ਸਮਾਜ ਵੀਕਲੀ ਯੂ ਕੇ,
ਜਲੰਧਰ: ਮਲਿੰਦ ਪ੍ਕਾਸ਼ਨ ਦੇ ਸੰਸਥਾਪਕ ਸ੍ਰੀ ਹਰਮੇਸ਼ ਜੱਸਲ ਨੇ ਸ੍ਰੀ ਬਨਾਰਸੀ ਦਾਸ ਗਿੰਢਾ ਜੀ ਦੇ ਅਚਾਨਕ ਨਿਰਵਾਣ ਪ੍ਰਾਪਤ ਕਰਨ ਉਤੇ ਆਪਣੀ ਸ਼ਰਧਾਂਜਲੀ ਪ੍ਰਗਟ ਕਰਦੇ ਹੋਏ ਕਿਹਾ ਕਿ ਸ੍ਰੀ ਬਨਾਰਸੀ ਦਾਸ ਗਿੰਢਾ ਜੀ ਇਕ ਸਮਰਪਿਤ ਅੰਬੇਡਕਰੀ ਬੁੱਧਿਸਟ ਸਨ। ਉਨ੍ਹਾਂ ਨੇ ਆਪਣੀ ਤਾਜ਼ਾ ਮੁਲਾਕਾਤ ਯਾਦ ਕਰਦਿਆਂ ਦੱਸਿਆ ਕਿ ਇਸੇ ਸਾਲ ਉਹ ਭਾਰਤ ਆਏ ਸਨ ਅਤੇ ਉਨ੍ਹਾਂ ਨੇ ਪਿੰਡ ਜੌਹਲ ਵਿਖੇ ਮਨਾਏ ਗਏ ਬਾਬਾ ਸਾਹਿਬ ਦੇ ਜਨਮ ਦਿਨ ਉੱਤੇ ਸ਼ਿਰਕਤ ਕੀਤੀ ਸੀ।ਉਸ ਤੋਂ ਬਾਅਦ ਉਨ੍ਹਾਂ ਨੇ ਗ੍ਰਹਿ ਵਿਖੇ ਇਕ ਘੰਟਾ ਲੰਮੀਂ ਮੁਲਾਕਾਤ ਹੋਈ ਜਿਸ ਵਿਚ ਮਿਸ਼ਨ ਦੀ ਅਜੋਕੀ ਸਥਿਤੀ ਉਤੇ ਵਿਚਾਰ ਵਟਾਂਦਰਾ ਕੀਤਾ ਗਿਆ ਸੀ। ਇਸ ਮੌਕੇ ਉਨ੍ਹਾਂ ਨੂੰ ਮਲਿੰਦ ਪ੍ਕਾਸ਼ਨ ਦੀਆਂ 16 ਪੁਸਤਕਾਂ ਦਾ ਇੱਕ ਸੈਟ ਭੇਂਟ ਕੀਤਾ ਗਿਆ। ਇੰਗਲੈਂਡ ਵਾਪਸ ਜਾਣ ਤੱਕ ਮੇਰਾ ਉਨ੍ਹਾਂ ਨਾਲ ਸੰਪਰਕ ਬਣਿਆ ਰਿਹਾ।
ਉਨ੍ਹਾਂ ਦੇ ਜਾਣ ਨਾਲ ਅੰਬੇਡਕਰ ਅਤੇ ਬੋਧੀ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਮੈਂ ਹਰਮੇਸ਼ ਜੱਸਲ,ਜਿਥੇ ਉਨ੍ਹਾਂ ਦੇ ਪ੍ਰੀਵਾਰ ਨਾਲ ਦੁੱਖ ਸਾਂਝਾ ਕਰਦਾ ਹਾਂ, ਉਥੇ ਉਨ੍ਹਾਂ ਨੂੰ ਦਿਲੋਂ ਸ਼ਰਧਾਂਜਲੀ ਭੇਟ ਕਰਦਾ ਹਾਂ। ਸ੍ਰੀ ਬਨਾਰਸੀ ਦਾਸ ਗਿੰਢਾ ਜੀ ਨੂੰ ਉਨ੍ਹਾਂ ਦੇ ਮਿਸ਼ਨਰੀ ਯੋਗਦਾਨ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ….
ਹਰਮੇਸ਼ ਜੱਸਲ