ਕਪੂਰਥਲਾ (ਸਮਾਜ ਵੀਕਲੀ) ( ਕੌੜਾ ) – ਸਰਕਾਰੀ ਪ੍ਰਾਇਮਰੀ ਸਕੂਲ ਧਾਲੀਵਾਲ ਦੋਨਾਂ ਦੇ ਪਿੰਡ ਵਾਸਿਆਂ ਅਤੇ ਸਕੂਲ ਦੇ ਹੈੱਡ ਟੀਚਰ ਗੁਰਮੁੱਖ ਸਿੰਘ ਤੇ ਸਮੂਹ ਸਟਾਫ਼ ਵਲੋ ਕੀਤੇ ਗਏ ਉਪਰਾਲੇ ਸਦਕਾ ਦੂਰ ਤੋਂ ਆ ਰਹੇ 50 ਤੋਂ ਵੱਧ ਬੱਚਿਆਂ ਦੇ ਸਕੂਲ ਆਉਣ-ਜਾਣ ਲਈ ਟ੍ਰਾਂਸਪੋਰਟ ਦਾ ਪ੍ਰਬੰਧ ਕੀਤਾ ਗਿਆ ਹੈ । ਇਹ ਪ੍ਰਬੰਧ ਧਾਲੀਵਾਲ ਦੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਦੇ ਬੱਚਿਆਂ ਲਈ ਬਿਲਕੁਲ ਫ੍ਰੀ ਕੀਤਾ ਗਿਆ ਹੈ । ਅੱਜ ਇਸ ਦਾ ਰਸਮੀ ਉਦਘਾਟਨ ਬਲਾਕ ਸਿੱਖਿਆ ਅਫਸਰ ਕਪੂਰਥਲਾ-2 ਸ੍ਰੀ ਸੰਜੀਵ ਕੁਮਾਰ ਹਾਂਡਾ ਜੀ ਵੱਲੋਂ ਹਰੀ ਝੰਡੀ ਦਿਖਾ ਕਿ ਕੀਤਾ ਗਿਆ ।
ਇਸ ਮੌਕੇ ਤੇ ਸਕੂਲ ਦੇ ਹੈੱਡ ਟੀਚਰ ਸ. ਗੁਰਮੁੱਖ ਸਿੰਘ , ਐਨ.ਆਰ.ਆਈ ਸ. ਅਮਰਜੀਤ ਸਿੰਘ ਜਰਮਨੀ , ਸ. ਸੁਰਜੀਤ ਸਿੰਘ ਨੰਬਰਦਾਰ , ਸੈਂਟਰ ਹੈੱਡ ਟੀਚਰ ਸ. ਬਲਬੀਰ ਸਿੰਘ, ਪ.ਪ.ਪ.ਪ ਬਲਾਕ ਕੋਆਡੀਨੇਟਰ ਸ. ਸੁਖਵਿੰਦਰ ਸਿੰਘ , ਡਾ. ਰਾਜਵਿੰਦਰ ਸਿੰਘ, ਸ. ਸੁਰਜੀਤ ਸਿਂਘ ਪੱਪੂ , ਸ. ਕੀਰਨਜੀਤ ਸਿੰਘ ਆਦਿ ਹਾਜਿਰ ਸਨ । ਸਕੂਲ ਸਟਾਫ਼ ਵੱਲੋਂ ਸ੍ਰੀਮਤੀ ਕਿਰਨ , ਸ੍ਰੀਮਤੀ ਜਸਵਿੰਦਰ ਕੌਰ , ਸ੍ਰੀਮਤੀ ਮਨਪ੍ਰੀਤ , ਸ੍ਰੀਮਤੀ ਬਲਜੀਤ ਕੋਰ , ਸ੍ਰੀ ਨਿਂਸ਼ਾਤ ਕੁਮਾਰ ਅਤੇ ਸ੍ਰੀਮਤੀ ਹਰਪ੍ਰੀਤ ਕੌਰ , ਸ੍ਰੀਮਤੀ ਮੋਨਿਕਾ ਆਦਿ ਹਾਜ਼ਰ ਸਨ । ਪਿੰਡ ਵਾਸਿਆਂ ਤੇ ਬੱਚਿਆਂ ਦੇ ਮਾਪਿਆ ਵੱਲੋਂ ਇਸ ਸ਼ਾਨਦਾਰ ਉਪਰਾਲੇ ਦੀ ਜ਼ੋਰਦਾਰ ਸ਼ਲਾਘਾ ਕੀਤੀ ਜਾ ਰਹੀ ਹੈ ।
ਬੱਚਿਆਂ ਲਈ ਫ੍ਰੀ ਟ੍ਰਾਂਸਪੋਰਟ ਦਾ ਰਸਮੀ ਉਦਘਾਟਨ ਕਰਦੇ ਹੋਏ ਬੀ.ਪੀ.ਸੀ.ਓ ਸ੍ਰੀ ਸੰਜੀਵ ਕੁਮਾਰ ਜੀ ਨੇ ਪਿੰਡ ਵਾਸਿਆਂ ਤੇ ਸਕੂਲ ਸਟਾਫ਼ ਦੇ ਇਸ ਉਪਰਾਲੇ ਦੀ ਸਾਰਿਆਂ ਨੂੰ ਵਧਾਈ ਪੇਸ਼ ਕਰਦੇ ਹੋਏ ਕਿਹਾ ਕਿ ਇਸ ਨਾਲ ਸਕੂਲ ਹੋਰ ਬੁਲੰਦੀਆਂ ਤੇ ਜਾਵੇਗਾ ਤੇ ਬੱਚਿਆਂ ਨੂੰ ਮੀਂਹ-ਹਨੇਰੀ ਅਤੇ ਤੇਜ ਧੁੱਪਾਂ ਵਿੱਚ ਬੇਰੋਕ ਸਕੂਲ ਆਉਣ ਜਾਣ ਵਿੱਚ ਸੌਖ ਹੋਵੇਗੀ । ਉਹਨਾਂ ਸਕੂਲ ਦੇ ਹੈੱਡ ਟੀਚਰ ਸ. ਗੁਰਮੁੱਖ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਨੇ ਸਟਾਫ਼ ਨੂੰ ਨਾਲ ਲੈਕੇ ਬਹੁਤ ਹੀ ਥੋੜ੍ਹੇ ਸਮੇਂ ਵਿੱਚ ਸਕੂਲ ਦੀ ਨੁਹਾਰ ਬਦਲ ਦਿੱਤੀ ਹੈ ਤੇ ਉਮੀਦ ਹੈ ਕਿ ਉਹਨਾਂ ਦੇ ਇਹ ਯਤਨ ਅੱਗੋਂ ਵੀ ਜਾਰੀ ਰਹਿਣਗੇ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly