ਟੱਪੇ

ਮਹਿੰਦਰ ਸਿੰਘ ਮਾਨ

(ਸਮਾਜ ਵੀਕਲੀ)

ਕੋਠੇ ਤੇ ਇੱਟ ਬੱਲੀਏ,
ਸਵੇਰ ਦੀ ਸੈਰ ਕਰਿਆ ਕਰ
ਜੇ ਤੂੰ ਰਹਿਣਾ ਫਿੱਟ ਬੱਲੀਏ।
ਕੋਠੇ ਤੇ ਕਬੂਤਰ ਏ,
ਇੱਕ, ਦੂਜੇ ਨੂੰ ਸਮਝ ਲਉ
ਸੁਖੀ ਜੀਵਨ ਦਾ ਇਹੋ ਸੂਤਰ ਏ।
ਸਾਰੀ ਸੜਕ ਹੈ ਟੁੱਟੀ ਪਈ,
ਚੁਗਲਖੋਰ ਅੱਗ ਲਾ ਦਿੰਦੇ
ਇਨ੍ਹਾਂ ਤੋਂ ਬਚ ਲਉ ਬਈ।
ਆਵਾਰਾ ਗਾਂ ਸੜਕ ਤੇ ਫਿਰੇ,
ਇਹਦੇ ਅੱਗੇ ਆਣ ਕਰਕੇ
ਕਈ ਸਕੂਟਰਾਂ ਵਾਲੇ ਗਿਰੇ।
ਮੀਂਹ ਪੈਣੋਂ ਨਾ ਹੱਟਦਾ ਏ,
ਗਰੀਬ ਨੂੰ ਹੀ ਪਤਾ ਹੈ
ਉਹ ਸਮਾਂ ਕਿੱਦਾਂ ਕੱਟਦਾ ਏ।
ਰਸਤੇ ‘ਚ ਪਏ ਕੰਡੇ,
ਕੁੱਝ ਕੰਮ ਵੀ ਕਰ ਲਉ
ਐਵੇਂ ਲੰਘਾ ਨਾ ਦਿਉ ਸੰਡੇ।

ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐਕਸ ਐੱਮ ਐੱਲ ਏ ਰਿਹਾਇਸ਼
ਚੈਨਲਾਂ ਵਾਲੀ ਕੋਠੀ
ਨਵਾਂ ਸ਼ਹਿਰ-9915803554

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲਾਂ ਦਾ ਗੁਲਦਸਤਾ ਹੈ-‘ਪ੍ਰਸਿੱਧ ਪਾਕਿਸਤਾਨੀ ਗ਼ਜ਼ਲਾਂ ਅਤੇ ਗ਼ਜ਼ਲਗੋ’
Next articleਜਗਦੀਪ ਸਿੰਘ ਕਾਹਲੋਂ ਬਣੇ ਅਥਲੀਟ ਕਮਿਸ਼ਨ ਦੇ ਕਨਵੀਨਰ