ਬੇਦੀ ਸਾਹਿਬ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਸਨ-ਡਾ. ਸਤਨਾਮ ਸਿੰਘ ਜੱਸਲ
ਬਰਨਾਲਾ (ਸਮਾਜ ਵੀਕਲੀ) ( ਚੰਡਿਹੋਕ): ਬੀਤੇ ਦਿਨੀਂ ਸਥਾਨਕ ਬਾਬਾ ਨਾਮਦੇਵ ਗੁਰਦੁਆਰਾ ਸਾਹਿਬ ਵਿਖੇ ਸ਼ਹਿਰ ਦੇ ਨਾਮੀ ਕਲਾਤਮਿਕ ਟੇਲਰ ਗੁਰੂ ਜਸਵੰਤ ਸਿੰਘ ਬੇਦੀ ਦੀ ਅੰਤਿਮ ਅਰਦਾਸ ਹੋਈ। ਜਸਵੰਤ ਸਿੰਘ ਬੇਦੀ ਪਿਛਲੇ ਦਿਨੀਂ 18 ਮਾਰਚ ਨੂੰ ਆਪਣੀ ਲਗਭੱਗ 94 ਸਾਲ ਦੀ ਉਮਰ ਪੂਰੀ ਕਰਕੇ ਅਲਵਿਦਾ ਕਹਿ ਗਏ ਸਨ। ਇਸ ਮੌਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਗੁਰੂ ਕਾਂਸ਼ੀ ਯੁਨੀਵਰਸਿਟੀ ਦੇ ਡੀਨ ਡਾ. ਸਤਨਾਮ ਸਿੰਘ ਜੱਸਲ ਨੇ ਕਿਹਾ ਕਿ ਬੇਦੀ ਸਾਹਿਬ ਬਹੁਤ ਮਿਲਾਪੜੇ ਸੁਭਾਅ ਦੇ ਸਨ ਅਤੇ ਸਮੁੱਚੀ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਸਨ। ਉਹ ਕਿਰਤ ਕਰਨ ਅਤੇ ਨਾਮ ਜਪਣ ਵਿੱਚ ਵਿਸ਼ਵਾਸ ਰੱਖਦੇ ਸਨ। ਪ੍ਰਸਿੱਧ ਗ਼ਜ਼ਲਗੋ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਮੇਰਾ ਉਹਨਾਂ ਨਾਲ ਬਹੁਤ ਲਗਾਓ ਸੀ ਅਤੇ ਮੈਂ ਉਹਨਾਂ ਤੋਂ ਟੇਲਰਿੰਗ ਦਾ ਕੰਮ ਵੀ ਸਿੱਖਿਆ ਹੈ। ਮੈਂ ਉਹਨਾਂ ਦੇ ਬਹੁਤ ਨੇੜ੍ਹੇ ਹੋਣ ਅਤੇ ਉਹਨਾਂ ਤੋਂ ਪ੍ਰਭਾਵਿਤ ਹੋਣ ਕਰਕੇ ਉਹਨਾਂ ਦੇ ਜੀਵਨ ਤੇ ਅਧਾਰਤ ਇੱਕ ਨਾਵਲ ‘ਸਾਥ ਪਰਿੰਦਿਆਂ ਦਾ’ ਵੀ ਪਾਠਕਾਂ ਨੂੰ ਭੇਟ ਕੀਤਾ ਹੈ।
ਉਹਨਾਂ ਨੇ ਬਰਨਾਲਾ ਵਿੱਖੇ ਬਹੁਤ ਸਾਰੇ ਸ਼ਗਿਰਦਾਂ ਨੂੰ ਇਸ ਤਰ੍ਹਾਂ ਕੰਮ ਸਿਖਾਇਆ ਕਿ ਉਹ ਹੁਣ ਆਪਣੇ ਜੀਵਨ ਦੀ ਗਡੀ ਨੂੰ ਚਲਾ ਰਹੇ ਹਨ। ਉਹ ਨਾ ਕਿਸੇ ਤੋਂ ਡਰਦੇ ਸਨ ਅਤੇ ਨਾ ਹੀ ਕਿਸੇ ਨੂੰ ਡਰਾਉਂਦੇ ਸਨ। ਇਸ ਗੁਰੂਘਰ ਨਾਲ ਉਹਨਾਂ ਦਾ ਵਿਸ਼ੇਸ਼ ਲਗਾਓ ਸੀ। ਪ੍ਰਸਿੱਧ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੇ ਦੱਸਿਆ ਕਿ ਜਦੋਂ ਪੰਜਾਬੀ ਸੂਬੇ ਲਈ ਐਜੀਟੇਸ਼ਨ ਸੀ ਤਾਂ ਬੇਦੀ ਉਸ ਵਿੱਚ ਸ਼ਾਮਲ ਹੁੰਦੇ ਰਹੇ ਹਨ। ਇਸ ਮੌਕੇ ਆਈ ਸੰਗਤ ਦਾ ਧੰਨਵਾਦ ਕਰਦਿਆਂ ਉਹਨਾਂ ਦੇ ਸਪੁੱਤਰ ਡਾ. ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਉਹ ਸਭ ਨੂੰ ਪਿਆਰ ਕਰਦੇ ਸਨ। ਉਨ੍ਹਾਂ ਨੇ ਮੈਨੂੰ ਪੜ੍ਹਾ-ਲਿਖਾ ਕੇ ਆਪਣੇ ਜੱਦੀ ਕੰਮ ਵਿੱਚ ਪਾਉਣ ਦੀ ਥਾਂ ਇੱਕ ਵੱਡਾ ਅਫ਼ਸਰ ਬਣਾਉਣ ਦਾ ਸੁਪਨਾ ਲਿਆ ਸੀ। ਉਹਨਾਂ ਇਸ ਸਮੇਂ ਆਪਣੇ ਪਿਤਾ ਜੀ ਦੀ ਯਾਦ ਵਿੱਚ ਇੱਕ ਯਾਦਗਾਰੀ ਸਨਮਾਨ ਸਥਾਪਤ ਕਰਨ ਦੀ ਘੋਸ਼ਣਾ ਵੀ ਕੀਤੀ। ਇਸ ਮੌਕੇ ਆਲ ਇੰਡੀਆ ਕਸੱਤਰੀ ਟਾਂਕ ਸਭਾ ਅਤੇ ਸੀਨੀਅਰ ਸਿਟੀਜਨ ਸੋਸਾਇਟੀ ਵਲੋਂ ਡਾ. ਭੁਪਿੰਦਰ ਸਿੰਘ ਬੇਦੀ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਆਲ ਇੰਡੀਆ ਕਸੱਤਰੀ ਟਾਂਕ ਸਭਾ ਦੇ ਪ੍ਰਧਾਨ ਸਤਨਾਮ ਸਿੰਘ ਦਮਦਮੀ ਕੌਰ ਸਿੰਘ ਉੱਪਲੀ ਕੇਵਲ ਸਿੰਘ ਵੀਨਸ ਸਾਬਕਾ ਪਾਰਲੀਮਾਨੀ ਸਕੱਤਰ ਬਲਬੀਰ ਸਿੰਘ ਘੁਨੰਸ ਸਟੇਟ ਐਵਾਰਡੀ ਭੋਲਾ ਸਿੰਘ ਵਿਰਕ ਸੰਤ ਮੱਘਰ ਦਾਸ ਪਰਮਜੀਤ ਸਿੰਘ ਖਾਲਸਾ ਕਾਰਜਕਾਰੀ ਮੈਂਬਰ ਐਸ ਜੀ ਪੀ ਸੀ ਮੱਖਣ ਸ਼ਰਮਾ ਸਾਬਕਾ ਚੈਅਰਮੈਨ ਇੰਪਰੂਵਮੈਂਟ ਟਰੱਸਟ ਤੋਂ ਇਲਾਵਾ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਮਾਲਵਿੰਦਰ ਸ਼ਾਇਰ ਮਹਿੰਦਰ ਸਿੰਘ ਰਾਹੀ ਲੋਕ ਰੰਗ ਸਭਾ ਦੇ ਕਨਵੀਨਰ ਭੋਲਾ ਸਿੰਘ ਸੰਘੇੜਾ ਤਰਸੇਮ ਲੇਖਕ ਪਾਠਕ ਸਾਹਿਤ ਸਭਾ ਦੇ ਪ੍ਰਧਾਨ ਤੇਜਿੰਦਰ ਚੰਡਿਹੋਕ ਲਛਮਣ ਦਾਸ ਮੁਸਾਫ਼ਿਰ ਮੇਜਰ ਸਿੰਘ ਗਿੱਲ ਦਰਸ਼ਨ ਸਿੰੰਘ ਗੁਰੂ ਰਾਜਿੰਦਰ ਸ਼ੋਂਕੀ ਡਾ. ਤਰਸਪਾਲ ਕੌਰ ਡਾ. ਅਨਿਲ ਸ਼ੋਰੀ ਚਰਨ ਸਿੰਘ ਭੋਲਾ ਡਾ. ਰਾਮ ਪਾਲ ਓਮ ਪ੍ਰਕਾਸ਼ ਗਾਸੋ ਪਰਮਜੀਤ ਮਾਨ ਜਗਤਾਰ ਬੈਂਸ ਲਖਵੀਰ ਦਿਹੜ ਗਿ. ਕਰਮ ਸਿੰਘ ਭੰਡਾਰੀ ਪਾਲ ਸਿੰਘ ਲਹਿਰੀ ਪਵਨ ਪਰਿੰਦਾ ਯਾਦਵਿੰਦਰ ਸਿੰੰਘ ਸਿੱਧੂ ਰਜਿੰਦਰ ਰਾਹੀ ਦਲਬਾਰਾ ਸਿੰਘ ਫੌਜੀ ਨਰਿੰਦਰ ਕੌਰ ਗੁਰਜੰਟ ਸਿੰਘ ਸੋਨਾ ਸੰਘੇੜਾ ਕਾਲਜ ਦਾ ਸਟਾਫ਼ ਐਫ ਸੀ ਆਈ ਦਾ ਸਟਾਫ਼ ਉਹਨਾਂ ਦੇ ਰਿਸ਼ਤੇਦਾਰ ਮਿੱਤਰ ਆਦਿ ਸ਼ਾਮਲ ਹੋਏ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly