ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਸੀ.ਪੀ.ਆਈ. ਦੇ ਮਰਹੂਮ ਆਗੂ ਕਾਮਰੇਡ ਚਮਨ ਲਾਲ ਸ਼ਾਲਾਪੁਰੀ ਦੀ ਪਤਨੀ ਅਤੇ ‘ਅਜੀਤ’ ਦੇ ਜ਼ਿਲ੍ਹਾ ਉਪ ਇੰਚਾਰਜ ਅਮਰਜੀਤ ਕੋਮਲ ਦੇ ਮਾਤਾ ਜੀਤ ਕੌਰ, ਜਿਨ੍ਹਾਂ ਦਾ ਬੀਤੀ 28 ਅਕਤੂਬਰ ਨੂੰ ਸੰਖੇਪ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ ਸੀ, ਨਮਿੱਤ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਸਰਕਾਰੀ ਐਲੀਮੈਂਟਰੀ ਸਕੂਲ ਸ਼ਾਲਾਪੁਰ ਬੇਟ ਦੀ ਗਰਾਉਂਡ ਵਿਚ ਸ੍ਰੀ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਭਾਈ ਦਿਆਲ ਸਿੰਘ ਹਜ਼ੂਰੀ ਰਾਗੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਮਾਤਾ ਜੀਤ ਕੌਰ ਨੂੰ ਸ਼ਰਧਾ ਦੇ ਫ਼ੁਲ ਭੇਟ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਮਾਂ ਦੇ ਹਿਰਦੇ ਵਿਚ ਬੱਚਿਆਂ ਲਈ ਅਸੀਸਾਂ ਅਤੇ ਦੁਆਵਾਂ ਹੁੰਦੀਆਂ ਹਨ, ਜੋ ਇਸ ਫ਼ੁਲ ਰੂਪੀ ਬੱਚੇ ਨੂੰ ਵਧਣ ਫੁੱਲਣ ਲਈ ਸਹਾਇਕ ਹੁੰਦੀਆਂ ਹਨ |
ਮਾਂ ਦੀਆਂ ਦਿੱਤੀਆਂ ਅਸੀਸਾਂ ਅਤੇ ਦੁਆਵਾਂ ਦੀ ਬਗੀਚੇ ਵਿਚ ਫ਼ੁਲ ਵੱਡਾ ਹੁੰਦਾ ਹੈ ਅਤੇ ਮਾਂ ਅੰਦਰ ਸਮੋਏ ਸੁਪਨਿਆਂ ਨੂੰ ਸਕਾਰ ਕਰਦਾ ਹੈ | ਉਨ੍ਹਾਂ ਦਾ ਵੱਡਾ ਪੁੱਤਰ ਅਮਰਜੀਤ ਕੋਮਲ ਜੋ ਕਿ ਪੰਜਾਬੀ ਦੀ ਸਿਰਮੌਰ ਅਖ਼ਬਾਰ ‘ਅਜੀਤ’ ਦੇ ਜ਼ਿਲ੍ਹਾ ਉਪ ਇੰਚਾਰਜ ਹਨ, ਜੋ ਆਪਣੀ ਸਾਰਥਿਕ ਲੇਖਣੀ ਤੇ ਬੇਬਾਕੀ ਨਾਲ ਸਮਾਜ ਦੀ ਸੇਵਾ ਕਰ ਰਹੇ ਹਨ | ਉਨ੍ਹਾਂ ਦਾ ਛੋਟਾ ਪੁੱਤਰ ਸੁਖਵਿੰਦਰਪਾਲ ਸਿੰਘ ਸਹਿਕਾਰੀ ਬੈਂਕ ਵਿਚ ਬਤੌਰ ਸੀਨੀਅਰ ਮੈਨੇਜਰ ਸੇਵਾਵਾਂ ਨਿਭਾਅ ਰਹੇ ਹਨ | ਸਭ ਤੋਂ ਛੋਟਾ ਪੁੱਤਰ ਜਸਵੰਤ ਸਿੰਘ ਆਪਣਾ ਨਿੱਜੀ ਕਾਰੋਬਾਰ ਕਰਕੇ ਪਰਿਵਾਰ ਪਾਲ ਰਿਹਾ ਹੈ | ਮਰਹੂਮ ਕਾਮਰੇਡ ਚਮਨ ਲਾਲ ਸ਼ਾਲਾਪੁਰੀ ਨੇ ਸੀ.ਪੀ.ਆਈ. ਪਾਰਟੀ ਵਿਚ ਰਹਿੰਦਿਆਂ ਸਾਰੀ ਉਮਰ ਖੇਤ ਮਜ਼ਦੂਰਾਂ, ਕਿਰਤੀਆਂ ਅਤੇ ਕਿਸਾਨ ਮੁਕਤੀ ਲਈ ਮੋਹਰਲੀਆਂ ਸਫ਼ਾਂ ਵਿਚ ਘੋਲ ਲੜਦੇ ਰਹੇ | ਜਿੱਥੇ ਮਾਤਾ ਜੀਤ ਕੌਰ ਨੇ ਬੇਹੱਦ ਮੁਸ਼ਕਲਾਂ ਵਿਚ ਆਪਣੇ ਪਤੀ ਦਾ ਸਾਥ ਦਿੱਤਾ, ਉੱਥੇ ਆਪਣੇ ਬੱਚਿਆਂ ਦਾ ਚੰਗਾ ਪਾਲਣ ਪੋਸ਼ਣ ਕੀਤਾ ਤੇ ਵਧੀਆ ਸੰਸਕਾਰ ਦਿੱਤੇ |
ਸ਼ਰਧਾਂਜਲੀ ਸਮਾਗਮ ਨੂੰ ਪਦਮਸ੍ਰੀ ਸੰਤ ਬਲਵੀਰ ਸਿੰਘ ਸੀਚੇਵਾਲ ਰਾਜ ਸਭਾ ਮੈਂਬਰ, ਦੇਵੀ ਕੁਮਾਰੀ ਖੇਤ ਮਜ਼ਦੂਰ ਸਭਾ ਪੰਜਾਬ, ਤਰਲੋਕ ਸਿੰਘ ਭਬਿਆਣਾ ਸਕੱਤਰ ਕਿਸਾਨ ਸਭਾ ਕਪੂਰਥਲਾ, ਹਲਕਾ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ, ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਅਰਜਨਾ ਐਵਾਰਡੀ, ਰਸ਼ਪਾਲ ਸਿੰਘ ਜਨਰਲ ਸਕੱਤਰ ਕਿਰਤੀ ਕਿਸਾਨ ਯੂਨੀਅਨ ਪੰਜਾਬ, ਪਰਮਜੀਤ ਸਿੰਘ ਐਡਵੋਕੇਟ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਕਪੂਰਥਲਾ, ਜਰਨੈਲ ਸਿੰਘ ਡੋਗਰਾਂਵਾਲਾ ਮੈਂਬਰ ਐਸ.ਜੀ.ਪੀ.ਸੀ., ਭਾਜਪਾ ਆਗੂ ਰਣਜੀਤ ਸਿੰਘ ਖੋਜੇਵਾਲ, ਬਲਵਿੰਦਰ ਸਿੰਘ ਭੁੱਲਰ, ਸੁੱਚਾ ਸਿੰਘ ਸਾਬਕਾ ਬੀ.ਪੀ.ਈ.ਓ. ਤੋਂ ਇਲਾਵਾ ਡਾ: ਉਪਿੰਦਰਜੀਤ ਕੌਰ ਸਾਬਕਾ ਵਿੱਤ ਮੰਤਰੀ, ਸੀਨੀਅਰ ਕਾਂਗਰਸ ਆਗੂ ਪ੍ਰੋ: ਚਰਨ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸੁਬੇਗ ਸਿੰਘ, ਸਾਬਕਾ ਡੀ.ਈ.ਓ. ਮੱਸਾ ਸਿੰਘ, ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਬਿਕਰਮਜੀਤ ਥਿੰਦ, ਸਰਵਣ ਸਿੰਘ ਔਜਲਾ ਸਕੱਤਰ ਡੀ.ਟੀ.ਐਫ. ਪੰਜਾਬ, ਜ਼ਿਲ੍ਹਾ ਡੀ.ਟੀ.ਐਫ. ਪ੍ਰਧਾਨ ਹਰਵਿੰਦਰ ਸਿੰਘ ਅੱਲੂਵਾਲ, ਸੈਂਟਰ ਹੈੱਡ ਟੀਚਰ ਜੈਮਲ ਸਿੰਘ, ਮੁਕੰਦ ਲਾਲ ਆਰ.ਸੀ.ਐਫ., ਰਿਟਾਇਰਡ ਏ.ਪੀ.ਆਰ.ਓ. ਕ੍ਰਿਸ਼ਨ ਕੁਮਾਰ ਟੰਡਨ, ਸੁਖਦੇਵ ਸਿੰਘ ਜੋਸਨ ਜਰਮਨ, ਰਜਨੀਸ਼ ਸ਼ਰਮਾ ਡਿਪਟੀ ਡਾਇਰੈਕਟਰ ਪੀ.ਟੀ.ਯੂ., ਪੀ.ਆਰ.ਓ. ਸਾਇੰਸ ਸਿਟੀ ਅਸ਼ਵਨੀ ਕੁਮਾਰ, ਰਕੇਸ਼ ਕੁਮਾਰ ਸੂਜੋਕਾਲੀਆ, ਡਾ: ਸਵਰਨ ਸਿੰਘ ਪ੍ਰਧਾਨ ਸਾਹਿਤ ਸਭਾ ਸੁਲਤਾਨਪੁਰ ਲੋਧੀ, ਡਾ: ਰਾਜੀਵ ਧੀਰ, ਨਿਰਮਲ ਸਿੰਘ ਸ਼ੇਰਪੁਰ ਸੱਧਾ ਪ੍ਰਧਾਨ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਬਲਵੰਤ ਸਿੰਘ ਔਜਲਾ ਖੇਤ ਮਜ਼ਦੂਰ ਸਭਾ, ਮਾਸਟਰ ਚਰਨ ਸਿੰਘ ਕਿਸਾਨ ਸਭਾ ਤੇ ਸੀਨੀਅਰ ਆਗੂ ਸੰਯੁਕਤ ਕਿਸਾਨ ਮੋਰਚਾ ਸੁਲਤਾਨਪੁਰ ਲੋਧੀ, ਨਰਿੰਦਰ ਸਿੰਘ ਸੋਨੀਆ ਸਰਪ੍ਰਸਤ ਸ੍ਰੀ ਗੁਰੂ ਨਾਨਕ ਪ੍ਰੈੱਸ ਤੇ ਸਾਹਿਤ ਸਭਾ ਨੇ ਵੀ ਹਾਜ਼ਰੀ ਲਗਵਾਈ |
ਰੌਸ਼ਨ ਸਿੰਘ ਖੈੜਾ ਸਟੇਟ ਐਵਾਰਡੀ ਸਕੱਤਰ ਸਾਹਿਤ ਸਭਾ ਕਪੂਰਥਲਾ ਵਲੋਂ ਸਟੇਜ ਦੀ ਆਰੰਭਤਾ ਕਰਦਿਆਂ ਮਾਤਾ ਜੀਤ ਕੌਰ ਦੇ ਜੀਵਨ ‘ਤੇ ਪੰਛੀ ਝਾਤ ਮਾਰਦਿਆਂ ਪਰਿਵਾਰ ਦਾ ਸਮਾਜ ਵਿਚ ਪਾਏ ਯੋਗਦਾਨ ਸਬੰਧੀ ਚਾਨਣਾ ਪਾਉਂਦਿਆਂ, ਰਾਣਾ ਗੁਰਜੀਤ ਸਿੰਘ, ਜ਼ਿਲ੍ਹਾ ਸਿੱਖਿਆ ਵਿਭਾਗ ਕਪੂਰਥਲਾ, ਰਾਜਿੰਦਰ ਸਿੰਘ ਰਾਣਾ ਕਨਵੀਨਰ ਸੰਯੁਕਤ ਕਿਸਾਨ ਮੋਰਚਾ ਸੁਲਤਾਨਪੁਰ ਲੋਧੀ ਆਸਟ੍ਰੇਲੀਆ, ਸ੍ਰੀ ਗੁਰੂ ਨਾਨਕ ਦੇਵ ਪ੍ਰੈੱਸ ਕਲੱਬ ਤੇ ਜਰਨਲਿਸਟ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੇ ਸ਼ੋਕ ਸੰਦੇਸ਼ ਪੜ੍ਹਦੇ ਹੋਏ ਸਮਾਗਮ ਦੀ ਸਮਾਪਤੀ ਵੱਲ ਵਧੇ | ਸਮਾਗਮ ਦੇ ਅੰਤ ਵਿਚ ਪ੍ਰੋ: ਕੁਲਵੰਤ ਸਿੰਘ ਔਜਲਾ ਵਲੋਂ ਮਾਤਾ ਜੀਤ ਕੌਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਆਏ ਸਾਰੇ ਸੱਜਣਾਂ ਦਾ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿਚ ਸ਼ਰੀਕ ਹੋਣ ਲਈ ਧੰਨਵਾਦ ਕੀਤਾ | ਇਸ ਮੌਕੇ ਗਿਆਨ ਚੰਦ, ਸੁਦੇਸ਼ ਸ਼ਰਮਾ, ਗੁਰਦੀਪ ਸਿੰਘ, ਜਗਮੀਤ ਸਿੰਘ ਸਹਿਕਾਰੀ ਬੈਂਕ ਤਰਨ ਤਾਰਨ, ਜਗੀਰ ਸਿੰਘ, ਵਿਕਰਮਜੀਤ ਸਿੰਘ ਐਡਵੋਕੇਟ, ਜਰਨੈਲ ਸਿੰਘ ਬਾਜਵਾ, ਅਮਰਜੀਤ ਸਿੰਘ ਥਿੰਦ, ਗੁਰਦੀਪ ਸਿੰਘ ਸੰਧੂ, ਕੁਲਦੀਪ ਸਿੰਘ ਸ਼ਾਹ, ਸੁਖਵਿੰਦਰ ਸਿੰਘ ਸੋਢੀ, ਜਸਵੀਰ ਸਿੰਘ ਸੰਧੂ, ਮੁਖ਼ਤਾਰ ਸਿੰਘ ਚੰਦੀ, ਤਜਿੰਦਰ ਸਿੰਘ ਧੰਜੂ, ਮਹਿੰਦਰ ਸਿੰਘ ਸੁਲਤਾਨਪੁਰ ਲੋਧੀ, ਸੁਰਜੀਤ ਸਿੰਘ ਠੱਟਾ, ਸੁਖਵਿੰਦਰ ਸਿੰਘ ਸੂਜੋਕਾਲੀਆ, ਸੰਤੋਖ ਸਿੰਘ ਮੱਲੀ, ਸਰਵਣ ਸਿੰਘ ਯੂ.ਕੇ., ਜੋਗਿੰਦਰ ਸਿੰਘ ਨੰਬਰਦਾਰ, ਗੁਰਨਾਮ ਸਿੰਘ ਸਾਬਕਾ ਸਰਪੰਚ, ਪਰਮਜੀਤ ਸਿੰਘ, ਬਲਬੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ |
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly