ਹੱਥਾਂ ਦੀ ਛੋਹ ਨਾਲ ਇਲਾਜ

(ਸਮਾਜ ਵੀਕਲੀ)

ਅੱਜ ਦੇ ਯੁੱਗ ਵਿੱਚ ਵੀ ਇੱਕ ਇਹੋ ਜਿਹੀ ਕੁਦਰਤੀ ਸ਼ਕਤੀ ਜਿੰਦਾ ਹੈ, ਜੋ ਸਾਡੀਆਂ ਬਿਮਾਰੀਆਂ ਦਾ ਇਲਾਜ ਕਰਦੀ ਹੈ ਅਤੇ ਉਹ ਵੀ ਬਿਨਾਂ ਦਵਾਈ ਦੇ ਹੈ ਨਾ ਹੈਰਾਨ ਕਰਨ ਵਾਲੀ ਗੱਲ ਕਿ ਉਹ ਕਿਸ ਤਰ੍ਹਾਂ ਸਾਨੂੰ ਠੀਕ ਕਰੇਗੀ। ਇਸ ਸ਼ਕਤੀ ਨੂੰ ਪਾਉਣ ਲਈ ਥੋੜ੍ਹੀ ਜਿਹੀ ਮਿਹਨਤ, ਵਿਸ਼ਵਾਸ ਅਤੇ ਧਿਆਨ ਦੀ ਲੋੜ ਹੈ, ਕਿਉਂਕਿ ਇਹ ਸ਼ਕਤੀ ਮਹਿਜ਼ ਧਿਆਨ ਦਾ ਰੂਪ ਹੈ। ਇਸ ਦੀ ਖੋਜ ਅਠਾਰਵੀਂ ਸਦੀ ਵਿੱਚ ਜਾਪਾਨ ਦੇ ਡਾਕਟਰ ਯਸੂਈ ਨੇ ਕੀਤੀ। ਯਸੂਈ ਜਾਣਦੇ ਸਨ ਕਿ ਪੁਰਾਤਨ ਕਾਲ ਵਿੱਚ ਲੋਕ ਦਵਾਈ ਤੋਂ ਬਿਨਾ ਹੀ ਆਪਣਾ ਇਲਾਜ ਕਰਦੇ ਸਨ ਅਤੇ ਉਹ ਵੀ ਕੁਦਰਤੀ ਸ਼ਕਤੀ ਨਾਲ। ਇਸ ਕੁਦਰਤੀ ਸ਼ਕਤੀ ਨੂੰ ਖੋਜਣ ਲਈ ਉਨ੍ਹਾਂ ਨੂੰ ਦਰ-ਦਰ ਭਟਕਣਾ ਪਿਆ ਅਤੇ ਫਿਰ ਆਖਿਰਕਾਰ ਉਨ੍ਹਾਂ ਨੂੰ ਇਸ ਸ਼ਕਤੀ ਦੀ ਖੋਜ ਮਹਾਤਮਾ ਬੁੱਧ ਦੀ ਕਿਤਾਬ ਚੋਂ ਹੋਈ।

ਇਸ ਲਈ ਇਹ ਸ਼ਕਤੀ ਵੀ ਸਾਡੇ ਭਾਰਤ ਨਾਲ ਹੀ ਸੰਬੰਧ ਰੱਖਦੀ ਹੈ, ਕਿਉਂਕਿ ਮਹਾਤਮਾ ਬੁੱਧ ਵੀ ਸਾਡੇ ਭਾਰਤ ਵਿੱਚ ਹੀ ਰਹਿੰਦੇ ਸਨ। ਇਸ ਸ਼ਕਤੀ ਬਾਰੇ ਹੋਰ ਜ਼ਿਆਦਾ ਜਾਣਕਾਰੀ ਲਈ ਪ੍ਰੇਮਗੜ੍ਹ (ਹੁਸ਼ਿਆਰਪੁਰ) ਵਿੱਚ ਰਹਿ ਰਹੇ ਬਲਬੀਰ ਸਿੰਘ ਨਾਲ ਗੱਲ ਬਾਤ ਕੀਤੀ ਗਈ।ਜੋ ਇਸ ਸ਼ਕਤੀ ਦੇ ਗ੍ਰੈਂਡ ਮਾਸਟਰ ਹਨ, ਉਹ ਇਸ ਸ਼ਕਤੀ ਲਈ ਇੰਗਲੈਂਡ ਦੀ ਇੱਕ ਸੰਸਥਾ ਪਿਲਗਰੀਮ ਹਿਲਰ ਗਰੁੱਪ ਯੂ ਕੇ ਦੁਆਰਾ ਸਨਮਾਨਿਤ ਹਨ।

ਉਨ੍ਹਾਂ ਦੱਸਿਆ ਕਿ ਇਹ ਸ਼ਕਤੀ ਸਾਡੇ ਹਰੇਕ ਦੇ ਹੱਥਾਂ ਵਿੱਚ ਹੀ ਪ੍ਰਵਾਹਿਤ ਹੁੰਦੀ ਹੈ, ਜਿਸ ਤਰ੍ਹਾਂ ਜਾਨਵਰਾਂ ਨੂੰ ਕੁਦਰਤ ਨੇ ਸ਼ਕਤੀ ਦਿੱਤੀ ਹੈ ਕਿ ਉਹ ਆਪਣੀ ਬਿਮਾਰੀ ਵਾਲੀ ਜਗ੍ਹਾ ਤੇ ਜੇਕਰ ਆਪਣੀ ਜੀਭ ਹੀ ਫੇਰ ਲੈਣ, ਤਾਂ ਉਹ ਬਿਮਾਰੀ ਨਸ਼ਟ ਹੋ ਜਾਂਦੀ ਹੈ। ਇਸ ਤਰ੍ਹਾਂ ਹੀ ਕੁਦਰਤ ਨੇ ਸਾਨੂੰ ਵੀ ਇਹ ਸ਼ਕਤੀ ਦਿੱਤੀ ਹੈ ਕਿ ਅਸੀਂ ਵੀ ਆਪਣੇ ਹੱਥਾਂ ਨਾਲ ਹੀ ਆਪਣੀ ਬਿਮਾਰੀ ਦਾ ਇਲਾਜ ਕਰ ਸਕੀਏ।

ਉਨਾ ਦੱਸਿਆ ਕਿ ਕੁਝ ਕਿਰਨਾਂ ਹੁੰਦੀਆਂ ਹਨ, ਜੋ ਸਾਡੇ ਸਾਰਿਆਂ ਦੇ ਹੱਥਾਂ ਵਿਚੋਂ ਨਿਕਲਦੀਆਂ ਹਨ, ਜਿਸ ਤਰ੍ਹਾਂ ਇੱਕ ਮਾਂ ਆਪਣੇ ਬੱਚੇ ਨੂੰ ਆਪਣੀ ਗੋਦ ਵਿੱਚ ਲੇ ਕੇ ਆਖਦੀ ਹੈ ਕਿ ਸੋਂ ਜਾ ਮੇਰਾ ਸੋਹਣਾ ਪੁੱਤ ਸੋਂ ਜਾ ਅਤੇ ਨਾਲ ਨਾਲ ਉਸ ਦੇ ਸਿਰ ਉੱਪਰ ਆਪਣਾ ਹੱਥ ਫੇਰ ਰਹੀ ਹੁੰਦੀ ਹੈ। ਦੇਖਦੇ ਹੀ ਦੇਖਦੇ ਬੱਚਾ ਸੋਂ ਜਾਂਦਾ ਹੈ। ਉਸ ਸਮੇਂ ਮਾਂ ਦੇ ਹੱਥਾਂ ਵਿੱਚੋ ਉਹ ਕੁਦਰਤੀ ਸ਼ਕਤੀ ਦੀਆਂ ਕਿਰਨਾਂ ਨਿਕਲਦੀਆਂ ਹਨ। ਠੀਕ ਉਸੇ ਤਰ੍ਹਾਂ ਹੀ ਸਾਡੇ ਹੱਥਾਂ ਵਿਚੋਂ ਵੀ ਇਹ ਕਿਰਨਾਂ ਨਿਕਲ ਕੇ ਸਾਡੀਆਂ ਬਿਮਾਰੀਆਂ ਦਾ ਇਲਾਜ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ਜਦੋਂ ਇਸ ਕੁਦਰਤੀ ਸ਼ਕਤੀ ਨਾਲ ਇਲਾਜ ਹੋ ਰਿਹਾ ਹੋਵੇ, ਉਸ ਸਮੇਂ ਤੁਸੀਂ ਜੇਕਰ ਹੱਥਾ ਨੂੰ ਕਿਰਨੋਲ ਕੈਮਰੇ ਨਾਲ ਵੇਖੋਗੇ ਤਾਂ ਤੁਹਾਨੂੰ ਇਹ ਕਿਰਨਾਂ ਵੇਖਣ ਨੂੰ ਮਿਲਣਗੀਆਂ।

ਰੋਗੀ ਦੇ ਸ਼ਰੀਰ ‘ਚ ਜਿਸ ਭਾਗ ਵਿੱਚ ਰੋਗ ਹੈ, ਉੱਥੇ ਇਸ ਸ਼ਕਤੀ ਨਾਲ ਇਲਾਜ ਕਰਨ ਵਾਲਾ ਆਪਣਾ ਹੱਥ ਭਿੰਨ ਤੋਂ ਪੰਜ ਮਿੰਟ ਤੱਕ ਰੱਖਗਾ ਅਤੇ ਰੋਗ ਜੜ੍ਹ ਤੋਂ ਹੀ ਖਤਮ ਹੋ ਜਾਵੇਗਾ। ਜੇਕਰ ਕੋਈ ਦੂਰ ਬੈਠਾ ਹੈ ਜਾਂ ਨਹੀਂ ਆ ਸਕਦਾ, ਤਾ ਇਸ ਸ਼ਕਤੀ ਨਾਲ ਤੁਸੀਂ ਟੈਲੀਫੋਨ ਦੁਆਰਾ ਵੀ ਅਤੇ ਫੋਟੋ ਦੁਆਰਾ ਵੀ ਇਲਾਜ ਕਰ ਸਕਦੇ ਹੋ। ਇਸ ਸ਼ਕਤੀ ਨਾਲ ਭੌਤਿਕ, ਮਾਨਸਿਕ ਸਰੀਰਕ ਅਤੇ ਗੈਰ ਸਰੀਰਕ ਦੀ ਹਰ ਬਿਮਾਰੀ ਦਾ ਇਲਾਜ ਸੰਭਵ ਹੈ।

ਇੰਗਲੈਂਡ, ਅਮਰੀਕਾ ਜਪਾਨ ਜਰਮਨ ਅਤੇ ਮਲੇਸ਼ੀਆ ਵਰਗੇ ਦੇਸ਼ ਵਿੱਚ ਤਾਂ ਇਸ ਸਕਤੀ ਨਾਲ ਇਲਾਜ਼ ਕਰਨ ਦੇ ਹਸਪਤਾਲ ਵੀ ਚੱਲ ਰਹੇ ਹਨ। ਅਤੇ ਇਨ੍ਹਾਂ ਦੇਸ਼ਾਂ ਵਿੱਚ ਬਿਊਟੀ ਪਾਰਲਰ ਤੇ ਵੀ ਇਸ ਸ਼ਕਤੀ ਨਾਲ ਮੁੱਖੜੇ ਤੇ ਨਿਖਾਰ ਲਿਆਂਦਾ ਜਾਂਦਾ ਹੈ।

ਬਲਦੇਵ ਸਿੰਘ ਬੇਦੀ
ਜਲੰਧਰ
9041925181

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਪੰਜਾਬੀ ਵਿਰਸੇ ਨੂੰ ਸ਼ਬਦਾਂ ਵਿੱਚ ਚਿਤਰਨ ਵਾਲੀ ਲੇਖਿਕਾ ਰਾਜਿੰਦਰ ਰਾਣੀ
Next articleਖਿੱਦੋ ਦੀਆਂ ਗੰਦੀਆਂ ਲੀਰਾਂ!