(ਸਮਾਜ ਵੀਕਲੀ)
ਸਦੀਆਂ ਤੋਂ ਲੋਕ ਰੋਜ਼ੀ ਰੋਟੀ ਦੀ ਭਾਲ ਵਿਚ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਆਉਂਦੇ ਜਾਂਦੇ ਰਹੇ ਹਨ। ਦੇਸ਼ਾਂ ਦੀਆਂ ਖੋਜਾਂ ਵੀ ਇਸੇ ਕਰਕੇ ਹੋਈਆਂ ਹਨ ਅਤੇ ਵੱਡੇ ਵੱਡੇ ਸਾਮਰਾਜ ਵੀ ਇਸੇ ਕਰਕੇ ਬਣੇ ਸਨ ਜਿਵੇਂ ਰੋਮਨ ਇੰਪਾਇਰ,ਮੁਗਲ ਇੰਪਾਇਰ ਅਤੇ ਬਰਿਟਿਸ਼ ਇੰਮਪਾਇਰ। ਜਦੋਂ ਜਰੂਰਤ ਹੁੰਦੀ ਹੈ ਤਾਂ ਸਰਕਾਰਾਂ ਦੂਜੇ ਦੇਸ਼ਾਂ ਤੋਂ ਬੰਦੇ ਆਪ ਬਲਾਂਉਂਦੀਆਂ ਹਨ ਜਿਵੇਂ ਸੱਠਵਿਆਂ ਵਿਚ ਅਫਰੀਕਾ ਅਤੇ ਵੈਸਟ ਇੰਡੀਜ਼ ਤੋਂ ਇੰਗਲੈਂਡ ਦੀ ਸਰਕਾਰ ਨੇ ਬੰਦੇ ਬੁਲਾਏ ਸਨ, ਪਰ ਮੰਦੀ ਵੇਲੇ ਸਰਕਾਰਾਂ ਕਾਮਿਆਂ ਤੇ ਰੋਕ ਵੀ ਲਗਾ ਦਿੰਦੀਆਂ ਹਨ। ਭਾਰਤੀ ਲੋਕ ਹਰ ਦੇਸ਼ ਵਿਚ ਵਸੇ ਹੋਏ ਹਨ, ਜਿਵੇਂ ਨੋਰਥਅਮਰੀਕਾ,ਸਾਉਥ ਅਮਰੀਕਾ, ਅਫ਼ਰੀਕਾ, ਚੀਨ, ਜਪਾਨ, ਸਿੰਗਾਪੁਰ, ਮਲੇਸ਼ੀਆ ਖਾੜੀ ਦੇ ਦੇਸ਼ ਆਦਿ। ਹੋ ਸਕਦਾ ਹੈ ਜੇ ਕਿਤੇ ਚੰਦ ਖੁੱਲ੍ਹ ਗਿਆ ਤਾਂ ਭਾਰਤੀ ਲੋਕ ਗੰਢੜੀਆਂ ਚੁੱਕ ਕੇ ਚੰਦ ਵੱਲ ਨੂੰ ਤੁਰ ਪੈਣਗੇ ਫੇਰ ਤਾਂ ਕੋਈ ਨਾਂ ਕੋਈ ਚੰਦ ਚੜਾ੍ਹਕੇ ਹੀ ਆਉਣਗੇ, ਭਾਵੇਂਏਜੰਟਾਂ ਨੂੰ ਪੈਸੇ ਕਿਉਨਾ ਦੇਣੇ ਪੈਣ।ਏਜੰਟਾਂ ਤੋਂ ਇਕ ਗੱਲ ਯਾਦ ਆ ਗਈ ਵੈਸੇ ਤਾਂ ਹਰ ਦੇਸ਼ ਦਾ ਬੰਦਾ ਵਿਦੇਸ਼ਾਂ ਵਿਚ ਆਉਣਾ ਚਾਹੁੰਦਾ ਹੈ, ਪਰ ਭਾਰਤੀ ਲੋਕਾਂ ਵਿਚ ਬਾਹਰ ਆਉਣ ਦਾ ਰੁਝਾਨ ਕੁਝ ਜਿਆਦਾ ਹੀ ਹੈ। ਇਸਦੇ ਕਈ ਕਾਰਨ ਹਨ ਪਹਲੀ ਗੱਲ ਤਾਂ ਬੇਰੁਜ਼ਗਾਰੀ ਦੀ ਹੈ ,ਉੱੱਚਸਿੱਖਿਆਪਰਾਪਤ ਕਰਨ ਤੋਂ ਬਾਅਦ ਵੀ ਬੱਚਿਆਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਜੇ ਨੌਕਰੀ ਲੈਣੀ ਵੀ ਹੋਵੇ ਤਾਂ ਪੈਸਿਆਂ ਦੀ ਬੋਰੀ ਭਰਕੇ ਲੈਕੇ ਜਾਣੀ ਪੈਂਦੀ ਹੈ, ਰਿਸ਼ਵਤ ਬਿਨਾਂ ਕੋਈ ਕੰਮ ਨਹੀਂ ਹੁੰਦਾ,।
ਐਨੇ ਸਾਲਾਂ ਦੀ ਅਜਾਦੀ ਤੋਂ ਬਾਅਦ ਵੀ ਸਰਕਾਰਾਂ ਰੋਟੀ, ਕਪੱੜਾ,ਮਕਾਨ,ਬਿਜਲੀ, ਪਾਣੀ ਤੇ ਡਰੇਨੇਜ ਸਿਸਟਮ ਵਰਗੀਆਂ ਬੇਸਿਕ ਚੀਜਾਂ ਹੀ ਮੁਹਈਆ ਨਹੀਂ ਕਰਾ ਸਕੀਆਂ। ਦੂਜੀ ਲਾਮ ਦੀ ਲੜਾਈ ਵੇਲੇ ਜਪਾਨ ਅਤੇ ਜਰਮਨੀ ਬਿਲਕੁਲ ਤਬਾਹ ਹੋ ਗਏਸਨ ਤੇ ਦੋਨਾਂ ਦੇਸ਼ਾਂ ਨੇ ਕਿੰਨੀ ਤਰੱਕੀ ਕੀਤੀ ਹੈ, ਪਰ ਭਾਰਤ ਦੀ ਤਰੱਕੀ ਦੀ ਰਫ਼ਤਾਰ ਬਹੁਤ ਹੀ ਹੋਲੀ ਹੈ। ਕਹਿੰਦੇ ਹਨ ਭਾਰਤ ਨੇਜੀਰੋ ਦੀ ਕਾਢ ਕੱਢੀ ਸੀ ਤੇ ਭਾਰਤ ਜੀਰੋ ਹੀ ਹੋਕੇ ਰਹਿ ਗਿਆ ਹੈ। ਜਿੱਥੇ ਧਨ ਕੁਬੇਰਾਂ ਦੀ ਕਮੀ ਨਹੀਂ ਉੱੱਥੇ ਵਿਚਾਰੇ ਗਰੀਬਾਂ ਨੂੰ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ, ਮੰਦਰਾਂ ਗੁਰਦਵਾਰਿਆਂ ਵਾਲਿਆਂ ਕੋਲ ਐਨਾ ਧਨ ਪਿਆ ਜਿਹੜਾ ਅੱਗ ਲਾਇਆਂ ਨਹੀਂ ਮੁੱਕਣਾ। ਕਿਸੇ ਦੇ ਬਿਆਨ ਅਨੁਸਾਰ ਜੇ ਸਾਰਾ ਧਨ ਸਰਕਾਰ ਦੇ ਖਜਾਨੇ ਵਿਚ ਜਮ੍ਹਾਂ ਹੋ ਜਾਵੇ ਤਾਂ ਇਕ ਰੁਪਏ ਦੀ ਕੀਮਤ ਸੱਤਰ ਡਾਲਰ ਹੋ ਜਾਵੇ, ਪਰ ਪਿਆ ਰਹਿਣ ਦਿਉ ਪੈਸਾ ਜਿੱਥੇ ਪਿਆ ਹੈ, ਨਹੀਂ ਤਾਂ ਲੀਡਰਾਂ ਨੇ ਸਾਰਾ ਹੀ ਹੂੰਝ ਜਾਣਾ ਹੈ। ਖ਼ੈਰ ਜਿਹੜੇ ਲੋਕ ਮਜਦੂਰੀ ਕਰਦੇ ਹਨ ਉਸਦਾ ਵੀ ਮੁੱਲ ਨਹੀਂ ਪੈਂਦਾ, ਬਾਹਰਲੇ ਮੁਲਕਾਂ ਵਿਚ ਉਸੇ ਕੰਮ ਦੇ ਦੁਗਣੇ ਪੈਸੇ ਮਿਲਦੇ ਹਨ।
ਇਕ ਗੱਲ ਹੋਰ ਵੀਹੈ ਜਦੋਂ ਬਾਹਰ ਜਾਕੇ ਬੰਦਾ ਘਰਦਿਆਂ ਨੂੰ ਪੈਸੇ ਘੱਲਦਾ ਹੈ, ਅਤੇ ਘਰਦੇ ਬਾਹਰਲਿਆਂ ਦੇ ਸਾਹਮਣੇ ਉਸਦੀ ਤਰੀਫ਼ ਕਰਦੇ ਹੋਏ ਕਹਿੰਦੇਹਨ ਭਾਈ ਸਾਡੇ ਬੱਚੇ ਨੇ ਤਾਂ ਪੈਸਾ ਭੇਜਣ ਦੀ ਕੋਈ ਕਸਰ ਨਹੀਂ ਛੱਡੀ, ਸਾਡੀ ਤਾਂ ਗਰੀਬੀ ਕੱਟੀ ਗਈ, ਤੇ ਇਹ ਸੁਣਕੇ ਪੰਜਾਬੀ ਲੋਕ ਤਰਲੋ-ਮੱਛੀ ਹੋਣ ਲੱਗ ਜਾਂਦੇ ਹਨ ਸੋਚਦੇ ਹਨ ਕਿਹੜਾ ਵੇਲਾ ਹੋਵੇ ਬਾਹਰ ਚਲੇ ਜਾਈਏ, ਤੇ ਬਾਹਰ ਜਾਣ ਦੇ ਗਲਤ ਤਰੀਕੇ ਅਪਣਾਉਂਦੇ ਹਨ। ਲੋਕ ਪਿਉ ਧੀ ਨਾਲ, ਅਤੇ ਭੈਣ ਭਰਾ ਨਾਲ ਵਿਆਹ ਕਰਾਕੇ ਕਨੇਡਾ ਪਹੁੰਚ ਗਏ, ਕਹਿੰਦੇ ਸਨ ਸਿਰਫ਼ ਕਾਗਜਾਂ ਵਿਚ ਹੀ ਵਿਆਹ ਹੋਇਆ ਹੈ ਕਿਹੜਾ ਅਸਲੀ ਸੀ, ਪਰ ਉਹ ਲੋਕ ਡੁੱਬ ਕੇ ਮਰ ਜਾਣ ਜਿਹੜੇ ਇਹੋ ਜਿਹਾ ਕੰਮ ਕਰਦੇ ਹਨ। ਬਹੁਤਿਆਂ ਨੇ ਅੱਟਾ ਸੱਟਾ ਵੀ ਕੀਤਾ ਸੀ ਕਹਿੰਦੇ ਸਨ ਤੂੰ ਮੇਰੀ ਸਾਲੀ ਨੂੰ ਸੱਦ ਲੈ ਤੇ ਮਂੈ ਤੇਰੇ ਭਰਾ ਨੂੰ ਸੱਦ ਲਵਾਂਂਗਾ ਤੇ ਇਹੋ ਜਿਹੇ ਬੇਈਮਾਨੀ ਦੇ ਕੰਮ ਕਰਕੇ ਫੇਰ ਮਾਂ ਬਾਪ ਉਨਾਂ੍ਹ ਦਾ ਤਲਾਕ ਦੁਆਕੇ ਅੱਗੇ ਕਾਰੋਬਾਰ ਤੋਰਕੇ ਕਨੇਡਾ ਦੀ ਸਰਕਾਰ ਦੀਆਂ ਅੱਖਾ ਵਿਚ ਧੂੜ ਪਾੳਂੁਦੇ ਹਨ ਤੇ ਇਹੋ ਜਿਹਾ ਕੰਮ ਹਾਲੇ ਵੀ ਹੋਈ ਜਾਂਦਾ ਹੈ,ਤੇ ਸਰਕਾਰ ਨੂੰ ਮਜਬੂਰਨ ਕਾਨੂਨ ਸਖ਼ਤ ਕਰਨੇ ਪਏ ਹਨ। ਇਹੋ ਜਿਹੇ ਲੋਕ ਜਾਇਜ਼ ਆਉਣ ਵਾਲੇ ਲੋਕਾਂ ਦਾ ਕੰਮ ਵੀ ਖ਼ਰਾਬ ਕਰਦੇ ਹਨ।
ਇਕ ਹੋਰ ਤਰੀਕੇ ਨਾਲ ਵੀ ਲੋਕ ਬਾਹਰ ਆਉਂਦੇ ਹਨ, ਲੋਕ ਏਜੰਟਾਂ ਨੂੰ ਢੇਰ ਸਾਰਾ ਪੈਸਾਦੇਕੇ ਬੋਟਾਂ ਰਾਹੀਂ ਆੳਂੁਦੇ ਹਨ ਅਤੇ ਏਜੰਟ ਬੋਟ ਵਿਚ ਵਿਤੋਂ ਵੱਧ ਬੰਦੇ ਬੈਠਾ ਲੈਂਦੇ ਹਨ ਤੇ ਬੋਟ ਡੁੱਬਣ ਦੇ ਕਾਰਨ ਸੈਂਕੜੇ ਬੰਦੇ ਮਰ ਜਾਂਦੇ ਹਨ।ਕਈ ਵਾਰੀ ਲੜਾਈ ਦੇ ਕਾਰਨ ਆਪਣਾ ਦੇਸ਼ ਛੱਡਕੇ ਲੋਕਾਂ ਨੂੰ ਰਿਫ਼ੁਜੀਆਂ ਦੇ ਤੋਰ ਤੇ ਮਜਬੂਰਨ ਦੂਜੇ ਦੇਸ਼ ਵਿਚਸ਼ਰਨ ਲੈਣੀ ਪਂੈਦੀ ਹੈ। ਬੰਦੇ ਬਾਹਰ ਲਿਆਉਣ ਵਿਚ ਮਾਫ਼ੀਆ ਦਾ ਬਹੁਤ ਵੱਡਾ ਹੱਥ ਹੁੰਦਾ ਮਾਫ਼ੀਆ ਹੀਉਮਨ ਟਰੈਫਕਿੰਗ ਦਾ ਕੰਮ ਕਰਦਾ ਹੈ। ਲੋਕ ਹਰ ਤਰੀਕੇ ਨਾਲ ਬਾਹਰ ਆਉਣਾ ਚਾਹੁੰਦੇ ਹਨਏਜੰਟਾਂ ਰਾਹੀਂ ਇਕ ਦੂਜੇ ਦੇ ਦੇਸ਼ ਵਿਚ ਖੱਜਲ ਖੁਆਰ ਹੁੰਦੇ ਹੋਏ ਜੰਗਲਾਂ ਵਿਚ ਲੁਕ ਛਿਪ ਕੇ ਜਾਹਲੀ ਤਰੀਕੇ ਨਾਲ ਆੳਂੁਦੇ ਹਨ, ਕਈ ਵਾਰੀ ਦਸ ਦਸ ਮੀਲ ਤੁਰਨਾ ਪੈਂਦਾ ਹੈ, ਤੇ ਪੈਰਾਂ ਵਿਚ ਛਾਲੇ ਪੈ ਜਾਂਦੇ ਹਨ, ਕਈ ਦਿਨ ਭੁੱਖਿਆਂ ਵੀ ਰਹਿਣਾ ਪੈਂਦਾ ਹੈ, ਪਕੜੇ ਜਾਣ ਤੋਂ ਬਾਅਦ ਪੁਲਿਸ ਦੀ ਮਾਰ ਵੀ ਪੈਂਦੀ ਹੈ, ਅਤੇ ਜੇਹਲ ਵੀ ਹੋ ਜਾਂਦੀ ਹੈ,ਅਤੇ ਕਈ ਮਰ ਵੀ ਜਾਂਦੇ ਹਨ, ਮਾਂ ਪਿਉ ਨੇ ਜਿਹੜੇ ਦੋ ਕਿੱਲੇ ਵੇਚਕੇ ਪੁੱਤ ਨੂੰ ਬਾਹਰ ਭੇਜਿਆ ਹੁੰਦਾ ਹੈਜਮੀਨ ਤਾਂ ਹੱਥੋਂ ਜਾਂਦੀ ਹੀ ਹੈ ਪੁੱਤ ਵੀ ਗੁਆ ਲੈਂਦੇ ਹਨ। ਕਈ ਵਾਰੀ ਬਾਹਰ ਜਾਣ ਦੀ ਐਨੀ ਕਾਹਲ ਹੁੰਦੀ ਹੈ ਬਾਹਰੋਂ ਵਿਆਹ ਕਰਵਾਉਣ ਆਏ ਮੁੰਡੇ ਦੀ ਦੱਸ ਪੈਂਦੀ ਹੈ ਤਾਂ ਕੁੜੀਆਂ ਦੀ ਲਾਈਨ ਲੱਗ ਜਾਂਦੀ ਹੈ। ਤੇ ਮੁੰਡੇ ਦੇ ਘਰਵਾਲੇ ਕੁੜੀ ਦੇ ਘਰ ਦਿਆਂ ਨੂੰ ਇਹ ਕਹਿਕੇ ਚੁੱਪ ਕਰਾ ਦਿੰਦੇ ਹਨ ਕਿ ਕਿਸੇ ਕੋਲ ਗੱਲ ਨਹੀਂ ਕਰਨੀ ਕਿਉਂਕਿ ਭਾਨੀ ਮਾਰਨ ਵਾਲੇ ਬਥੇਰੇ ਮਿਲ ਜਾਂਦੇ ਹਨ, ਤੇ ਤੁਹਾਡਾ ਬਣਿਆ ਬਣਾਇਆ ਕੰਮ ਵੀ ਖ਼ਰਾਬ ਹੋ ਜਾਵੇਗਾ।
ਮੁੰਡਾ ਕੁੜੀ ਨਾਲ ਵਿਆਹ ਕਰਵਾਕੇ ਕੁੜੀ ਦੇ ਘਰ ਦਿਆਂ ਤੋਂ ਪੈਸਾ ਲੈਕੇ ਮੌਜ ਮੇਲਾ ਕਰਕੇ ਵਿਦੇਸ਼ਚਲਾ ਜਾਂਦਾ ਹੈ। ਜਦੋਂ ਕੋਈ ਖ਼ਬਰ ਨਹੀ ਆਉਂਦੀ ਤਾਂ ਪੁੱਛ ਪੜਤਾਲ ਕਰਨ ਤੋਂ ਬਾਅਦ ਪਤਾ ਲਗਦਾ ਕਿ ਮੁੰਡਾ ਪਹਿਲਾਂ ਹੀ ਵਿਆਹਿਆ ਹੋਇਆ ਹੈ, ਤੇ ਉਸਦੇ ਦੋ ਬੱਚੇ ਵੀ ਹਨ, ਫੇਰ ਕੁੜੀ ਵਾਲੇ ਰੋਂਦੇ ਪਿੱਟਦੇ ਰਹਿ ਜਾਂਦੇ ਹਨ। ਕੁੜੀਆਂ ਵੀ ਕਈ ਵਾਰੀ ਇਸ ਤਰ੍ਹਾਂ ਹੀ ਕਰਦੀਆਂ ਹਨ। ਕੁੜੀ ਨੂੰ ਮੁੰਡਾ ਲੈਣ ਵਾਸਤੇ ਏਅਰਪੋਰਟ ਤੇ ਜਾਂਦਾ ਹੈ ਉਦੋਂ ਹੀ ਪਤਾ ਲਗਦਾ ਹੈ ਕੁੜੀ ਕਿਸੇ ਹੋਰ ਨਾਲ ਹੀ ਚਲੀ ਗਈ ਤੇ ਮੁੰਡਾ ਹੱਥ ਮਲਦਾ ਰਹਿ ਜਾਂਦਾ ਹੈ ।ਹਾਂ ਸੱਚ ਲੋਕਾਂ ਦੀ ਬਾਹਰ ਜਾਣ ਦੀ ਹੋੜ ਨੂੰ ਦੇਖਕੇ ਮਨ ਵਿਚ ਟਰੈਵਲ ਏਜੰਸੀ ਖੋਲ੍ਹਣ ਦਾਂ ਖ਼ਿਆਲ ਆਇਆ ਤਾਂ ਮੈਂਇਕ ਟਰੈਵਲ ਏਜੰਸੀ ਦੀ ਦੁਕਾਨ ਤੇ ਜਾਕੇ ਟਿਰੈਵਲ ਏਜੰਸੀ ਬਾਰੇ ਪਤਾ ਕਰਨ ਚਲਾ ਗਿਆ ਦੁਕਾਨ ਦਾਰ ਮੈਨੂੰ ਕਹਿਣ ਲਗਿੱਆ, “ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ।” ਮੈਂ ਉਸਨੂੰ ਪਛਾਣਕੇ ਕਿਹਾ ਤਹਾਡਾ ਨਾਂ ਦਲਾਲ ਚੰਦ ਖਿੱਚ ਧੂਹ ਹੈ ਮੈਨੂੰ ਲਗਦਾ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੇਖਿਆ ਹੈ ।” ਮੈਨੂੰ ਦਲਾਲ ਚੰਦ ਖਿੱਚ ਧੂਹ ਕਹਿਣ ਲਗਿੱਆ, “ ਸਰਦਾਰ ਸਾਹਬ, ਮਾਫ਼ ਕਰਨਾ ਮੈਂ ਤੁਹਾਨੂੰ ਨਹੀਂ ਜਾਣਦਾ ਮੈਂ ਕੂਝ ਦਿਨ ਪਹਿਲਾਂ ਹੀ ਦੁਬਈ ਤੋਂ ਆਇਆ ਹਾਂ। ਹੋ ਸਕਦਾ ਹੈ ਕਿ ਮੇਰੀ ਸ਼ਕਲ ਕਿਸੇ ਹੋਰ ਬੰਦੇ ਨਾਲ ਮਿਲਦੀ ਹੋਵੇ ਇਸ ਕਰਕੇ ਤੁਹਾਨੂੰ ਭੁਲੇਖਾ ਲੱਗਿਆ ਹੈ।”
ਮੈਂ ਕਿਹਾ, “ ਸ਼ਾਇਦ ਤੁਸੀਂ ਠੀਕ ਕਹਿੰਦੇ ਹੋ ।” ਕਹਿਣ ਲੱਗਿਆ, “ ਦੱਸੋ ਕਿਵੇਂ ਆਉਣਾ ਹੋਇਆ।” ਮੈਂ ਦਲਾਲ ਚੰਦ ਖਿੱਛ ਧੂਹ ਨੂੰ ਕਿਹਾ, “ ਮੈਂ ਟਰੈਵਲ ਏਜੰਸੀ ਬਾਰੇ ਸਿੱਖਕੇਆਪਣਾ ਕੰਮ ਕਰਨਾਚਾਹੁੰਦਾ ਹਾਂ।” ਮੈਨੂੰ ਦੇਖਕੇ ਉਹ ਘਬਰਾ ਤਾਂ ਗਿਆ ਸੀ ਪਰ ਉਸਨੇ ਇਹ ਪਰਕਟ ਨਹੀਂ ਹੋਣ ਦਿੱਤਾ ਕਿ ਉਹ ਮੈਨੂੰ ਜਾਣਦਾ ਹੈ। ਤੇ ਕਹਿਣ ਲੱਗਿਆ, “ ਹਾਂ ਸੱਚ ਮੈਂ ਤੁਹਾਡਾ ਨਾਂ ਹੀ ਪੁੱਛਣਾ ਭੁੱਲ ਗਿਆ ਤੁਹਾਡਾ ਨਾਂ ਦੱਸਣ ਦੀ ਕਿਰਪਾਲਤਾ ਕਰੋਂਗੇ।” ਮੈਂ ਮਨ ਵਿਚ ਸੋਚਿਆ ਵਲੈਤ ਭੇਜਣ ਦੇ ਬਹਾਨੇ ਵਲੈਤੀ ਲਾਲ ਤੇ ਤੂੰ ਦੋਨਾਂ ਨੇ ਰਲਕੇ ਦਸ ਲੱਖ ਦੇ ਹੇਠ ਦੇ ਦਿੱਤਾ ਤੇ ਹਾਲੇ ਵੀ ਨਾਂ ਪੁੱਛਦਾ ਹੈਂ ਤੇ ਮੈਂ ਵੀ ਮਨ ਬਣਾਈ ਬੈਠਾ ਸੀ ਕਿ ਬੱਚੂ ਮੈਂ ਵੀ ਦਸ ਲੱਖ ਕਢਾਕੇ ਛੱਡੂੰ, ਤੇ ਮੈਂ ਕਿਹਾ, “ ਮੇਰਾ ਨਾਂ ਦਲਿੱਦਰ ਸਿੰਘ ਹੈ ।” ਉਸਨੇ ਇਹ ਸੋਚਕੇ ਕਿ ਮੁਰਗਾ ਦੁਸਰੀ ਵਾਰੀ ਫਸ ਸਕਦਾ ਹੈ ਕਹਿਣ ਲੱਗਿਆ , “ ਮੈਂ ਟਰੈਵਲ ੲਜੰਸੀ ਦਾ ਨਵਾਂ ਕੰਮ ਸ਼ੁਰੂ ਕੀਤਾ ਹੈ ਸਰਦਾਰ ਦਲਿੱਦਰ ਸਿੰਘ ਜੀ ਆਪਣਾ ਕੰਮ ਖੋਲ੍ਹਣ ਦੀ ਬਜਾਏ ਕਿਉਂ ਨਾ ਆਪਾਂ ਦੋਵੇਂ ਇੱਕਠੇ ਕੰਮ ਕਰ ਲਈਏ, ਮੇਰੇ ਕੋਲ ਦੁਕਾਨ ਤਾਂ ਹੈਗੀ ਹੈ ਮੈਂ ਹਵਾਈਜਹਾਜਾਂ ਦੀਆਂ ਟਿਕਟਾਂ ਵੇਚਦਾ ਹਾਂ , ਮੈਂ ਆਪਣਾ ਕੰਮ ਵਧਾਉਣਾ ਚਾਹੁੰਦਾ ਹਾਂ, ਜੇ ਤੁਸੀਂ ਨਾਲ ਰਲ ਜਾਵਂੋਂ ਤਾਂ ਆਪਾਂ ਬੰਦੇ ਬਾਹਰ ਭੇਜਣ ਦਾ ਕੰਮ ਵੀ ਕਰ ਸਕਦੇ ਹਾਂ ਤੇ ਦੋ ਚਾਰ ਬੰਦੇ ਰੱਖ ਲਵਾਂਗੇ ਜਿਹੜੇ ਲੋਕਾਂ ਨੂੰ ਰਾਈ ਦਾ ਪਹਾੜ ਬਣਾਕੇ ਇਹੋ ਜਿਹੇ ਤਰੀਕੇ ਨਾਲ ਸਮਝਾਉਣਗੇ ਤੇ ਬੰਦੇ ਇਉਂ ਮਹਿਸੂਸ ਕਰਨ ਲੱਗ ਜਾਣਗੇ ਜਿਵੇਂ ਉਹ ਸੱਚੀਂ ਹਵਾਈਜਹਾਜ ਵਿਚ ਬੈਠੇ ਹਨ।”
ਜਦੋਂ ਮੈਂ ਇਹ ਗੱਲ ਘਰਵਾਲੀ ਨੂੰ ਦੱਸੀ ਤਾਂ ਚੁਗਲ ਕੌਰ ਕਹਿਣ ਲੱਗੀ, “ ਭੈੜੇ ਭੈੜੇ ਯਾਰ ਮੇਰੀ ਫੱਤੋ ਦੇ ਤੁਹਾਡੇ ਤੋਂ ਟਿਕ ਕੇ ਨੌਕਰੀ ਨਹੀਂ ਕੀਤੀ ਜਾਂਦੀਅੱਗੇਬਥੇਰਾ ਕਰਜ਼ਾ ਚੜ੍ਹਿਆ ਪਿਆ ਹੈ,ਉੱਤੋਂ ਹੋਰ ਪੰਗਾ ਲੈਣ ਨੂੰ ਫਿਰਦੇ ਹੋ।” ਮੈਂ ਕਿਹਾ ਚੁਗਲ ਕੌਰੇ, “ ਮੈਨੂ ਲਗਦਾ ਹੈ ਇਸ ਵਾਰੀ ਆਪਣਾ ਕੰਮ ਬਣ ਜਾਵੇਗਾ ਜੇ ਪੈਸੇ ਆ ਗਏ ਤਾਂ ਅਗਲਾ ਪਿਛਲਾ ਸਾਰਾ ਕਰਜ਼ਾ ਉਤਾਰ ਦਿਆਂਗੇ, ਨਾਲੇ ਅਪਣਾ ਘਰ ਜਿਹੜਾਗਿਰਵੀ ਰੱਖਿਆ ਹੋਇਆ ਹੈ ਉਹ ਵੀ ਬੈਂਕ ਵਾਲਿਆਂ ਨੂੰ ਪੈਸੇ ਦੇਕੇ ਵਾਪਸ ਲੈ ਲਵਾਂਗੇ।” ਮੈਂ ਚੁਗਲ ਕੌਰ ਨੂੰ ਦਲਾਲ ਚੰਦ ਖਿੱਚ ਧੂਹ ਬਾਰੇ ਨਹੀਂ ਦੱਸਿਆ ਜੇ ਦੱਸ ਦਿੰਦਾ ਤਾਂ ਉਸਨੇ ਮੈਨੂੰ ਦਲਾਲ ਚੰਦ ਖਿੱਚ ਧੂਹ ਨਾਲ ਰਲਕੇ ਕੰਮ ਨਹੀਂ ਸੀ ਕਰਨ ਦੇਣਾ ਤੇ ਮੈਂ ਉਸਨੂੰ ਸਬਕ ਸਿਖਾਉਣ ਦੀ ਰੀਝ ਵਿੱਚੇ ਰਹਿ ਜਾਣੀ ਸੀ । “ ਚੁਗਲ ਕੋਰ ਕਹਿਣ ਲੱਗੀ, “ ਸਰਦਾਰ ਜੀ ਜਿਹੜਾ ਵੀ ਕੰਮ ਕਰਨਾ ਹੈ ਇਸ ਵਾਰੀ ਧਿਆਨ ਨਾਲ ਕਰਿਉ ਸਾਡੇਤੇ ਐਨਾ ਕਰਜ਼ਾ ਚੜ੍ਹਿਆ ਪਿਆ ਹੈ ਜੇ ਹੁਣ ਕੋਈ ਨੁਕਸਾਨ ਹੋ ਗਿਆ ਤਾਂ ਘਰ ਵੀ ਗੁਆ ਲਵਾਂਗੇ ਤੇ ਰਹਿਣ ਵਾਸਤੇ ਸੜਕਤੇ ਝੁੱਗੀ ਪਾਉਣੀ ਪਵੇਗੀ।” ਚੁਗਲ ਕੌਰ ਤੋਂ ਹਰੀ ਝੰਡੀ ਮਿਲਜਾਣ ਤੋਂ ਬਾਅਦ ਮੈਂ ਦਲਾਲ ਚੰਦ ਖਿੱਚ ਧੂਹਨੂੰ ਹਾਂ ਕਰ ਦਿੱਤੀ, ਤੇਉਸਨੇਅਖ਼ਬਾਰ ਵਿਚ ਇਸ਼ਤਿਹਾਰ ਦੇ ਦਿੱਤਾ ਕਿ ਕਨੇਡਾ ਖੁਲ੍ਹ ਗਿਆ ਹੈ ਕਨੇਡਾ, ਜਾਣ ਵਾਲੇ ਚਾਹਵਾਨ ਫਾਰਮ ਲੈਣ ਵਾਸਤੇ ਇਸ ਟੈਲੀਫ਼ੋਨ ਤੇ ਸਾਨੂੰ ਸੰਪਰਕ ਕਰਨ ਜਾਂ ਦਫਤਰ ਵਿਚ ਆਕੇ ਸਾਨੂੰ ਮਿਲਣ।
ਪੰਜ ਸੌ ਰੁਪਏ ਫਾਰਮ ਦੀ ਫੀਸ, ਅਤੇ ਦਸ ਲੱਖ ਪਾਸਪੋਰਟ ਵੀਜ਼ਾ ਆਦਿ ਲਗਵਾਉਣ ਦੀ ਫੀਸ ਰੱਖ ਦਿੱਤੀ ਗਈ। ਮੈਂ ਕਿਹਾ, “ ਦਲਾਲ ਚੰਦ ਜੀ,ਆਹ ਕਨੇਡਾ ਦੇ ਫਾਰਮ ਕਿੱਥੋਂ ਲਏ ਹਨ।” ਮੈਨੂੰ ਦਲਾਲ ਚੰਦ ਖਿੱਚ ਧੂਹਕਹਿਣ ਲਗਿੱਆ, “ ਭਾਰਤ ਦੀ ਕਨੇਡੀਅਨ ਅੰਬੈਸੀ ਵਿਚ ਮੇਰਾ ਇਕ ਮਿੱਤਰ ਕੰਮ ਕਰਦਾ ਹੈ ਉਸਨੇ ਹੀ ਸਭਤੋਂ ਪਹਿਲਾਂ ਮੈਨੂੰ ਕਨੇਡਾ ਦੇ ਖੁੱਲ੍ਹਣ ਦੀ ਖ਼ਬਰ ਦੱਸੀ ਸੀ ਨਾਲੇ ਮੈਨੂੰ ਹਿਦਾਇਤ ਕੀਤੀ ਸੀ ਕਿ ਕਸੇ ਨੂੰ ਨਾ ਪਤਾ ਲੱਗੇ ।” ਤੇ ਮੈਂ ਦਲਾਲ ਚੰਦ ਖਿੱਚ ਧੂਹ ਨੂੰ ਸਬਕ ਸਿਖਾਉਣ ਵਾਸਤੇਉਸਦੇ ਨਾਲ ਕੰਮ ਸੁLਰੂ ਕਰ ਲਿਆ।ਅਖ਼ਬਾਰ ਵਿਚ ਖ਼ਬਰ ਪੜ੍ਹਕੇ ਲੋਕ ਟੁੱਟਕੇ ਪੈ ਗਏ, ਦਿਨਾਂ‘ਚ ਹੀ ਹਜਾਰਾਂ ਦੀ ਗਿਣਤੀ ਵਿਚ ਫਾਰਮ ਵਿਕ ਗਏ। ਕੁਝ ਲੋਕ ਕਹਿ ਰਹੇ ਸਨ ਕਿ ਇਹ ਨਿਰਾ ਧੋਖਾ ਹੈ ਤੇ ਦਲਾਲ ਚੰਦ ਖਿੱਚ ਧੂਹਦਾ ਕਹਿਣਾ ਸੀ ਕਿ ਜੇ ਧੋਖਾ ਹੈ ਤਾਂ ਫਾਰਮ ਨਾ ਲਉ ਮੈਂ ਕੋਈ ਤੁਹਾਨੂੰ ਫਾਰਮ ਲੈਣ ਵਾਸਤੇ ਸੱਦਾ ਪੱਤਰ ਤਾਂ ਨਹੀਂ ਸੀ ਭੇਜਿਆ ਤੁਸੀਂ ਲੋਕ ਬਾਹਰ ਜਾਣਾ ਵੀ ਚਾਹੁੰਦੇ ਹੋ ਨਾਲੇ ਸਾਨੂੰ ਧੋਖੇਬਾਜ ਵੀ ਕਹਿੰਦੇ ਹੋ, ਬਾਹਰ ਜਾਣਾ ਕੋਈ ਜਰੂਰੀ ਨਹੀਂ, ਜਿਸਨੂੰ ਅਸੀਂ ਭੇਜਾਂਗੇ ਉਸਨੂੰ ਰਹਿਣ ਸਹਿਣ ਅਤੇ ਨੌਕਰੀ ਵੀ ਦੁਆਵਾਂਗੇ ਇਸ ਗੱਲ ਦੀ ਅਸੀਂ ਗਰੰਟੀ ਦਿਦੇ ਹਾਂ, ਬਾਹਰ ਗਿਆ ਬੰਦਾ ਘਰਦਿਆਂ ਨੂੰ ਬਹੁਤ ਸਾਰੇ ਪੈਸੇ ਤਾਂ ਘੱਲੇਗਾ ਹੀ ਤੇ ਉਹ ਆਪਦੇ ਘਰਦਿਆਂ ਨੂੰ ਵੀ ਬੁਲਾ ਸਕੇਗਾ, ਹੋਰ ਦੱਸੋ ਸਾਡੇ ਕੋਲੋਂ ਤੁਸੀਂ ਕੀ ਚਾਹੁਦੇ ਹੋ,ਅਸੀਂ ਵਿੱਚੋਂ ਕੀ ਕੱਢਣਾ ਪਾਉਣਾ ਹੈ, ਅਸੀਂ ਤਾਂ ਸੋਚਦੇ ਹਾਂ ਕਿਸੇ ਗਰੀਬ ਦਾ ਭਲਾ ਹੋ ਜਾਵੇ ਅਤੇ ਚਾਰ ਪੈਸੇ ਸਾਡੇ ਵੀ ਬਣ ਜਾਣਗੇ।
ਮੈਂ ਸੋਚਿਆ ਬੱਚੂ ਮੈਨੂੰ ਵਲੈਤ ਭੇਜਣ ਦੇ ਬਹਾਨੇ ਆਹੀ ਗੱਲਾਂ ਕੀਤੀਆਂ ਸੀ ਹੁਣ ਤਾਂ ਤੈਨੂੰ ਬੰਦੇ ਦਾ ਪੁੱਤ ਬਣਾਕੇ ਛੱਡੰੂ। ਤੇ ਇਹੋ ਜਿਹੇ ਵੱਡੇ ਵੱਡੇ ਸ਼ੋਸੇL ਛੱਡ ਕੇ ਦਲਾਲ ਚੰਦ ਖਿੱਚ ਧੂਹ ਨੇ ਲੋਕਾਂ ਨੂੰ ਐਸਾ ਭਰਮਾਇਆ ਕਨੇਡਾ ਜਾਣ ਵਾਲਿਆਂ ਦੀ ਲਾਈਨ ਲੱਗ ਗਈ ਉਹ ਆਪ ਤਾਂ ਕਿਸੇ ਤੋਂ ਪੈਸੇ ਨਹੀਂ ਸੀ ਪਕੜਦਾ ਉਸਦੇ ਰੱਖੇ ਹੋਏ ਬੰਦੇ ਉਸਨੂੰ ਪੈਸਾ ਲਿਆਕੇ ਦਿੰਦੇ ਰਹੇ ਅਤੇ ਉਸਨੇ ਆਪਦੇ ਸੇਲਜ਼ਮੈਨਾਂ ਨੂੰ ਸਖ਼ਤ ਹਿਦਾਇਤ ਦਿੱਤੀ ਹੋਈ ਸੀ ਕਿ ਪੈਸਾ ਦੇਣ ਵਾਲਾ ਬੰਦਾ ਕਿਸੇ ਕੋਲ ਗੱਲ ਨਾ ਕਰੇ। ਮੈਂ ਉਸਨੂੰ ਇਕ ਵਾਰੀ ਕਿਹਾ ਸੀ ਕਿ ਮੈਂ ਇਸ ਕੰਮ ਵਿਚ ਕੀ ਮਦਦ ਕਰ ਸਕਦਾ ਹਾਂ ਉਸਨੇ ਇਹ ਸੋਚਕੇ ਕਿ ਮੁਰਗਾ ਫਸ ਗਿਆ ਹੈ ਪੈਸੇ ਇਕਠੇ ਕਰਕੇ ਭੱਜ ਜਾਵਾਂਗਾ ਤੇ ਨਾਂ ਦਲਿੱਦਰ ਸਿੰਘ ਦਾ ਲਗਾ ਦੇਵਾਂਗਾ ਪੈਸੇ ਵਾਸਤੇ ਆਪੇ ਲੋਕ ਇਸਦੀ ਜਾਨ ਖਾਣਗੇ ਉਹ ਕਹਿਣ ਲੱਗਿਆ, “ ਤੁਸੀਂ ਵੀ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਤੋਂ ਪੈਸੇ ਇਕੱਠੇ ਕਰਕੇ ਲਿਆਈ ਜਾਉ,ਦਲਿੱਦਰ ਸਿੰਘ ਜੀ ਤੁਸੀਂ ਇਹ ਨਾ ਸੋਚੋ ਕਿ ਉਹ ਤੁਹਾਡੇ ਜਾਨਕਾਰ ਹਨ ਤੇ ਤੁਸੀਂ ਉਨ੍ਹਾਂ ਨੂੰ ਕਿਵੇਂ ਧੋਖਾ ਦੇ ਸਕਦੇ ਹੋ, ਪਰ ਜਿਹੜੇ ਬੰਦੇ ਤੁਹਾਨੂੰ ਪੈਸਾ ਦੇਣਗੇ ਉਨ੍ਹਾਂ ਨੂੰ ਵੀ ਬਾਹਰ ਜਾਣ ਦਾ ਲਾਲਚ ਹੋਵੇਗਾ, ਜੇ ਉਹ ਪੈਸੇ ਦੇਣ ਵਾਸਤੇ ਤਿਆਰ ਹੋਣਗੇ ਤੇ ੳਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਤਾਂ ਤੁਹਾਨੂੰ ਵੀ ਡਰਨ ਦੀ ਲੋੜ ਨਹੀਂ। ”
ਮੈਂ ਇਕ ਵਾਰੀ ਉਸਨੂੰ ਕਿਹਾ ਸੀ ਕਿ, “ ਭਾਈਸਾਹਬ ਅਕਸਰ ਮੈਨੂੰ ਵੀ ਪੈਸੇ ਚਾਹੀਦੇ ਹਨ ਤੁਹਾਡੇ ਰੱਖੇ ਹੋਏ ਬੰਦੇ ਅਤੇ ਮੈਂ ਜਿਹੜੇ ਵੀ ਪੈਸੇ ਲਿਆਕੇ ਦਿੰਦੇ ਹਨ ਉਹ ਤੁਸੀਂ ਰੱਖ ਲੈਨੇ ਹੋਂ।” “ ਮੈਨੂੰ ਉਹ ਕਹਿਣ ਲੱਗਿਆ, “ਸਰਦਾਰ ਦਲਿੱਦਰ ਸਿੰਘ ਜੀ ਮੈਂ ਪੈਸੇ ਲੈਕੇ ਭੱਜਣ ਨਹੀਂ ਲiੱਗਆ ਮੈਂ ਆਪਦੇ ਮਿੱਤਰ ਨੂੰ ਵੀ ਪੈਸੇ ਦਿੱਤੇ ਹਨ ਜਿਸਨੇ ਕਨੇਡਾ ਦਾ ਵੀਜ਼ਾ ਲੁਆਕੇ ਦੇਣਾ ਹੈ,ਸਰਦਾਰ ਜੀ ਮੁਫ਼ਤ ਵਿਚ ਕੋਈ ਵੀ ਕੰਮ ਨਹੀਂ ਹੁੰਦਾ ਸੌ ਹੱਥ ਪੈਰ ਮਾਰਨੇ ਪੈਂਦੇ ਹਨ।” ਇਕ ਦਿਨ ਮੈਂ ਚੁਗਲ ਕੌਰ ਨੂੰ ਕਿਹਾ ਥਾਣੇਦਾਰ ਦੌਲਤ ਸਿੰਘ ਬੇਰਹਿਮ ਨਾਲ ਆਪਣਾ ਰੋਜ਼ ਕੋਈ ਨਾ ਕੋਈ ਪੰਗਾ ਪਿਆ ਰਹਿੰਦਾ ਹੈ, ਕਿਉਂ ਨਾ ਆਪਾਂ ਉਸ ਨਾਲ ਦੋਸਤੀ ਪਾਉਣ ਵਾਸਤੇ ਰੋਟੀ ਤੇ ਬੁਲਾ ਲਈਏ।” ਚੁਗਲ ਕੌਰ ਕਹਿਣ ਲੱਗੀ, ਸਰਦਾਰ ਜੀ ਗੱਲ ਤਾਂ ਤੁਹਾਡੀ ਠੀਕ ਹੈ ਪਰ ਜਰਾ ਬਚਕੇ ਪੁਲਿਸ ਵਾਲਿਆਂ ਨਾਲ ਦੋਸਤੀ ਅਤੇ ਦੁਸ਼ਮਣੀ ਦੋਨੋਂ ਹੀ ਮਾੜੀਆਂ ਹੁੰਦੀਆਂ ਹਨ।” ਤੇ ਮੈਂ ਮੇਰੇ ਮਿੱਤਰ ਦਸੌਂਧਾ ਮੱਲ ਪਾਨਵਾਲਾ ਦੇ ਰਾਹੀਂ ਥਾਣੇਦਾਰ ਦੌਲਤ ਸਿੰਘ ਬੇਰਹਿਮ ਨੂੰ ਰੋਟੀ ਤੇ ਸੱਦ ਲਿਆ ਮੱਤਰੀ ਦਸੌਂਧਾ ਮੱਲ ਪਾਨ ਵਾਲਾ, ਥਾਣੇਦਾਰ ਦੌਲਤ ਸਿੰਘ ਬੇਰਹਿਮ ਅਤੇ ਮੇਰਾ ਬੌਸ ਸਣੇ ਪਰਿਵਾਰ ਦੇ ਰੋਟੀ ਖਾਣ ਆ ਗਏ। ਰੋਟੀ ਤੋਂ ਬਾਅਦ ਜਾਣ ਲੱਗੇ ਤਾਂ ਮੰਤਰੀ ਦਸੌਂਧਾ ਮੱਲ ਪਾਨ ਵਾਲਾ ਕਹਿਣ ਲੱਗਿਆ ਥਾਣੇਦਾਰ ਸਾਹਬ ਸਰਦਾਰ ਦਲਿੱਦਰ ਸਿੰਘ ਆਪਣਾ ਹੀ ਬੰਦਾ ਹੈ ਇਸਦਾ ਖ਼ਿਆਲ ਰੱਖਿਆ ਕਰੋ ਤੇ ਉਸ ਦਿਨ ਤੋਂ ਬਾਅਦ ਮੇਰੀ ਤੇ ਥਾਣੇਦਾਰ ਦੌਲਤ ਸਿੰਘ ਬੇਰਹਿਮ ਦੀ ਦੋਸਤੀ ਹੋ ਗਈ।
ਜਦੋਂ ਮੈਨੂੰ ਦਲਾਲ ਚੰਦ ਖਿੱਚ ਧੂਹਨੇ ਪੈਸੇ ਨਾ ਦਿੱਤੇ ਤਾਂ ਮੈਂ ਆਪਦੇ ਮਿੱਤਰ ਥਾਣੇਦਾਰ ਦੋਲਤ ਸਿੰਘ ਬੇਰਹਿਮ ਨੂੰ ਵਲੈਤ ਜਾਣ ਵਾਲੀL ਅਤੇ ਟਰੈਵਲ ਏਜੰਸੀ ਵਾਲੀ ਗੱਲ L ਕੀਤੀ ਤਾਂਉਹ ਮੈਨੂੰ ਕਹਿਣ ਲiੱਗਆ, “ ਦਲਿੱਦਰ ਸਿਹਾਂ ਤੂੰ ਘਬਰਾ ਨਾ ਤੇਰੇ ਸਾਰੇ ਪੈਸੇ ਮੁੜਵਾ ਦੇਵਾਂਗਾ।”ਤੇ ਇਕ ਦਿਨਮੇਰੇ ਕਹਿਣ ਤੋਂ ਬਾਅਦ ਥਾਣੇਦਾਰ ਦੌਲਤ ਸਿੰਘ ਬੇਰਹਿਮ ਕੁਝ ਸਿਪਾਹੀਆਂ ਨੂੰ ਲੈਕੇ ਆ ਗਿਆ ਤੇ ਦਲਾਲ ਚੰਦ ਖਿੱਚ ਧੂਹ ਨੂੰੰ ਹੱਥਕੜੀ ਲਗਾ ਲਈ। ਮੈਂ ਕਿਹਾ, “ ਦਲਾਲ ਚੰਦ ਉਹ ਕਹਾਵਤ ਤਾਂ ਤੂੰ ਸੁਣੀ ਹੋਵੇਗੀ ਕਿ ਸੌ ਦਿਨ ਚੋਰ ਦੇ ਤੇ ਇਕ ਦਿਨ ਸਾਧ ਦਾ। ਤੈਨੂੰ ਮੈਂ ਪਛਾਣ ਤਾਂ ਲਿਆ ਸੀ ਪਰ ਤੈਨੂੰ ਜਿਹੜੀ ਬੰਦਿਆਂ ਨੂੰ ਲੁੱਟਣ ਦੀ ਆਦਤ ਪੈ ਗਈ ਸੀ ਉਹ ਛੁਡਾਉਣੀ ਸੀ, ਮੈਂ ਪਹਿਲਾਂ ਹੀ ਕਨੇਡੀਅਨ ਅੰਬੈਸੀ ਤੋਂ ਪਤਾ ਕਰ ਲਿਆ ਸੀ ਕਿ ਉਨ੍ਹਾਂ ਨੇ ਕਨੇਡਾ ਦੇ ਕੋਈ ਫਾਰਮ ਨਹੀਂ ਛਪਵਾਏ ਤੇ ਕੋਈ ਠੱਗ ਘਰੇ ਹੀ ਫਾਰਮ ਛਾਪ ਕੇ ਵੇਚੀ ਜਾਂਦਾ ਹੈ। ਥਾਣੇਦਾਰ ਦੌਲਤ ਸਿੰਘ ਬੇਰਹਿਮ ਨੇ ਇਕ ਤਾ ਮੇਰਾ ਧੰਨਵਾਦ ਕੀਤਾ ਅਤੇ ਦੂਜੇ ਉਸਨੇ ਵਲੈਤੀ ਲਾਲ ਅਤੇ ਦਲਾਲ ਚੰਦ ਖਿੱਚ ਧੂਹ ਦੀ ਛਿੱਲ ਲਾਹ ਦਿੱਤੀ ਤੇ ਮੇਰੇ ਪੈਸਿਆਂ ਦੇ ਨਾਲ ਨਾਲ ਸਣੇ ਬਿਆਜ ਦੇ ਲੋਕਾਂ ਦੇ ਪੈਸੇ ਵੀ ਵਾਪਸ ਕਰਵਾ ਦਿੱਤੇ ਉਸਨੇ ਆਪਦੇ ਪੈਸੇ ਵੀ ਬਣਾ ਲਏ ਮੈਂ ਦਲਾਲ ਚੰਦ ਖਿੱਚ ਧੂਹ ਅਤੇ ਵਲੈਤੀ ਲਾਲ ਨੂੰ ਕਿਹਾ ਥਾਣੇਦਾਰ ਦੌਲਤ ਸਿੰਘ ਬੇਰਿਹਿਮ ਮੇਰਾ ਮਿੱਤਰ ਹੈ ਜਲਦੀ ਕੀਤੇ ਮੈਂ ਤੁਹਾਨੂੰ ਬਾਹਰ ਨਹੀਂ ਆਉਣ ਦੇਵਾਂਗਾ । ਜਦੋਂ ਚੁਗਲ ਕੌਰ ਨੂੰ ਇਹ ਗੱਲ ਦੱਸੀ ਤਾਂ ਖੁਸ਼ ਹੋਕੇ ਕਹਿਣ ਲੱਗੀ, “ਸਰਦਾਰ ਜੀ ਦਿਨੋਂ ਦਿਨ ਸਿਆਣੇ ਹੁੰਦੇ ਜਾਨੇ ਹੋਂ।”
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly