(ਸਮਾਜ ਵੀਕਲੀ)
ਸਾਰੇ ਧਰਮਾਂ ਦਾ ਕਰਦੇ ਹਾਂ ਸਤਿਕਾਰ ਅਸੀਂ,
ਪਰ ਇੱਕੋ ਇੱਕ ਇਨਸ਼ਾਨੀਅਤ ਹੈ ਸੱਚਾ ਧਰਮ ਇੱਥੇ।
ਇਹ ਜ਼ਿੰਦਗੀ ਵਿੱਚ ਮਿਲਦਾ ਹੈ ਉਸ ਬੰਦੇ ਨੂੰ,
ਜਿਹੜਾ ਜ਼ਿੰਦਗੀ ਵਿੱਚ ਕਰਦਾ ਹੈ ਚੰਗੇ ਕਰਮ ਇੱਥੇ।
ਇਹ ਕਦੇ ਵੀ ਨਹੀਂ ਦੁਖਾਉਂਦਾ ਦਿਲ ਕਿਸੇ ਦਾ,
ਤੇ ਆਪਣਾ ਦਿਲ ਵੀ ਰੱਖਦਾ ਹੈ ਸਦਾ ਨਰਮ ਇੱਥੇ।
ਇਹ ਹਰ ਵੇਲੇ ਗੁਰਬਾਣੀ ਤੇ ਕਰੇ ਵਿਸ਼ਵਾਸ਼,
ਤੇ ਕਦੇ ਨਾ ਪਾਲੇ ਜ਼ਿੰਦਗੀ ਵਿੱਚ ਵਹਿਮ ਭਰਮ ਇੱਥੇ।
ਧੀਆਂ ਪ੍ਰਤੀ ਵੀ ਰੱਖਦਾ ਏ ਸਦਾ ਸੋਚ ਚੰਗੀ,
ਧੀਆਂ ਨੂੰ ਮਾੜਾ ਬੋਲਣ ਵਾਲੇ ਨੂੰ ਆਖੇ ਬੇਸ਼ਰਮ ਇੱਥੇ।
ਹਮੇਸ਼ਾ ਸਾਰਿਆਂ ਨਾਲ ਵਰਤਦਾ ਰਹੇ ਹਲੀਮੀ,
ਤੇ ਨਿੱਕੀ,ਨਿੱਕੀ ਗੱਲ ਉੱਤੇ ਕਦੇ ਨਾ ਹੋਵੇ ਗਰਮ ਇੱਥੇ।
ਜਾਤਾ ਪਾਤਾਂ ਵਾਲਾ ਵੀ ਨਾ ਕਦੇ ਉੱਗਲੇ ਜ਼ਹਿਰ,
ਤੇ ਮਾਰ ਦੇਵੇ ਸਦਾ ਲਈ ਜਾਤਾਂ ਪਾਤਾਂ ਵਾਲੇ ਜ਼ਰਮ ਇੱਥੇ।
ਲਹਿਰੀ ਮੀਆਂ ਪੁਰ ਵਾਲੇ ਤੂੰ ਵੀ ਪਾਲੀ ਬੈਠਾ ਏ,
ਬਹੁਤ ਜ਼ਿਆਦੇ ਜਾਤਾਂ ਪਾਤਾਂ ਤੇ ਧਰਮਾਂ ਵਾਲੇ ਭਰਮ ਇੱਥੇ।
ਛੱਡ ਦੇ ਤੂੰ ਵੀ ਇਹ ਜਾਤਾਂ ਪਾਤਾਂ ਵਾਲੇ ਕਰਮ ਕਾਂਡ,
ਤੇ ਅਪਣਾ ਲੈ ਇਨਸ਼ਾਨੀਅਤ ਵਾਲਾ ਸੱਚਾ ਧਰਮ ਇੱਥੇ।
ਬਲਵੀਰ ਲਹਿਰੀ