ਵਾਕੇ/ਕਾਵਿ ਵਿਅੰਗ

ਅਮਨਦੀਪ ਕੌਰ
(ਸਮਾਜ ਵੀਕਲੀ)
ਸਰਪੰਚੀ ਪਿੱਛੇ ਹੋ ਗਏ ਵਾਕੇ
ਪਿਆ ਪਿੰਡਾਂ ਵਿੱਚ ਗਾਹ ਭਾਈ
ਇੱਟਾਂ ਰੋੜੇ ਚੱਲ ਗਏ ਕਿੱਧਰੇ
ਗੋਲ਼ੀ ਚੱਲੀ ਕਿਤੇ ਹੈ ਠਾਹ ਭਾਈ
ਪੱਗਾਂ ਲਾਹੀਆਂ ਸਿਰ ਵੀ ਪਾੜਤੇ
ਝੱਜੂ ਪਾਉਂਦੇ ਖਾਹ ਮਖਾਹ ਭਾਈ
ਟਿੱਕਟਾਂ ਪਿੱਛੇ ਹੋਣ ਤਰਲੋ ਮੱਛੀ
ਬੜੀ ਕਰਦੇ ਨੇ ਲਾਹ ਪਾਹ ਭਾਈ
ਪਿੰਡ ਛੋਟਾ ਸਰਪੰਚ ਨੇ ਬਾਹਲੇ
ਔਖਾ ਆਉਂਦੈ ਹੁਣ ਸਾਹ ਭਾਈ
ਸਾਰਾ ਪਿੰਡ ਸਰਪੰਚੀ ਚਾਹੁੰਦੈ
ਕਿਸਦੀ ਮੰਨੀਏ ਸਲਾਹ ਭਾਈ
ਜੁਮਲੇ ਸੁਣਕੇ ਹਾਸਾ ਆਉਂਦੈ
ਜਨਤਾ ਆਖੇ ਵਾਹ ਵਾਹ ਭਾਈ
ਦੀਪ ਕਹੇ ਸਿੱਧੇ ਮੰਤਰੀ ਬਣ ਜਾਓ
ਬਸ ਵੇਚਣ ਲੱਗ ਜਾਓ ਚਾਹ ਭਾਈ
ਅਮਨਦੀਪ ਕੌਰ ਹਾਕਮ ਸਿੰਘ ਵਾਲਾ ਬਠਿੰਡਾ 
9877654596
Previous articleਪਰਾਲੀ ਦੀ ਸਮੱਸਿਆ ਅਤੇ ਇਸਦਾ ਸਹੀ ਪ੍ਰਬੰਧਨ ਕਿਉਂ ਜ਼ਰੂਰੀ ?
Next articleਮਾਨਵ ਕਲਿਆਣ ਲਈ ਡਾ. ਅੰਬੇਡਕਰ ਨੇ ਬੁੱਧ ਧੰਮ ਗ੍ਰਹਿਣ ਕੀਤਾ – ਭੰਤੇ ਦਰਸ਼ਨਦੀਪ ਮਹਾਂਥੇਰੋ