ਹੋਇਆ। ਬੀਐਸਈ ਲਿਮਿਟੇਡ, ਤੇਜਸ ਨੈਟਵਰਕ, ਪਰਸਿਸਟੈਂਟ ਸਿਸਟਮ, ਬਜਾਜ ਫਾਈਨਾਂਸ ਅਤੇ ਇਨਫੋਸਿਸ ਵਰਗੇ ਸ਼ੇਅਰ ਐਨਐਸਈ ‘ਤੇ ਸਭ ਤੋਂ ਵੱਧ ਸਰਗਰਮ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly



