ਨਵਾਂਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਅੱਜ ਬਸਪਾ ਵੱਲੋਂ ਨਵਾਂਸ਼ਹਿਰ ਵਿਖੇ ਡਾ ਨਛੱਤਰ ਪਾਲ ਐਮ ਐਲ ਏ ਨਵਾਂਸ਼ਹਿਰ ਦੀ ਅਗਵਾਈ ਵਿੱਚ ਜ਼ਿਲ੍ਹਾ ਨਵਾਂਸ਼ਹਿਰ ਦੀ ਲੀਡਰਸ਼ਿਪ ਅਤੇ ਵਰਕਰਾਂ ਨੇ ਏ ਡੀ ਸੀ ਸਾਹਿਬ ਨੂੰ ਗਵਰਨਰ ਦੇ ਨਾਂਮ ਮੈਮੋਰੈਂਡਮ ਦਿੱਤਾ ਉਨ੍ਹਾਂ ਕਿਹਾ ਕਿ ਪਿੰਡ ਧੁਲੇਤਾ ਵਿੱਚ ਸਰਪੰਚ ਦੇ ਕਹਿਣ ਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਜੀ ਦੀ ਚਾਰਦੀਵਾਰੀ ਨੂੰ ਆਪ ਸਰਕਾਰ ਨੇ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਠਾਹ ਦਿੱਤਾ। ਜਦੋਂ ਕਿ ਉਥੇ ਪਹਿਲਾਂ ਇਹ ਮਤਾ ਪਾਇਆ ਗਿਆ ਸੀ ਕਿ ਇਥੇ ਕਮਿਊਨਟੀ ਹਾਲ ਬਣਾਇਆ ਜਾਵੇਗਾ । ਜਦੋਂ ਇਸ ਦਾ ਬਸਪਾ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੂੰ ਚੁੱਕ ਕੇ ਦੁਸਾਂਝ ਕਲਾਂ ਥਾਣੇ ਵਿੱਚ ਲੈ ਗਏ ਇਸ ਮਸਲੇ ਨੂੰ ਹੱਲ ਕਰਨ ਲਈ ਸਰਕਾਰ ਸੰਜੀਦਾ ਨਹੀਂ ਹੈ ਜਦੋਂ ਕਿ ਮਸਲਾ ਹੱਲ ਹੋ ਸਕਦਾ ਸੀ ਇਹ ਗੱਲਬਾਤ ਡਾ ਨਛੱਤਰ ਪਾਲ ਐਮ ਐਲ ਏ ਨਵਾਂਸ਼ਹਿਰ ਜੀ ਨੇ ਕੀਤੀ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਛੋਹ ਪ੍ਰਾਪਤ ਧਰਤੀ ਖੁਰਾਲਗੜ੍ਹ ਸਾਹਿਬ ਵਿਖੇ ਸ਼ਰਾਬ ਦੇ ਠੇਕੇ ਖੋਲ੍ਹਣਾ, ਸਤਿਗੁਰ ਕਬੀਰ ਸਾਹਿਬ ਜੀ ਦਾ ਮੰਦਰ ਬਟਾਲਾ ਹੋਰ ਦਲਿਤਾਂ ਤੇ ਤਰ੍ਹਾਂ ਦੇ ਤਸ਼ੱਦਦ ਹੋ ਰਹੇ ਹਨ। ਹਰਗੋਪਾਲ ਸਿੰਘ ਸਾਬਕਾ ਐਮ ਐਲ ਏ ਅਤੇ ਪ੍ਰਵੀਨ ਬੰਗਾ ਜੋਨ ਇੰਚਾਰਜ ਲੁਧਿਆਣਾ ਨੇ ਜਿਥੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਜੀ ਦੀ ਚਾਰਦੀਵਾਰੀ ਨੂੰ ਢਹਿ
ਢੇਰੀ ਕੀਤਾ ਗਿਆ ਉਥੇ ਸਰਕਾਰ ਔੜ ਬਲਾਕ ਨੂੰ ਦੁਬਾਰਾ ਚਾਲੂ ਕੀਤਾ ਜਾਵੇ ਅਤੇ ਕੁਦਰਤੀ ਕਹਿਰ ਨਾਲ ਕਈ ਲੋਕਾਂ ਦੇ ਮਕਾਨ ਢਹਿ ਗਏ ਹਨ ਅਤੇ ਕਈ ਕਿਸਾਨਾਂ ਦੀ ਫਸਲ ਬਰਬਾਦ ਹੋ ਗਈ ਹੈ ਇਨ੍ਹਾਂ ਨੂੰ ਜਲਦੀ ਤੋਂ ਜਲਦੀ ਮੁਆਵਜ਼ਾ ਦਿੱਤਾ ਜਾਵੇ। ਮਿਸ਼ਨਰੀ ਲੇਖਕ ਚਮਨ ਲਾਲ ਚਣਕੋਆ,ਸਰਬਜੀਤ ਜਾਫਰਪੁਰੀ ਜ਼ਿਲ੍ਹਾ ਪ੍ਰਧਾਨ, ਹਰਬਲਾਸ ਬਸਰਾ ਜ਼ਿਲ੍ਹਾ ਜਨਰਲ ਸਕੱਤਰ, ਵਿਜੇ ਗੁਣਾਚੌਰ,ਸੋਮ ਨਾਥ ਰਟੈਂਡਾ ਜ਼ਿਲ੍ਹਾ ਸਕੱਤਰ, ਮਨੋਹਰ ਲਾਲ ਕਮਾਮ ਜ਼ਿਲ੍ਹਾ ਇੰਚਾਰਜ, ਮਾਂ ਸਤਪਾਲ ਰਟੈਂਡਾ ਪ੍ਰਧਾਨ ਹਲਕਾ ਬੰਗਾ,ਡਾ ਚਰਨਜੀਤ ਕੁਮਾਰ ਪ੍ਰਧਾਨ ਹਲਕਾ ਬਲਾਚੌਰ, ਰਸ਼ਪਾਲ ਮਹਾਲੋਂ ਪ੍ਰਧਾਨ ਹਲਕਾ ਨਵਾਂਸ਼ਹਿਰ, ਗੁਰਮੁਖ ਨੌਰਥ ਮੀਤ ਪ੍ਰਧਾਨ ਨਗਰ ਕੌਂਸਲ, ਮਾਂ ਹਰਮੇਸ਼ ਕੁਮਾਰ, ਚਰਨਜੀਤ ਮੰਢਾਲੀ ਜਨਰਲ ਸਕੱਤਰ ਬੰਗਾ, ਹਰਜਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਕੁਲਦੀਪ ਬਹਿਰਾਮ, ਦਿਲਬਾਗ ਰਾਏ ਸਕੱਤਰ ਪੰਜਾਬ, ਮਾਂ ਕੇਵਲ ਕ੍ਰਿਸ਼ਨ, ਦਵਿੰਦਰ ਸ਼ੀਂਹਮਾਰ, ਰਾਮ ਲਾਲ, ਅਸ਼ਵਨੀ ਕੁਮਾਰ, ਵਿਜੇ ਕੁਮਾਰ ਕਰੀਹਾ, ਸੁਰਜੀਤ ਕਰੀਹਾ, ਐਡਵੋਕੇਟ ਰਾਜ ਕੁਮਾਰ, ਐਡਵੋਕੇਟ ਮੁਕੇਸ਼ ਕੁਮਾਰ, ਅਮਰੀਕ ਸਿੰਘ ਬੰਗਾ, ਪਰਮਜੀਤ ਮਹਿਰਮਪੁਰੀ,ਕੇਸਰ ਸੱਲਣ, ਦਰਸ਼ਨ ਬਹਿਰਾਮ,ਜੈ ਪਾਲ ਸੁੰਡਾਂ, ਸੋਹਣ ਲਾਲ ਰਟੈਂਡਾ,ਮਦਨ ਲਾਲ, ਸੁਸ਼ੀਲ ਕੁਮਾਰ, ਪਰਸ਼ੋਤਮ ਲੱਧੜ , ਗਿਆਨ ਚੰਦ ਦਫ਼ਤਰ ਇੰਚਾਰਜ, ਚਮਨ ਲਾਲ,ਕਰਨੈਲ ਦਰਦੀ,ਸਵਰਨ ਰਾਮ , ਤੀਰਥ ਕਲਸੀ ਬਹਿਰਾਮ, ਰਾਕੇਸ਼ ਕੁਲਥਮ ਅਤੇ ਬਹੁਤ ਸਾਰੇ ਵਰਕਰ ਸ਼ਾਮਿਲ ਹੋਏ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਬੁੱਤ ਤੋਂ ਲੈਕੇ ਡੀ ਸੀ ਦਫਤਰ ਤੱਕ ਬਸਪਾ ਨੇ ਰੋਸ ਮਾਰਚ ਕੱਢਿਆ ਅਤੇ ਨਾਅਰੇ ਵੀ ਲਾਏ ਕਿ ਗੁਰੂ ਰਵਿਦਾਸ ਮਹਾਰਾਜ ਜੀ ਦੇ ਸਨਮਾਨ ਮੇਂ ਬੀ ਐੱਸ ਪੀ ਮੈਦਾਨ ਮੇਂ, ਸੰਵਿਧਾਨ ਦੇ ਸਨਮਾਨ ਮੇਂ ਬੀ ਐੱਸ ਪੀ ਮੈਦਾਨ ਮੇਂ, ਗੁਰੂ ਰਵਿਦਾਸ ਮਹਾਰਾਜ ਜੀ ਅਮਰ ਹੈ ਬਾਬਾ ਸਾਹਿਬ ਜੀ ਅਮਰ ਹੈ ਆਦਿ ਨਾਅਰੇ ਲਗਾਏ ਗਏ।
“ਪਿੰਡ ਧਲੇਤਾ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰੂ ਘਰ ਨੂੰ ਸਰਕਾਰ ਵਲੋਂ ਢਾਹੂਣ ਦੇ ਵਿਰੋਧ ਵਿੱਚ ਬਹੁਜਨ ਸਮਾਜ ਪਾਰਟੀ ਜਿਲਾ ਨਵਾਂਸ਼ਹਿਰ ਵਲੋਂ MLA ਡਾਕਟਰ ਨਛੱਤਰ ਪਾਲ ਜੀ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕਰਕੇ ਗਵਰਨਰ ਦੇ ਨਾਮ ਮੈਮੋਰੰਡਮ ਦਿੰਦੇ ਹੋਏ ਨਵਾਂਸ਼ਹਿਰ ਦੀ ਲੀਡਰਸ਼ਿਪ ਅਤੇ ਵਰਕਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



