ਸੱਚੀਆਂ

ਮੰਗਤ ਸਿੰਘ ਲੌਂਗੋਵਾਲ

(ਸਮਾਜ ਵੀਕਲੀ)

ਖੱਟੀਏ ਹਸਾਉਣਾ ਅਤੇ ਹਾਸ਼ਿਆਂ ਦਾ ਬੀਜ਼ ਬੋਈਏ,,
ਨਿੰਦਿਆ ਤੇ ਲਾਲਸਾ ਨੂੰ ਕਦੇ ਨਾ ਕਮਾਈਏ ਜੀ॥

ਖੁਸ਼ੀਆਂ ਬਖੇਰ ਕੇ ਤੇ ਹਾਸਿਆ ਦਾ ਫਲ ਪਾਈਏ,,
ਕੌੜੀਆ ਕੁਸੈਲੀਆਂ ਨਾ ਬਰਫ਼ਾ ਜਮਾਈਏ ਜੀ॥

ਚੋਰਾਂ ਨਾਲ ਯਾਰੀਆਂ ਤੇ ਸਾਕਤਾਂ ਤੋ ਦੂਰ ਰਹੀਏ,,
ਲਾਰਾ ਲਾ ਕੇ ਦੋਸਤਾਂ ਨੂੰ ਕਦੇ ਨਾ ਘੁਮਾਈਏ ਜੀ॥

ਦੁੱਖਾਂ ਵਿੱਚ ਦੁਖੀਆਂ ਦਾ ਸਾਥ ਕਦੇ ਛੱਡੀਏ ਨਾ,,
ਦਗਾ ਤੇ ਫਰੇਬ ਕਦੇ ਕਿਸੇ ਨਾ ਕਮਾਈਏ ਜੀ॥

ਆਪਣਿਆਂ ਦੇ ਨਾਲ ਰੱਖੀਂ ਸਦਾ ਨਜ਼ਦੀਕੀਆਂ,,
ਉਹਨਾ ਨਾਲ ਕਦੇ ਵੀ ਨਾ ਦੂਰੀਆਂ ਵਧਾਈਏ ਜੀ॥

ਮਾਤਾ ਅਤੇ ਪਿਤਾ ਨੂੰ ਬਿਠਾਈਏ ਸਦਾ ਪਲਕਾਂ ਤੇ,,
ਜੱਗ ਵਿੱਚ ਉਨ੍ਹਾਂ ਦੀ ਨਾ ਇੱਜ਼ਤ ਘਟਾਈਏ ਜੀ॥

ਲੱਖ ਸਮਝਾਣ ਤੇ ਜੋ ਸਮਝੇ ਨਾ,ਖੋਟਾ ਸਿੱਕਾ ,,
ਸਹੀ ਸਮਾਂ ਆਉਣ ਤੇ ਕਰੋੜਾਂ ਚ ਚਲਾਈਏ ਜੀ॥

ਰੱਬ ਜਿਹੇ ਮਾਪਿਆ ਨੂੰ ਛੱਡੇ ਜਿਹੜਾ ਆਸ਼ਰਮ ,,
ਉਹਨਾ ਉੱਤੇ ਕਦੇ ਵਿਸ਼ਵਾਸ ਨਾ ਜਮਾਈਏ ਜੀ॥

ਸਿਆਣਿਆਂ ਬਜ਼ੁਰਗਾਂ ਦੀ ਗੱਲ ਵਿੱਚ ਤੱਤ ਹੁੰਦਾ,,
ਗਿਆਨੀਆਂ ਦੇ ਬਚਨਾ ਨਾ ਕਦੇ ਉਲਟਾਈਏ ਜੀ॥

ਘਰ ਚ ਬੁਲਾਉਣ ਤੇ ਜੋ ਵੇਖਦਾ ਰਸੋਈ ਵੱਲ,,
ਇਹੋ ਜਿਹੇ ਬੰਦਿਆਂ ਨੂੰ ਘਰ ਨਾ ਬੁਲਾਈਏ ਜੀ॥

ਦੁੱਕੀ ਜਿੰਨੀ ਇੱਜ਼ਤ ਤਾਂ ਕਰੇ ਜਿਹੜਾ ਜਾਣ ਉੱਤੇ,,
ਇਹੋ ਜਿਹੇ ਲੋਕਾਂ ਦੇ ਨਾ ਘਰ ਕਦੇ ਜਾਈਏ ਜੀ॥

ਸਰਦਾਰ ਮੰਗਤ ਸਿੰਘ ਲੌਂਗੋਵਾਲ

Previous articleਪੰਜਾਬ
Next article*…ਮੈ ਬਦਲ ਰਿਹਾਂ ਹਾਂ…*