*ਕੂੜ ਨਿਖੁਟੇ ਨਾਨਕਾ….*

ਰੋਮੀ ਘੜਾਮਾਂ
(ਸਮਾਜ ਵੀਕਲੀ)
ਚੜ੍ਹੀ ‘ਪਾਪੁ ਕੀ ਜੰਝ’ ਵੇਖ ਕੇ ਜਾਵੀਂ ਨਾ ਘਬਰਾਅ।
ਜੇਰਾ ਰੱਖੀਂ ਬਹੁਤ ਆਉਣਗੇ ਅਜੇ ਉਤਾਰ-ਚੜ੍ਹਾਅ।
ਚੇਤੇ ਰੱਖੀਂ ਜਦ ਕਿਧਰੇ ਵੀ ਬਦੀ ਤੇ ਨੇਕੀ ਅੜੀਆਂ।
ਮਹਿਲ-ਮੁਨਾਰੇ ਬੇਈਮਾਨਾਂ ਦੇ ਢਾਹੁੰਦੀਆਂ ਕੱਚੀਆਂ ਗੜ੍ਹੀਆਂ।
ਜਦੋਂ ਮਾਰਦਾ ਸੱਚ ਨਾਗਣੀ, ਹਾਥੀ ਡਿੱਗਣ ਭੂੰਜੇ।
ਵਿੱਚ ਹਵਾ ਦੇ ਬਾਜੀਆਂ ਪਾਉਂਦੇ, ਝੂਠ ਨੂੰ ਲਾਉਂਦਾ ਖੂੰਜੇ।
ਜਦੋਂ ਕਿਤੇ ਵੀ ਚੰਗਿਆਈ ‘ਤੇ ਹਾਵੀ ਹੋਇਆ ਮੰਦਾ।
ਨਾਲ਼ ‘ਇੱਟ ਦੇ ਇੱਟ ਖੜਕਾਉਂਦਾ’ ਕੋਈ ਬਹਾਦਰ ਬੰਦਾ।
ਪਿੰਡ ਘੜਾਮੇਂ ਵਾਲ਼ਿਆ ਆਪੇ ਹੋਵੇ ਸਭ ਸਹੀ।
‘ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥’
 
ਰੋਮੀ ਘੜਾਮਾਂ।
 9855281105
 (ਵਟਸਪ ਨੰ.)
Previous articleਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ।
Next articleਸਿੱਖਾਂ ਤੇ ਸਿੱਖੀ ਦਾ ਭਵਿੱਖ: ਮੇਰੀਆਂ ਨਜ਼ਰਾਂ ‘ਚ