ਵਾਸ਼ਿੰਗਟਨ, (ਸਮਾਜ ਵੀਕਲੀ): ਅਮਰੀਕਾ ਅਧਾਰਿਤ ਹਿੰਦੂ ਜਥੇਬੰਦੀ ਨੇ ਕੈਨੇਡਿਆਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਭਾਰਤੀ ਮੂਲ ਦੇ ਆਗੂ ਜਗਮੀਤ ਬਰਾੜ ਨੂੰ ਅਪੀਲ ਕੀਤੀ ਹੈ ਕਿ ਉਹ ਪੁਰਾਤਨ ਅਤੇ ਹਿੰਦੂਆਂ, ਬੋਧੀਆਂ, ਸਿੱਖਾਂ ਤੇ ਕੁੱਲ ਆਲਮ ਵਿੱਚ ਰਹਿੰਦੇ ਹੋਰਨਾਂ ਭਾਰਤੀ ਭਾਈਚਾਰਿਆਂ ਲਈ ਮੁਬਾਰਕ ਮੰਨੇ ਜਾਂਦੇ ‘ਸਵਾਸਤਿਕ’ ਦੇ ਚਿੰਨ੍ਹ ਨੂੰ ਨਫ਼ਰਤ ਦੇ ਪ੍ਰਤੀਕ 20ਵੀਂ ਸਦੀ ਦੇ ਨਾਜ਼ੀ ਚਿੰਨ੍ਹ ‘ਹੈਕੇਨਕਰਿਊਜ਼’ ਨਾਲ ਰਲਗੱਡ ਨਾ ਕਰਨ। ਜਥੇਬੰਦੀ ਨੇ ਟਰੂੂਡੋ ਨੂੰ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨਾਂ ਦੇ ਹੱਕ ਦਾ ਸਤਿਕਾਰ ਕਰਨ ਲਈ ਵੀ ਕਿਹਾ ਹੈ। ਕੈਨੇਡਾ ਵਿੱਚ ਕੋਵਿਡ-19 ਪਾਬੰਦੀਆਂ ਖ਼ਿਲਾਫ਼ ਹਜ਼ਾਰਾਂ ਟਰੱਕ ਡਰਾਈਵਰਾਂ ਵੱਲੋਂ ਵੱਡੇ ਪੱਧਰ ’ਤੇ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਨਿਊ ਡੈਮਕੋਰੈਟਿਕ ਪਾਰਟੀ (ਐੱਨਡੀਪੀ) ਆਗੂ ਜਗਮੀਤ ਸਿੰਘ ਨੇ ਪਿਛਲੇ ਦਿਨੀਂ ਇਕ ਟਵੀਟ ਵਿੱਚ ਕਿਹਾ ਸੀ ਕਿ ‘ਸਵਾਸਤਿਕ ਤੇ ਹੋਰ ਝੰਡਿਆਂ ਲਈ ਕੈਨੇਡਾ ਵਿਚ ਕੋਈ ਥਾਂ ਨਹੀਂ ਹੈ। ਸਿੰਘ ਨੇ 2 ਫਰਵਰੀ ਨੂੰ ਕੀਤੇ ਟਵੀਟ ’ਚ ਲਿਖਿਆ ਸੀ, ‘‘ਆਪਣੇ ਭਾਈਚਾਰਿਆਂ ਦੀ ਸੁਰੱਖਿਆ ਯਕੀਨੀ ਬਣਾਉਣਾ ਸਾਡੀ ਜ਼ਿੰਮੇਵਾਰੀ ਹੈ…ਹੁਣ ਸਮਾਂ ਹੈ ਜਦੋਂ ਕੈਨੇਡਾ ਵਿੱਚ ਨਫ਼ਰਤੀ ਚਿੰਨ੍ਹਾਂ ’ਤੇ ਪਾਬੰਦੀ ਲਾਈ ਜਾਵੇ। ਅਸੀਂ ਮਿਲ ਕੇ ਇਹ ਯਕੀਨੀ ਬਣਾ ਸਕਦੇ ਹਾਂ ਕਿ ਨਫ਼ਰਤ ਲਈ ਇਥੇ ਕੋਈ ਥਾਂ ਨਹੀਂ ਹੈ।’’
ਟਰੂਡੋ ਤੇ ਸਿੰਘ, ਦੋਵਾਂ ਨੇ ਹਾਲੀਆ ਬਿਆਨਾਂ ਵਿੱਚ ਪ੍ਰਦਰਸ਼ਨਕਾਰੀਆਂ ’ਤੇ ‘ਸਵਾਸਤਿਕ ਲਹਿਰਾਉਣ’ ਦਾ ਦੋਸ਼ ਲਾਇਆ ਸੀ। ਟਰੂਡੋ ਨੇ ਕਿਹਾ ਸੀ, ‘‘ਸਾਡਾ ਮੰਨਣਾ ਹੈ ਕਿ ਇਸ ਗ਼ਲਤ ਬਿਆਨੀ ਨਾਲ ਹਿੰਦੂਆਂ ਤੇ ਸਿੱਖਾਂ ਖ਼ਿਲਾਫ਼ ਨਫ਼ਰਤੀ ਅਪਰਾਧ ਵਧਣਗੇ।’’ ਹਿੰਦੂ ਪਾਲਿਸੀ ਰਿਸਰਚ ਤੇ ਐਡਵੋਕੇਸੀ ਕੁਲੈਕਟਿਵ (ਹਿੰਦੂ ਪੈਕਟ) ਨੇ ਟਰੂਡੋ ਤੇ ਨਿਊ ਡੈਮੋਕਰੈਟਿਕ ਪਾਰਟੀ (ਐੱਨਡੀਪੀ) ਦੇ ਆਗੂ ਜਗਮੀਤ ਸਿੰਘ ਨੂੰ ਅਪੀਲ ਕੀਤੀ ਕਿ ਉਹ ਪੁਰਾਤਨ ਅਤੇ ਹਿੰਦੂਆਂ, ਬੋਧੀਆਂ, ਸਿੱਖਾਂ ਤੇ ਕੁੱਲ ਆਲਮ ਵਿੱਚ ਰਹਿੰਦੇ ਹੋਰਨਾਂ ਭਾਰਤੀ ਭਾਈਚਾਰਿਆਂ ਲਈ ਮੁਬਾਰਕ ਮੰਨੇ ਜਾਂਦੇ ‘ਸਵਾਸਤਿਕ’ ਦੇ ਚਿੰਨ੍ਹ ਨੂੰ ਨਫ਼ਰਤ ਦੇ ਪ੍ਰਤੀਕ 20ਵੀਂ ਸਦੀ ਦੇ ਨਾਜ਼ੀ ਚਿੰਨ੍ਹ ‘ਹੈਕੇਨਕਰਿਊਜ਼’ ਨਾਲ ਰਲਗੱਡ ਨਾ ਕਰਨ। ਹਿੰਦੂ ਪੈਕਟ ਨੇ ਟਰੂਡੋ ਨੂੰ ਅਪੀਲ ਕੀਤੀ ਕਿ ਉਹ ਮੁਲਕ ਦੇ ਲੋਕਾਂ ਦਾ ਸ਼ਾਂਤੀਪੂਰਨ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਕਰਨ ਦੇ ਅਧਿਕਾਰ ਦਾ ਸਤਿਕਾਰ ਕਰਨ। ਹਿੰਦੂ ਪੈਕਟ ਦੇ ਕਾਰਜਕਾਰੀ ਡਾਇਰੈਕਟਰ ਉਤਸਵ ਚੱਕਰਬਰਤੀ ਨੇ ਕਿਹਾ, ‘‘ਜੇਕਰ ਵਿਰੋਧ ਪ੍ਰਦਰਸ਼ਨਾਂ ਤੇ ਇਨ੍ਹਾਂ ਦੇ ਟਾਕਰੇ ਲਈ ਸਰਕਾਰ ਵੱਲੋਂ ਕੀਤੀ ਸਖ਼ਤੀ ਬਾਰੇ ਕੈਨੇਡਾ ਤੋਂ ਆਉਂਦੀਆਂ ਖ਼ਬਰਾਂ ਨੂੰ ਨਾ ਸਮਝਿਆ ਗਿਆ ਤਾਂ ਇਸ ਨੂੰ ਮੇਰੀ ਅਣਗਹਿਲੀ ਮੰਨਿਆ ਜਾਵੇਗਾ। ਉਥੇ ਹਾਲਾਤ ਬਹੁਤ ਚਿੰਤਾਜਨਕ ਹਨ ਤੇ ਅਸੀਂ ਆਪਣੇ ਪਰਿਵਾਰਾਂ ਤੇ ਦੋਸਤਾਂ ਨੂੰ ਲੈ ਕੇ ਫ਼ਿਕਰਮੰਦ ਹਾਂ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly