ਸੂਰਮੇ ਬਣਦੇ ਨਾਲ ਦਲੇਰੀਆ ਦੇ,
ਉਂਝ ਮਾਂਵਾਂ ਕਿੰਨੇ ਪੁੱਤ ਜੰਮਦੀਆਂ ਨੇ।
ਸਰਦਾਰ ਭਗਤ ਸਿੰਘ ਜਿਹੇ ਸੂਰਮੇ ਨੂੰ,
ਦੇਖ ਹਨੇਰੀਆਂ ਵੀ ਜੰਮਦੀਆਂ ਨੇ।
ਜਲੰਧਰ, ਅੱਪਰਾ ਜੱਸੀ (ਸਮਾਜ ਵੀਕਲੀ): -ਸਰਵਹਿਤਕਾਰੀ ਵਿਦਿਆ ਮੰਦਰ ਵਿਖੇ ਸ਼ਰਧਾਂਜਲੀ ਭੇਟ ਕੀਤੀ ਗਈ।
ਸ਼੍ਰੀ ਇਲਮ ਚੰਦ ਸਰਵਹਿਤਕਾਰੀ ਵਿਦਿਆ ਮੰਦਰ ਹਾਈ ਸਕੂਲ, ਛੋਕਰਾ ਵਿਖੇ ਸਕੂਲ ਮੁਖੀ ਸ੍ਰੀ ਗੁਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਬੱਚਿਆਂ ਨੇ ਉਨ੍ਹਾਂ ਦੇ ਜੀਵਨ ਸਬੰਧੀ ਕੋਰਿਓਗ੍ਰਾਫੀ ਪੇਸ਼ ਕੀਤੀ। ਸਕੂਲ ਮੁਖੀ ਸ੍ਰੀ ਗੁਰਜੀਤ ਸਿੰਘ ਜੀ ਨੇ ਅਧਿਆਪਕਾਂ ਸਹਿਤ ਜੋਤ ਜਗਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ | ਸਕੂਲ ਮੁਖੀ ਅਤੇ ਅਧਿਆਪਕ ਸਾਹਿਬਾਨ ਜੀ ਨੇ ਸ਼ਹੀਦ ਭਗਤ ਸਿੰਘ ਜੀ ਦੇ ਜੀਵਨ ‘ਤੇ ਚਾਨਣਾ ਪਾਇਆ | ਉਨ੍ਹਾਂ ਦੱਸਿਆ ਕਿ 23 ਮਾਰਚ 1931 ਭਾਰਤੀ ਇਤਿਹਾਸ ਦਾ ਉਹ ਕਾਲਾ ਦਿਨ ਹੈ ਜਦੋਂ ਭਾਰਤ ਦੇ ਤਿੰਨ ਪੁੱਤਰਾਂ ਭਗਤ ਸਿੰਘ, ਸੁਖਦੇਵ ਥਾਪਰ ਅਤੇ ਰਾਜਗੁਰੂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ। ਅੱਜ ਸਾਡੇ ਦੇਸ਼ ਨੂੰ ਲੋੜ ਹੈ ਇਹਨਾ ਮਹਾਨ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ, ਸਾਡੇ ਨੌਜਵਾਨਾਂ ਨੂੰ ਉਹਨਾਂ ਦੇ ਦਿੱਤੇ ਰਸਤੇ ਨੂੰ ਅਪਣਾਉਣ ਦੀ , ਉਹਨਾਂ ਦੀ ਸੋਚ ਨੂੰ ਅਪਣਾਉਣ ਦੀ । ਇੰਕਲਾਬ ਜਿੰਦਾਬਾਦ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly