ਸੱਚੇ ਸੁੱਚੇ ਦੋਸਤ

ਅਮਰਜੀਤ ਸਿੰਘ ਤੂਰ

(ਸਮਾਜ ਵੀਕਲੀ)

ਸੱਚੇ ਸੁੱਚੇ ਦੋਸਤ ਕਿਨ੍ਹਾਂ ਨੂੰ ਮਿਲਦੇ,
ਜਿਨ੍ਹਾਂ ਕੀਤੀ ਕਮਾਈ ਹੁੰਦੀ ਹੈ !
ਰੱਬ ਕਰਾਵੇ ਮੇਲ ਸੁਹਣੇ ਸੱਜਣਾਂ ਨਾਲ,
ਇਹਦੇ ਵਿਚ ਵੀ ਕੋਈ ਰੱਬੀ ਰਾਜ ਦੀ ਫਸੀ ਘੁੰਡੀ ਹੈ!

ਸਾਰੀ ਰੱਬ ਦੀ ਕਾਇਨਾਤ ਦੂਰ ਤੱਕ ਦਿੱਸੇ,
ਕਿਣਕੇ ਕਿਣਕੇ ਵਿਚ ਉਸਦਾ ਵਾਸ ਹੁੰਦਾ ਹੈ।
ਮਾੜੇ ਚੰਗੇ ਸਭ ਉਸ ਦੇ ਘੜੇ , ਬਣਾਏ,
ਕਿਸਮਤ ਨਾਲ ਚੰਗੇ ਦਾ ਸਾਥ ਹੁੰਦਾ ਹੈ ।

ਕਈ ਪਿੰਡਾਂ ਦੇ ਨਾਉਂ ਜੁੜੇ ਹੁੰਦੇ ਖੁੱਲ੍ਹ-ਦਿਲੇ ਲੋਕਾਂ ਨਾਲ,
ਘਰਵਾਲੀ ਕਹੇ,ਥਾਣੇਦਾਰਨੀ ਮਾਮੀ ਮੇਰੀ ਜਖੇਪਲ ਦੀ ।
ਮੇਰਾ ਜਵਾਬ ਹੁੰਦਾ, ਮਾਮੀ ਮੇਰੀ ਵੀ ਜਖੇਪਲ ਦੀ।
ਮਾਮਾ ਐਸਾ ਡਰਿਆ ਉਸਤੋਂ, ਜਦੋਂ ਮਾਰੀ ਘੇਸਲ ਜੀ।

ਮੇਰੇ ਪਿਤਾ ਜੀ ਦੇ ਦੋਸਤ ਸਨ, ਪ੍ਰਤਾਪ ਸਿੰਘ ਬਾਗੀ,
ਸਾਰੀ ਉਮਰ ਲੰਘਾਈ ਸਾਦਗੀ ‘ਚ, ਯਾਰਾਂ ਦੇ ਸਨ ਪੱਕੇ ਯਾਰ।
ਕਾਮਰੇਡੀ ਵਿੱਚ ਜਦੋਂ ਵੀ ਕੋਈ ਪੈਣੀ, ਕਿਸੇ ਤਰ੍ਹਾਂ ਦੀ ਭੀੜ,
ਬਹੁੜਦੇ ਸਨ ਖੁਸ਼ਮਿਜਾਜੀ ‘ਚ, ਮਿਲਣ ਤੇ ਡੁੱਲ੍ਹ ਡੁੱਲ੍ਹ ਪੈਂਦਾ ਪਿਆਰ।

ਬਾਗੀ ਸਾਹਿਬ ਸਨ ਜਖੇਪਲ ਤੋਂ, ਪਿਤਾ ਪੰਮੀ ਬਾਈ ਜੀ ਦੇ,
ਉਸੇ ਲਹਿਰ ‘ਚ,ਜੁੜੇ ਸਨ ਜੰਗੀਰ ਸਿੰਘ ਜੋਗਾ, ਹਰਦਿੱਤ ਸਿੰਘ ਭੱਠਲਾਂ ਦੇ।
ਦਵਿੰਦਰ ਦਮਨ ਦੇ ਪਿਤਾ ਦਲੀਪ ਸਿੰਘ ਭੱਟੀਵਾਲ ਮਾਹਰ ਛੁਪਣ ਛੁਪਾਈ ਦੇ ਜੀ,
ਮਾਝੇ ਤੋਂ ਤੇਜਾ ਸਿੰਘ ਸੁਤੰਤਰ, ਤਾਰੂ ਸਨ ਸਾਰੀਆਂ
ਪੱਤਣਾਂ ਦੇ।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫ਼ਾਇਦਾ ਕਿ ਨੁਕਸਾਨ…
Next articleਆਮ ਆਦਮੀ ਪਾਰਟੀ ਦੀ ਸਰਕਾਰ ਦਲਿਤ ਤੇ ਸਿੱਖ ਵਿਰੋਧੀ ਸਰਕਾਰ- ਚਰਨਜੀਤ ਸਿੰਘ ਚੰਨੀ