(ਸਮਾਜ ਵੀਕਲੀ)
ਰੁੱਖਾਂ ਤੋਂ ਮਿਲਦੀ ਹਰਿਆਲੀ।
ਜੀਵਨ ਵਿੱਚ ਭਰਦੇ ਖੁਸ਼ਹਾਲੀ।
ਇਹ ਫ਼ਰਿਸ਼ਤੇ ਧਰਤ ਤੇ ਆਏ।
ਕਿੰਨੇ ਗੁਣ ਇਨਾਂ ਵਿੱਚ ਸਮਾਏ।
ਸੰਜੀਵਨੀ ਬੂਟੀ ਦਾ ਕੰਮ ਕਰਦੇ।
ਸਾਰੇ ਰੋਗ ਇਹਨਾਂ ਤੋਂ ਹਰਦੇ।
ਕਿੰਨੇ ਕੰਮ ਸਵਾਰ ਨੇ ਦਿੰਦੇ।
ਕਰ ਨਦੀਆਂ ਤੋਂ ਪਾਰ ਨੇ ਦਿੰਦੇ।
ਫ਼ਲ, ਫੁੱਲ, ਪੱਤੇ ਨੇ ਗੁਣਕਾਰੀ।
ਹਰੀ ਭਰੀ ਲੱਗੇ ਧਰਤੀ ਸਾਰੀ।
ਜਿਸ ਥਾਂਵਾਂ ਤੇ ਰੁੱਖ ਨੀ ਹੁੰਦੇ।
ਠੰਡੀਆਂ ਛਾਂਵਾਂ ਸੁੱਖ ਨਹੀਂ ਹੁੰਦੇ।
ਨਾ ਰੁੱਖਾਂ ਨੂੰ ਤੁਸੀਂ ਕੱਟੋ ਸਾੜੋ।
ਭੋਲ੍ਹੇ ਜੀਵਾਂ ਤਾਂਈ ਨਾ ਮਾਰੋ।
ਕੁਦਰਤ ਨੇ ਫਿਰ ਰੁੱਸ ਹੈ ਜਾਣਾ।
ਕੀਤੇ ਦਾ ਫ਼ਲ ਪੈਂਣਾ, ਪਾਣਾ।
ਰੁੱਖਾਂ ਦੇ ਜੋ ਹਤਿਆਰੇ ਲੋਕ।
ਭਾਲਣ ਕਿੱਥੋਂ ਸਹਾਰੇ ਲੋਕ।
ਵਰਤੇ ਜਦ ਕੁਦਰਤ ਦਾ ਕਹਿਰ।
ਉੱਜੜ ਜਾਂਦੇ ਨੇ ਵੱਸਦੇ ਸ਼ਹਿਰ।
“ਪੱਤੋ” ਜੇ ਕਰ ਜਾਗ ਜਾਓਗੇ।
ਬਹੁਤੇ ਸੁੱਖ ਝੋਲੀ ਵਿੱਚ ਪਾਓਗੇ।
ਹਰਪ੍ਰੀਤ ਪੱਤੋ (ਮੋਗਾ)
94658-21417